
ਚੰਡੀਗੜ੍ਹ : ਇਸ ਸਾਲ ਫਰਵਰੀ ਮਹੀਨੇ ਵਿਚ ਹਫਤੇ ਦੇ ਸਾਰੇ ਦਿਨ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਚਾਰ ਚਾਰ ਵਾਰ ਆਉਣਗੇ। ਆਮ ਤੌਰ ‘ਤੇ ਹਰ ਮਹੀਨੇ ਵਿਚ ਕੁੱਝ ਦਿਨ ਚਾਰ ਵਾਰ ਆਉਂਦੇ ਹਨ ਅਤੇ ਕੁੱਝ ਦਿਨ ਪੰਜ ਵਾਰ। ਕਿਸੇ ਮਹੀਨੇ ਚਾਰ ਸੋਮਵਾਰ ਆਉਂਦੇ ਹਨ ਤਾਂ 5 ਐਤਵਾਰ ਆ ਜਾਂਦੇ ਹਨ। ਪਰ ਫਰਵਰੀ 2017 ਵਿਚ ਸਾਰੇ 7 ਦਿਨ ਹੀ ਚਾਰ ਚਾਰ ਵਾਰ ਆਉਣਗੇ। ਕਿਹਾ ਜਾ ਰਿਹਾ ਹੈ ਕਿ ਅਜਿਹੇ 823 ਸਾਲ ਪਹਿਲਾਂ ਹੋਇਆ ਸੀ, ਜਦੋਂ ਫਰਵਰੀ ਮਹੀਨੇ ਵਿਚ ਸਾਰੇ ਦਿਨ ਚਾਰ ਚਾਰ ਵਾਰ ਆਏ ਸਨ। ਪਰ ਹੁਣ ਇਸ ਤੋਂ ਬਾਅਦ ਇਸ ਆਪਣੀ ਜ਼ਿੰਦਗੀ ਵਿਚ ਅਜਿਹਾ ਫਰਵਰੀ ਮਹੀਨਾ ਦੁਬਾਰਾ ਨਹੀਂ ਆਵੇਗਾ, ਜਿਸ ਵਿਚ ਸਾਰੇ ਦਿਨ ਚਾਰ ਚਾਰ ਵਾਰ ਆਉਣ। ਫਰਵਰੀ 2017 ਵਿਚ ਚਾਰ ਐਤਵਾਰ, ਚਾਰ ਸੋਮਵਾਰ, ਚਾਰ ਮੰਗਲਵਾਰ, ਚਾਰ ਬੁੱਧਵਾਰ, ਚਾਰ ਵੀਰਵਾਰ, ਚਾਰ ਸ਼ੁਕਰਵਾਰ ਅਤੇ ਚਾਰ ਹੀ ਸ਼ਨੀਵਾਰ ਆਉਣਗੇ। ਇਸ ਤੋਂ ਪਹਿਲਾਂ 823 ਸਾਲ ਪਹਿਲਾਂ ਅਜਿਹਾ ਹੋਇਆ ਸੀ ਅਤੇ ਉਸ ਤੋਂ ਬਾਅਦ ਕਦੇ ਵੀ ਅਜਿਹਾ ਨਹੀਂ ਹੋਇਆ। ਕਈ ਪੰਡਤਾਂ ਵਲੋਂ ਇਸ ਮਹੀਨੇ ਲੋਕਾਂ ਨੂੰ ਵਹਿਮਾਂ ਨਾਲ ਜੋੜ ਕੇ ਬੇਵਕੂਫ ਵੀ ਬਣਾਇਆ ਜਾ ਰਿਹਾ ਹੈ, ਪਰ ਇਹ ਗੱਲ ਅਸਲੀਅਤ ਹੈ ਕਿ ਆਪਣੀ ਜ਼ਿੰਦਗੀ ਵਿਚ ਅਜਿਹਾ ਫਰਵਰੀ ਮਹੀਨਾ ਦੁਬਾਰਾ ਨਹੀਂ ਆਵੇਗਾ, ਜਦੋਂ ਸਾਰੇ ਦਿਨ ਹੀ ਚਾਰ ਚਾਰ ਵਾਰ ਆਉਣ।