best platform for news and views

ਇਰਾਕ ਵਿਚ ਮਾਰੇ ਗਏ ਪ੍ਰਿਤਪਾਲ ਸ਼ਰਮਾ ਦਾ ਹੋਇਆ ਸਸਕਾਰ

Please Click here for Share This News
ਧੂਰੀ,3 ਅਪ੍ਰੈਲ (ਮਹੇਸ਼) ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਇਰਾਕ ਗਏ ਪ੍ਰਿਤਪਾਲ ਸ਼ਰਮਾ ਧੂਰੀ ਦੇ ਆਈ.ਐਸ਼.ਆਈ ਹੱਥੋ ਮਾਰੇ ਜਾਣ ਤੋ ਬਾਅਦ ਉਸ ਦਾ ਅੱਜ 12 ਵਜੇ ਸਥਾਨਕ ਰਾਮ ਬਾਗ਼ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪ੍ਰਿਤਪਾਲ ਸ਼ਰਮਾ ਦੀਆ ਅਰਥੀਆਂ ਬੀਤੀ ਰਾਤ 9 ਵਜੇ ਪਿੰਗਲਵਾੜਾ ਸੰਗਰੂਰ ਦੀ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਸੰਗਰੂਰ ਪੁੱਜੀਆਂ, ਜਿਨ•ਾਂ ਨੂੰ ਸਿਵਲ ਹਸਪਤਾਲ ਸੰਗਰੂਰ ਦੇ ਪਰੋਚਰੀ ਵਿਚ ਰੱਖਿਆ ਗਿਆ। ਅੱਜ ਸਵੇਰੇ ਮ੍ਰਿਤਕ ਪ੍ਰਿਤਪਾਲ ਸ਼ਰਮਾ ਦਾ ਤਾਬੂਤ ਸਭ ਤੋ ਪਹਿਲਾ ਧੂਰੀ ਵਿਖੇ ਘਰ ਲਿਆਂਦਾ ਗਿਆ, ਜਿੱਥੇ ਪੂਰੀਆਂ ਰਸਮਾਂ ਨਾਲ ਮੈਂਬਰਾਂ ਵੱਲੋਂ ਸ਼ਮਸ਼ਾਨਘਾਟ ਤੱਕ ਲਿਜਾਇਆ ਗਿਆ ਤੇ ਅੰਤਿਮ ਸੰਸਕਾਰ ਕੀਤਾ ਗਿਆ। ਇਕਲੌਤੇ ਪੁੱਤਰ ਨੀਰਜ ਸ਼ਰਮਾ ਨੇ ਆਪਣੇ ਪਿਤਾ ਪ੍ਰਿਤਪਾਲ ਸ਼ਰਮਾ ਦੀ ਚਿੱਥਾਂ ਨੂੰ ਅਗਨੀ ਦਿਖਾਈ ਗਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਪ੍ਰਿਤਪਾਲ ਸ਼ਰਮਾ 2011 ‘ਚ ਇਰਾਕ ਗਿਆ ਸੀ,ਜਿੱਥੇ ਉਹ ਕੰਮ ਕਰ ਕੇ ਘਰ ਖ਼ਰਚ ਵੀ ਭੇਜਦਾ ਰਿਹਾ ਅਤੇ ਉਸ ਨਾਲ ਗੱਲਬਾਤ ਵੀ ਹੁੰਦੀ ਰਹੀ। ਉਨ•ਾਂ ਕਿਹਾ ਕਿ 2014 ਤੋ ਉਨ•ਾਂ ਨਾਲ ਸੰਪਰਕ ਬਿਲਕੁਲ ਟੁੱਟ ਗਿਆ ਸੀ ਅਤੇ ਸਾਨੂੰ ਉਨ•ਾਂ ਬਾਰੇ ਕੁੱਝ ਵੀ ਨਹੀਂ ਸੀ ਪਤਾ ਲੱਗ ਰਿਹਾ, ਜਿਸ ਤੋ ਅਸੀਂ ਸਖ਼ਤ ਪਰੇਸ਼ਾਨ ਸੀ। ਇਸ ਅੰਤਿਮ ਸੰਸਕਾਰ ਮੌਕੇ ਸੰਗਰੂਰ ਵਿਧਾਇਕ ਵਿਜੈ ਇੰਦਰ ਸਿੰਗਲਾ,ਧੂਰੀ ਵਿਧਾਇਕ ਦਲਵੀਰ ਸਿੰਘ ਗੋਲਡੀ,ਐੱਸ.ਡੀ.ਐਮ ਅਮੇਸ਼ਵਰ ਸਿੰਘ,ਡੀ.ਐੱਸ.ਪੀ ਆਕਾਸ਼ਦੀਪ ਔਲਖ,ਤਹਿਸੀਲਦਾਰ ਗੁਰਜੀਤ ਸਿੰਘ,ਨਾਇਬ ਤਹਿਸੀਲਦਾਰ ਕਰਮਜੀਤ ਸਿੰਘ,ਐੱਚ.ਐੱਸ.À ਰਜੇਸ਼ ਸਨੇਹੀ,ਸਮਾਜਸੇਵੀ ਮਹਾਸ਼ਾ ਪ੍ਰਤਿੱਗਿਆ ਪਾਲ,ਸਮਾਜ ਸੇਵੀ ਚੌਧਰੀ ਪਵਨ ਕੁਮਾਰ ਵਰਮਾ ਤੋ ਇਲਾਵਾ ਪਰਿਵਾਰਕ ਮੈਂਬਰ ਮਹਿੰਦਰ ਪਾਲ ਸ਼ਰਮਾ ਭਰਾ, ਨੰਦ ਲਾਲ, ਵਿਜੈ ਕੁਮਾਰ, ਟਰੈਫ਼ਿਕ ਇੰਚਾਰਜ ਪਵਨ ਸ਼ਰਮਾ ਤੋ ਇਲਾਵਾ ਵੱਡੀ ਗਿਣਤੀ ਵਿਚ ਸਿਆਸੀ ਤੇ ਸਰਕਾਰੀ ਅਧਿਕਾਰੀ ਅਤੇ ਲੋਕ ਹਾਜ਼ਰ ਸਨ । ਇਸ ਮੌਕੇ ਐੱਸ.ਡੀ.ਐਮ ਧੂਰੀ ਅਮੇਸ਼ਵਰ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਉਨ•ਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਦਦ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ ।
ਫ਼ੋਟੋ : ਚਿਤਾ ਨੂੰ ਅਗਨੀ ਦਿੰਦੇ ਹੋਏ ਨੀਰਜ ਸ਼ਰਮਾ ।

 

 

 

Please Click here for Share This News

Leave a Reply

Your email address will not be published. Required fields are marked *