best platform for news and views

ਇਰਾਕ ਚ ਲਾਪਤਾ 39 ਭਾਰਤੀਆਂ ਦੀ ਮੌਤ ਦੀ ਪੁ਼ਸ਼ਟੀ ਤੋਂ ਮਾਪਿਆਂ ਦੀਆਂ ਆਸਾਂ ਦੇ ਦੀਵੇ ਬੁਝੇ

Please Click here for Share This News
ਪਰਿਵਾਰਕ ਮੈਂਬਰ ਕੇਂਦਰ ਸਰਕਾਰ ਨੂੰ ਕੋਸ ਰਹੇ ਹਨ।
ਰਾਜਨ ਮਾਨ
ਅੰਮ੍ਰਿਤਸਰ,20 ਮਾਰਚ :ਪਿਛਲੇ ਕਈ ਵਰ੍ਹਿਆਂ ਤੋਂ ਆਪਣੇ ਅੱਖਾਂ ਦੇ ਤਾਰਿਆਂ ਦੇ ਘਰ ਆਉਣ ਦੀ ਉਡੀਕ ਵਿੱਚ ਬੈਠੇ ਇਰਾਕ ਚ ਲਾਪਤਾ ਹੋਏ 39 ਭਾਰਤੀ ਨਾਗਰਿਕਾਂ ਦੇ ਮਾਪਿਆਂ ਤੇ ਅੱਜ ਉਸ ਵੇਲੇ ਗਮਾਂ ਦਾ ਪਹਾੜ੍ਹ ਡਿੱਗ ਪਿਆ ਜਦੋਂ ਭਾਰਤ ਸਰਕਾਰ ਵਲੋਂ ਇਹਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਗਈ।
 ਆਪਣੇ ਪੁੱਤਰਾਂ ਦੇ ਸਹੀ ਸਲਾਮਤ ਘਰ ਆਉਣ ਦੀ ਕਈ ਸਾਲਾਂ ਤੋਂ ਆਸ ਦਾ ਦੀਪ ਜਗਾਈ ਬੈਠੇ ਇਹਨਾਂ ਭਾਰਤੀਆਂ ਦੇ ਪਰਿਵਾਰ ਮੈਂਬਰਾਂ ਦੀ ਜਿੰਦਗੀ ਵਿੱਚ ਹਨੇਰਾ ਹੋ ਗਿਆ ਹੈ।ਇਹਨਾਂ  ਦੇ ਘਰਾਂ ਵਿੱਚ ਮਾਤਮ ਛਾਇਆ ਹੋਇਆ ਹੈ। ਦੁੱਖਾਂ ਦੇ ਮਾਰੇ ਇਹਨਾ ਦੇ ਪਰਿਵਾਰਕ ਮੇਂਬਰ ਆਪਣੀ ਕਿਸਮਤ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਵੀ ਕੋਸ ਰਹੇ ਹਨ।ਕੇਂਦਰ ਸਰਕਾਰ ਵਲੋਂ ਪਿਛਲੇ ਕਈ ਸਾਲਾਂ ਤੋਂ ਹਿਹਨਾਂ ਭਾਰਤੀਆਂ ਦੇ ਜਿੰਦਾਂ ਹੋਣ ਦੇ ਦਾਅਵੇ ਕੀਤੇ ਜਾਂਦੇ ਆ ਰਹੇ ਸਨ।
ਇਹਨਾਂ ਭਾਰਤੀਆਂ ਵਿੱਚ ਦਰਜਨ ਤੋਂ ਵੱਧ ਮਾਝੇ ਦੇ ਨੌਜਵਾਨ ਹਨ। ਇਰਾਕ ‘ਚ ਲਾਪਤਾ ਹੋਏ 39 ਭਾਰਤੀ ਨਾਗਰਿਕਾਂ ਨੂੰ ਲੈ ਕੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾਂ ਸਵਰਾਜ ਵਲੋਂ ਉਨ੍ਹਾਂ ਦੇ ਮਾਰੇ ਜਾਣ ਦੀ ਸਰਕਾਰੀ ਤੌਰ ‘ਤੇ ਪੁਸ਼ਟੀ ਕਰ ਦਿੱਤੀ ਗਈ ਹੈ।ਇਸ ਖਬਰ ਤੇ ਆਉਂਦਿਆਂ ਹੀ  ਸਬੰਧਤ ਪਰਿਵਾਰਾਂ ‘ਚ ਭਾਰੀ ਮਾਤਮ ਛਾਇਆ ਹੋਇਆ ਹੈ ਤੇ ਨਾਲ ਹੀ ਇਹ ਵੀ ਰੋਸ ਪਾਇਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਉਨ੍ਹੂਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ, ਸਗੋਂ ਇਹ ਜਾਣਕਾਰੀ ਉੇਨ੍ਹਾਂ ਨੂੰ ਮੀਡੀਆ ਰਾਹੀਂ ਪ੍ਰਾਪਤ ਹੋਈ ਹੈ।ਇਸ ਖਬਰ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋਏ ਪਿੰਡ ਭੋਏਵਾਲ ਨਿਵਾਸੀ ਮਨਜਿੰਦਰ ਸਿੰਘ ਦੀ ਭੈਣ ਗੁਰਭਿੰਦਰ ਕੌਰ ਨੇ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਉਸਦਾ ਭਰਾ ਮਨਜਿੰਦਰ ਸਿੰਘ ੨੦੧੩ ‘ਚ ਰੋਜ਼ੀ ਰੋਟੀ ਦੀ ਭਾਲ ‘ਚ ਇਰਾਕ ਗਿਆ ਸੀ ।੨੦੧੪ ‘ਚ ਮੌਸੂਲ਼ ਸਹਿਰ ਤੋਂ ਲਾਪਤਾ ਹੋਣ ਤੋਂ ਬਾਅਦ ਹੀ ਉਹ ਐੱਮ.ਈ.ਏ. ਦੇ ਸੰਪਰਕ ‘ਚ ਹੈ,ਪਰ ਪਿਛਲੇ ੮-੯ ਮਹੀਨਿਆਂ ਤੋਂ ਐੱਮ.ਈ.ਏ. ਦਾ ਵਿਵਹਾਰ ਸਹੀ ਨਹੀਂ ਸੀ।ਗੁਰਭਿੰਦਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੁਆਰਾ ਕੋਈ ਪੁਖਤਾ ਸਬੂਤ ਦਿੱਤੇ ਬਿੰਨ੍ਹਾ ਉਹ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਅਜਿਹਾ ਕੁਝ ਵਾਪਰ ਚੁੱਕਾ ਹੈ।ਉਸਨੇ ਇਹ ਵੀ ਰੋਸ ਜਤਾਇਆ ਕਿ ਇਸ ਮੰਦਭਾਗੀ ਖਬਰ ਦਾ ਉਸਨੂੰ ਮੀਡੀਆ ਕਰਮਚਾਰੀ ਰਹੀਂ ਪਤਾ ਲੱਗਾ ਹੈ,ਜਦੋਂਕਿ ਉਸਨੂੰ ਸਰਕਾਰੀ ਤੌਰ ‘ਤੇ ਕੋਈ ਸੂਚਨਾ ਨਹੀਂ ਦਿੱਤੀ ਗਈ।
                 ਇਸੇ ਤਰ੍ਹੁਾਂ ਹੀ ਇਸ ਹਾਦਸੇ ਦਾ ਸ਼ਿਕਾਰ ਇੱਕ ਹੋਰ ਨੌਜਵਾਨ ਗੁਰਚਰਨ ਸਿੰਘ ਵਾਸੀ ਜਲਾਲਉਸਮਾਂ ਦੇ ਪਰਿਵਾਰਿਕ ਮੇਂਬਰ ਵੀ ਇਸ ਖਬਰ ਨੂੰ ਸੁਣ ਕੇ ਬਹੁਤ ਅਚੰਭੇ ‘ਚ ਸਨ ਤੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸਨ।ਮ੍ਰਿਤਕ ਗੁਰਚਰਨ ਸਿੰਘ ਦੇ ਪਿਤਾ ਸਰਦਾਰਾ ਸਿੰਘ(੭੩) ਨੇ ਦੱਸਿਆ ਕਿ ਉਸਦਾ ਪੁੱਤਰ ਰੋਜ਼ੀ ਰੋਟੀ ਦੀ ਭਾਲ ‘ਚ ਜੂਨ ੨੦੧੩ ‘ਚ ਫਤਿਹਗੜ੍ਹ ਚੂੜੀਆਂ ਨਿਵਾਸੀ ਏਜੰਟ ਰਾਜਬੀਰ ਸਿੰਘ ਦੀ ਰਾਹੀਂ ਇਰਾਕ ਗਿਆ ਸੀ,ਜਿਸ ਦੀ ਗੱਲਬਾਤ ਰਾਜਨ ਸ਼ਰਮਾਂ ਵਾਸੀ ਵਡਾਲਾ ਬਾਂਗਰ ਨੇ ਕਰਾਈ ਸੀ।ਪਰ ਜਦ ਉਸਦਾ ਪੁੱਤਰ ਤੇ ਬਾਕੀ ਨੌਜਵਾਨ ਇਰਾਕ ਏਅਰਪੋਰਟ ‘ਤੇ ਪੁੱਜੇ ਤਾਂ ਉਨ੍ਹਾਂ ਨੂੰ ਸਬੰਧਤ ਕੰਪਨੀ ਦਾ ਕੋਈ ਨੁਮਾਇੰਦਾ ਲੈਣ ਨਾ ਆਇਆ।ਸਰਦਾਰਾ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਗੁਰਚਰਨ ਸਿੰਘ ਦੇ ਨਾਲ ਹੋਈ ਗੱਲਬਾਤ ਤੋਂ ਬਾਅਦ ਪਤਾ ਲੱਗਾ ਕਿ ਜਦ ਉਨ੍ਹਾਂ ਨੂੰ ਕੋਈ ਲੈਣ ਨਾ ਆਇਆਂ ਤਾਂ ਉਨ੍ਹਾਂ ਨੂੰ ੮ ਘੰਟੇ ਏਅਰਪੋਰਟ ‘ਤੇ ਬੈਠੇ ਰਹਿਣ ਤੋਂ ਬਾਅਦ ਜਬਰਦਸਤੀ ਕਿਸੇ ਹੋਰ ਕੰਪਨੀ ‘ਚ ਮੌਸੂਲ਼ ਸਹਿਰ ਭੇਜ ਦਿੱਤਾ ਗਿਆ।ਜਿੱਥੈ ਉਨ੍ਹਾਂ ਨੂੰ ਬੰਦੀ ਬਣਾ ਕੇ ਕੰਮ ਕਰਾਇਆ ਜਾਣ ਲੱਗ ਪਿਆ।ਸਰਦਾਰਾ ਸਿੰਘ ਨੇ ਅਗੱੇ ਦੱਸਿਆ ਕਿ ਜੂਨ ੨੦੧੪ ਬਗਦਾਦੀ ਦੇ ਸੈਨਿਕਾਂ ਇੰਂਨ੍ਹਾਂ ‘ਤੇ ਕੈਂਪ ‘ਤੇ ਕਬਜ਼ਾ ਕਰ ਲਿਆ ਅਤੇ ਇੰਨ੍ਹਾਂ ਸਾਰੇ ੩੯ ਭਾਰਤੀਆਂ ਨੂੰ ਗ੍ਰਿਫਤਾਰ ਕਰਕੇ ੧੫੦ ਕਿਲੋਮੀਟਰ ਦੂਰ ਕਿਸੇ ਅਣਦੱਸੀ ਜਗਾ੍ਹ ਤੇ ਲੈ ਗਏ।ਇਹ ਸਾਰੀ ਜਾਣਕਾਰੀ ੧੮ਜੂਨ ੨੦੧੪ ਨੂੰ ਗੁਰਚਰਨ ਸਿੰਘ ਵੱਲੋਂ ਫੋਨ ਕਰਕੇ ਹੀ ਦਿੱਤੀ ਗਈ ਸੀ ਤੇ ਬਾਅਦ ਵਿੱਚ ਉਸ ਨਾਲ ਕਦੇ ਸੰਪਰਕ ਨਾ ਹੋ ਸਕਿਆ।ਸਰਦਾਰਾ ਸਿੰਘ ਨੇ ਆਪਣਾ ਦੁੱਖ ਬਿਆਨ ਕਰਦਿਆ ਕਿਹਾ ਕਿ ਉਹ ਤੇ ਬਾਕੀ ਨੌਜਵਾਨਾਂ ਦੇ ਪਰਿਵਾਰਾਂ ਨੇ ਇਰਾਕ ‘ਚ ਲਾਪਤਾ ਹੋਏ ਆਪਣੇ ਬੱਚਿਆਂ ਦੀ ਭਾਲ ਲਈ ਕਈ ਵਾਰ ਸਰਕਾਰੇ ਦਰਬਾਰੇ ਪਹੁੰਚ ਕੀਤੀ ਤੇ ਕਈ ਰਾਜਨੀਤਿਕ,ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।ਜਿਸ ਦੌਰਾਨ ਉਹ ਤਕਰੀਬਨ ੧੨ ਵਾਰ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੂੰ ਮਿਲੇ ਸਨ।ਪਰ ਵਿਦੇਸ਼ ਮੰਤਰੀ ਵੱਲੋਂ ਹਰ ਵਾਰ ਇਹੀ ਭਰੋਸਾ ਦਿੱਤਾ ਜਾਂਦਾ ਰਿਹਾ ਕਿ ਲਾਪਤਾ ੩੯ ਨੌਜਵਾਨ ਬਿਲਕੁਲ ਠੀਕ ਹਨ ਤੇ ਉਹ ਉਨ੍ਹਾਂ ਨੂੰ ਛਡਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਸਰਦਾਰਾ ਸਿੰਘ ਦੇ ਦੱਸਣ ਮੁਤਾਬਿਕ ਕੋਈ ਇਨਸਾਫ ਮਿਲਦਾ ਨਾ ਦੇਖ ਉਨ੍ਹਾਂ ਨੇ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਵੀ ਦਿੱਤਾ ਗਿਆ ਸੀ,ਜਿਸ ਵਿੱਚ ਵੱਡੀ ਗਿਣਤੀ ‘ਚ ਪੀੜਤ ਪਰਿਵਾਰ ਸ਼ਾਮਿਲ ਹੋਏ ਸਨ।ਪਰ ਆਗੂ  ਮਨਜਿੰਦਰ ਸਿੰਘ ਸਿਰਸਾ ਤੇ ਪਰਮਜੀਤ ਸਿੰਘ ਰਾਣਾ ਵੱਲੋਂ ਉਨ੍ਹਾਂ ਨੂੰ ਭਰੋਸੇ ‘ਚ ਲੈ ਕੇ ੧੭ ਦਿਨਾਂ ਤੋਂ ਚੱਲ ਰਹੇ ਇਸ ਧਰਨੇ ਨੂੰ ਇਹ ਕਹਿ ਕਿ ਚੁੱਕਵਾ ਦਿੱਤਾ ਗਿਆ ਕਿ ਉਨਹਾਂ ਦੇ ਪਰਿਜਨਾਂ ਦਾ ਪਤਾ ਲੱਗ ਚੁੱਕਾ ਹੈ ਤੇ ਵਿਦੇਸ਼ ਮੰਤਰੀ ਨੂੰ ਕਹਿ ਕਿ ਉਹ ਸਾਰੇ ਜਲਦੀ ਵਾਪਸ ਭਾਰਤ ਲੈ ਆਂਦੇ ਜਾਣਗੇ।ਪਰ ਅਜਿਹਾ ਕੁਝ ਨਹੀਂ ਹੋਇਆ ਤੇ ਲੰਬੇ ਇਤਜ਼ਾਰ ਤੋਂ ਬਾਅਦ ਬਿੰਨ੍ਹਾਂ ਸਬੰਧਤ ਪਰਿਵਾਰਾਂ ਨੂੰ ਸੂਚਿਤ ਕੀਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾਂ ਸਵਰਾਜ ਵੱਲੋਂ ਅੱਜ ਇਹ ਬਿਆਨ ਜਾਰੀ ਕਰ ਦਿਤਾ ਗਿਆ ਕਿ ਇਰਾਕ ‘ਚ ਲਾਪਤਾ ਹੋਏ ੩੯ ਭਾਰਤੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ।ਕਿਸੇ ਗੰਭੀਰ ਬਿਮਾਰੀ ਕਾਰਨ ਤੁਰਨ ਫਿਰਨ ਤੋਂ ਅਸਮੱਰਥ ਹੋਏ ਬਜ਼ੁਰਗ ਸਰਦਾਰਾ ਸਿੰਘ ਨੇ ਅੱਖਾਂ ਭਰਦਿਆ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਦੀ ਮੌਤ ਬਾਰੇ ਬਹੁਤ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ,ਪਰ ਜਾਣ ਬੁੱਝ ਕੇ ਪਰਿਵਾਰਾਂ ਨੂੰ ਹਨੇਰੇ ‘ਚ ਰੱਖਿਆ ਗਿਆ ਤੇ ਅੱਜ ਵੀ ਉਨ੍ਹਾਂ ਨੂੰ ਉਸਦੇ ਪੁੱਤਰ ਦੀ ਮੌਤ ਦੀ ਜਾਣਕਾਰੀ ਘਰ ਪੁੱਜੇ ਮੀਡੀਆ ਤੋਂ ਮਿਲ ਰਹੀ ਹੈ,ਜਦੋਂ ਕਿ ਸਰਕਾਰੀ ਤੌਰ ‘ਤੇ ਉਨ੍ਹਾਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਸੂਚਨਾ ਨਹੀ ਂ ਦਿੱਤੀ ਗਈ।ਇਰਾਕ ‘ਚ ਵਾਪਰੇ ਇਸ ਦੁਖਾਂਤ ਦਾ ਸ਼ਿਕਾਰ ਪਿੰਡ ਸਿਆਲਕੇ ਦੇ ਨੌਜਵਾਨ ਜਤਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਦੇ ਵੱਲੋਂ ਵੀ ਅਜਿਹੀ ਹੀ ਪ੍ਰਤੀਕਿਰਿਆ ਪ੍ਰਗਟਾਈ ਗਈ।
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਸ਼ੁਸ਼ਮਾ ਸਵਰਾਜ ਵੱਲੋਂ ਅੱਜ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ੨੦੧੪ ‘ਚ ਇਰਾਕ ਗਏ ੩੯ ਭਾਰਤੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।ਇਰਾਕ ‘ਚ ਮਾਰੇ ਗਏ ਨੌਜਵਾਨਾਂ ਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਕੀਤੇ ਗਏ ਡੀ.ਐੱਨ.ਏ.ਟੈਸਟਾਂ ਦੇ ਆਪਸੀ ਮਿਲਾਨ ਤੋਂ ਬਾਅਦ ਹੀ ਵਿਦੇਸ਼ ਮੰਤਰਾਲੇ ਨੇ ਇਹ ਖੁਲਾਸਾ ਕੀਤੇ ਜਾਣ ਦੀ ਗੱਲ ਕਹੀ ਹੈ।
ਇਸੇ ਤਰ੍ਹਾਂ ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਸੰਗੁਆਣਾਦੇ ਨੌਜਵਾਨ ਨਿਸ਼ਾਨ  ਸਿੰਘ ਦੇ ਘਰ ‘ਚ ਮਾਤਮ ਛਾਇਆ ਹੋਇਆ ਹੈ।  ਇਰਾਕ ਗਏ ਨਿਸ਼ਾਨ ਸਿੰਘ ਦੇ ਘਰ ਵਿਚ ਉਸ ਦੀ ਮਾਤਾ, ਪਿਤਾ ਅਤੇ ਉਸ ਦਾ ਭਰਾ ਰਹਿੰਦਾ ਹੈ। ਨਿਸ਼ਾਨ ਸਿੰਘ ਦੇ ਭਰਾ ਸਰਵਣ ਸਿੰਘ ਨੂੰ ਅੱਜ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਸੀ ਕਿ ਉਸ ਦੇ ਭਰਾ ਦੀ ਮੌਤ ਦੀ ਪੁਸ਼ਟੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਅੱਜ ਕਰ ਦਿੱਤੀ ਗਈ ਹੈ। ਉਸਨੇ ਦੱਸਿਆ ਕਿ ਘਰ ਵਿਚ ਮਾਤਾ ਸਵਿੰਦਰ ਕੌਰ ਦੇ ਬਿਮਾਰ ਹੋਣ ਕਰਕੇ ਉਸਨੂੰ ਇਸ ਦੁਖਦਾਈ ਖ਼ਬਰ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਕਿਉਂਕਿ ਹੋ ਸਕਦਾ ਆਪਣੇ ਪੁੱਤ ਦਾ ਸਦਮਾ ਮਾਂ ਨਾ ਸਹਾਰ ਸਕੇ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਨਿਸ਼ਾਨ ਸਿੰਘ ਦੇ ਭਰਾ ਸਰਵਣ ਸਿੰਘ ਨੇ ਦੱਸਿਆ ਕਿ ਅਕਤੂਬਰ 2013 ਵਿਚ ਉਸ ਦਾ ਭਰਾ ਏਜੰਟ ਦੇ ਰਾਹੀਂ ਇਰਾਕ ਗਿਆ ਸੀ ਅਤੇ 11 ਜੂਨ 2014 2014 ਨੂੰ ਉਹਨਾਂ ਨੂੰ ਆਈ ਐਸ ਐਸ ਆਈ ਵੱਲੋਂ ਅਗਵਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਫੋਨ ਤੇ ਲਗਾਤਾਰ ਗੱਲਬਾਤ ਹੁੰਦੀ ਸੀ ਅਤੇ ਆਖੀਰ ਵਿਚ ਉਹਨਾਂ ਦੀ 21 ਜੂਨ 2014 ਤਰੀਕ ਨੂੰ ਗੱਲਬਾਤ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਗੱਲਬਾਤ ਨਹੀਂ ਹੋਈ। ਉਹਨਾਂ ਦੱਸਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਤਰ•ਾਂ ਦਾ ਬਿਆਨ ਆਉਣਾ ਕਿ 39 ਭਾਰਤੀਆਂ ਦੀ ਮੌਤ ਹੋ ਗਈ ਹੈ ਇਹ ਇਕ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਡੀ.ਐਨ.ਏ ਟੈਸਟ ਵੀ ਹੋਏ ਸੀ ਅਤੇ ਸਰਕਾਰ ਕੋਲ ਕੋਈ ਸਬੂਤ ਹੀ ਨਹੀ ਸੀ ਕਿ 39 ਭਾਰਤੀ ਜਿੰਦਾ ਹਨ ਅਤੇ ਹੁਣ ਵੀ ਹੋ ਸਕਦਾ ਉਹਨਾਂ ਕੋਲ ਕੋਈ ਸਬੂਤ ਨਾ ਹੋਵੇ। ਉਨ•ਾਂ ਕਿਹਾ ਕਿ ਪਤਾ ਨਹੀਂ ਸਰਕਾਰ ਨੇ ਕਿਸ ਆਧਾਰ ਤੇ ਇਹ ਗੱਲ ਕਹੀ ਹੈ।
ਇਸੇ ਤਰ੍ਹਾਂ ਪਿੰਡ ਸਿਆਲਕਾ ਦੇ ਨੌਜਵਾਨ ਜਤਿੰਦਰ ਸਿੰਘ,ਤਰਸੇਮ ਸਿੰਘ ਬਾਬੋਵਾਲ,ਸੋਨੂੰ ਚਵਿੰਡਾ ਦੇਵੀ,ਹਰੀਸ਼ ਕੁਮਾਰ ਬਟਾਲਾ,ਮਲਕੀਤ ਸਿੰਘ ਟਿੰਲਿਆਂਵਾਲਾ ਬਟਾਲਾ ਗੁਰਦਾਸਪੁਰ,ਧਰਮਿੰਦਰ ਕੁਮਾਰ ਤਲਵੰਡੀ,ਬਟਾਲਾ,ਰਕੇਸ਼ ਵਾਸੀ ਕਾਦੀਆਂ ਅਤੇ ਰਣਜੀਤ ਸਿੰਘ ਪਿੰਡ ਮਾਂਨਾਂਵਾਲਾ ਅੰਮ੍ਰਿਤਸਰ ਦੇ ਘਰ ਮਾਤਮ ਛਾਇਆ ਹੋਇਆ ਹੈ। ਪਰਿਵਾਰਕ ਮੈਂਬਰ ਰੋਲ ਕਬਰਲਾ ਰਹੇ ਹਨ। ਹਰ ਘਰ ਵਿੱਚ ਛਨਾਟਾ  ਛਾਇਆ ਹੋਇਆ ਹੈ।
Please Click here for Share This News

Leave a Reply

Your email address will not be published. Required fields are marked *