best platform for news and views

ਇਰਾਕ ‘ਚ ਫਸੇ ਪ੍ਰਿਤਪਾਲ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

Please Click here for Share This News

ਧੂਰੀ, 20 ਮਾਰਚ (ਮਹੇਸ਼) – ਇਰਾਕ ‘ਚ ਫਸੇ 39 ਭਾਰਤੀਯ ਨਾਗਰਿਕਾਂ ਨੂੰ ਮ੍ਰਿਤਕ ਐਲਾਨ ਦੇਣ ਸਬੰਧੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਰਾਜ ਸਭਾ ‘ਚ ਕੀਤੇ ਗਏ ਐਲਾਨ ਤੋਂ ਬਾਅਦ ਜਿੱਥੇ ਪੂਰੇ ਦੇਸ਼ ਅੰਦਰ ਸੋਗ ਦੀ ਲਹਿਰ ਹੈ ਉੱਥੇ ਆਪਣੇ ਪਰਿਵਾਰਕ ਮੈਂਬਰ ਦੀ ਮੌਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਧੂਰੀ ਦੇ ਵਾਰਡ ਨੰਬਰ 8 ਤੋਂ ਇਰਾਕ ਗਏ ਪ੍ਰਿਤਪਾਲ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਦਿੰਦਿਆਂ ਪ੍ਰਿਤਪਾਲ ਸ਼ਰਮਾ ਦੀ ਪਤਨੀ ਰਾਜ ਰਾਣੀ ਅਤੇ ਪੁੱਤਰ ਨੀਰਜ ਸ਼ਰਮਾ ਨੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਿਤਪਾਲ ਸ਼ਰਮਾ ਹੀ ਉਨ•ਾਂ ਦੇ ਪਰਿਵਾਰ ਦਾ ਇਕਲੌਤਾ ਸਹਾਰਾ ਸਨ ਅਤੇ ਸਾਲ 2011 ‘ਚ ਉਹ ਇਰਾਕ ‘ਚ ਪਰਿਵਾਰ ਦੇ ਪਾਲਨ-ਪੋਸ਼ਣ ਲਈ ਨੌਕਰੀ ਕਰਨ ਲਈ ਗਏ ਸੀ, ਜਿੱਥੇ ਉਨ•ਾਂ ਸਮੇਤ 39 ਭਾਰਤੀਯ ਨਾਗਰਿਕਾਂ ਨੂੰ ਗੈਰ ਸਮਾਜਿਕ ਅਨਸਰਾਂ ਵੱਲੋਂ ਬੰਦੀ ਬਣਾ ਲਿਆ ਗਿਆ ਸੀ, ਜਿਸ ਤੋਂ ਬਾਅਦ ਉਨ•ਾਂ ਵੱਲੋਂ ਅਨੇਕਾਂ ਬਾਰ ਕੇਂਦਰ ਸਰਕਾਰ ਤੱਕ ਪਹੁੰਚ ਕਰ ਕੇ ਉਨ•ਾਂ ਦੇ ਪਰਿਵਾਰਕ ਮੈਂਬਰ ਤੇ ਹੋਰ ਦੇਸ਼ ਵਾਸੀਆਂ ਨੂੰ ਵਾਪਸ ਭਾਰਤ ਲਿਆਉਣ ਸਬੰਧੀ ਦਬਾਅ ਬਣਾਇਆ ਗਿਆ ਸੀ ਅਤੇ ਲੰਘੇ ਕੁੱਝ ਸਾਲਾਂ ਦੌਰਾਨ ਕੇਂਦਰ ਸਰਕਾਰ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਅਨੇਕਾਂ ਬਾਰ ਦਿੱਲੀ ਬੁਲਾ ਕੇ ਪੀੜਤ ਪਰਿਵਾਰਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਇਰਾਕ ‘ਚ ਫਸੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਹੀ ਸਲਾਮਤ ਉਨ•ਾਂ ਦੇ ਘਰ ਤੱਕ ਪਹੁੰਚਾਇਆ ਜਾਵੇਗਾ, ਜਿਸ ਤੋਂ ਬਾਅਦ ਉਨ•ਾਂ ਨੂੰ ਆਸ ਬੱਝ ਗਈ ਸੀ ਕਿ ਪ੍ਰਿਤਪਾਲ ਸ਼ਰਮਾ ਤੇ ਹੋਰ ਭਾਰਤੀ ਨਾਗਰਿਕ ਸਹੀ-ਸਲਾਮਤ ਆਪਣੇ ਦੇਸ਼ ਪਹੁੰਚਣਗੇ। ਪ੍ਰੰਤੂ ਅੱਜ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਰਾਜ ਸਭਾ ‘ਚ ਇਹ ਸਵੀਕਾਰ ਕੀਤਾ ਗਿਆ ਕਿ ਇਰਾਕ ‘ਚ ਲਾਪਤਾ ਹੋਏ 39 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ, ਜਿਸ ਦੀ ਪੁਸ਼ਟੀ ਡੀ.ਐਨ.ਏ ਰਾਹੀਂ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਨ•ਾਂ ਦੇ ਮਨਾਂ ਵਿਚ ਭਾਰੀ ਰੋਸ ਹੈ ਕਿ ਕੇਂਦਰ ਸਰਕਾਰ ਵੱਲੋਂ ਉਨ•ਾਂ ਨੂੰ ਗੁਮਰਾਹ ਕਰ ਕੇ ਅਸਲੀਅਤ ਛੁਪਾਈ ਗਈ ਹੈ।
ਮ੍ਰਿਤਕ ਦੇ ਭਰਾ ਨੰਦ ਲਾਲ ਤੇ ਸੁਖਦੇਵ ਚੰਦ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਨ•ਾਂ ਦੇ ਭਰਾ ਨੂੰ ਬਹੁਤ ਲੰਮੇ ਸਮੇਂ ਉਪਰੰਤ ਮ੍ਰਿਤਕ ਐਲਾਨ ਕੇ ਕਾਫੀ ਸਾਲ ਉਨ•ਾਂ ਨੂੰ ਸਚਾਈ ਤੋਂ ਕੋਹਾਂ ਦੂਰ ਰੱਖਿਆ ਹੈ। ਉਨ•ਾਂ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪੁੱਤਰ ਨੀਰਜ ਸ਼ਰਮਾ ਨੂੰ ਸਰਕਾਰੀ ਨੌਕਰੀ ਤੇ ਯੋਗ ਮੁਆਵਜ਼ਾ ਦਿੱਤਾ ਜਾਵੇ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਥਾਨਕ ਐਸ.ਡੀ.ਐਮ ਅਮਰੇਸ਼ਵਰ ਸਿੰਘ ਨੇ ਕਿਹਾ ਕਿ ਇਰਾਕ ‘ਚ ਗਏ ਪ੍ਰਿਤਪਾਲ ਸ਼ਰਮਾ ਦੀ ਮੌਤ ਦੀ ਖ਼ਬਰ ਮਿਲੀ ਹੈ।  ਪਰਿਵਾਰ ਦੀ ਵਿੱਤੀ ਮਦਦ ਸਬੰਧੀ ਸਰਕਾਰ ਵੱਲੋਂ ਰਿਪੋਰਟ ਮੰਗੇ ਜਾਣ ‘ਚ ਬਣਦੀ ਰਿਪੋਰਟ ਡੀ.ਸੀ ਸੰਗਰੂਰ ਨੂੰ ਭੇਜੀ ਜਾਵੇਗੀ। ਉਪਰੰਤ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ,  ਹਲਕਾ ਵਿਧਾਇਕ ਦੇ ਪਿਤਾ ਬਲਦੇਵ ਸਿੰਘ ਖੰਗੂੜਾ ਸਾਬਕਾ ਵਿਧਾਇਕ ਧਨਵੰਤ ਸਿੰਘ, ਜਤਿੰਦਰ ਸਿੰਘ ਸੋਨੀ ਮੰਡੇਰ, ਹਰਬੰਸ ਸਿੰਘ ਸੋਢੀ, ਪੱਪੀ ਪਟਵਾਰੀ ਆਦਿ ਪੀੜਤ ਦੇ ਘਰ ਪੁੱਜੇ।

ਕੈਪਸ਼ਨ- ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਐਸ.ਡੀ.ਐਮ ਅਮਰੇਸ਼ਵਰ ਸਿੰਘ  ਤੇ ਵਿਧਾਇਕ ਦੇ ਪਿਤਾ ਬਲਦੇਵ ਸਿੰਘ ਖੰਗੂੜਾ

Please Click here for Share This News

Leave a Reply

Your email address will not be published. Required fields are marked *