best platform for news and views

ਇਮਾਨਦਾਰ ਤੇ ਸਮਾਜ ਸੇਵੀ ਡਾਕਟਰ ਬਾਬਾ ਫਰੀਦ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ‘ਤੇ ਪਹੁੰਚਿਆ

Please Click here for Share This News

ਫਰੀਦਕੋਟ : ਬਾਬਾ ਫਰੀਦ ਜੀ ਦੀ ਧਰਤੀ ਫਰੀਦਕੋਟ ਵਿਖੇ 16 ਸਾਲ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਅਤੇ ਸਮਾਜ ਸੇਵਾ ਦੇ ਨਾਲ ਭਖਦੇ ਮੁੱਦੇ ਉਠਾਉਣ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਡਾ. ਮਨਜੀਤ ਸਿੰਘ ਦੀ ਬਦਲੀ ਅੰਮ੍ਰਿਤਸਰ ਵਿਖੇ ਹੋ ਜਾਣ ਕਾਰਨ ਫਰੀਦਕੋਟ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੀ ਫਰੀਦਕੋਟ ਇਲਾਕੇ ਦੇ ਲੋਕਾਂ ਲਈ ਕੀਤੀ ਵੱਡੀ ਸੇਵਾ ਦੀ ਪ੍ਰਸੰਸਾ ਕੀਤੀ ਗਈ।

ਜਿਲਾ ਲੁਧਿਆਣਾ ਵਿਚ ਪੈਂਦੇ ਪਿੰਡ ਹਲਵਾਰਾ ਦੇ ਜੰਮਪਲ ਡਾ. ਮਨਜੀਤ ਸਿੰਘ ਸਾਲ 2003 ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚੇ ਐਮ.ਡੀ. ਦੀ ਡਿਗਰੀ ਕਰਨ ਲਈ ਆਏ ਅਤੇ ਇਸ ਇਲਾਕੇ ਵਿਚ ਮਰੀਜਾਂ ਦੀ ਸੇਵਾ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅਗਾਂਹਵਧੂ ਵਿਦਿਆਰਥੀਆਂ ਨੂੰ ਇਕ ਮੰਚ ‘ਤੇ ਇਕੱਠੇ ਕਰਕੇ ਮੈਡੀਕਲ ਵਿਦਿਆਰਥੀਆਂ ਨਾਲ ਹੁੰਦੀਆਂ ਵਧੀਕੀਆਂ ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਲੜਕੀਆਂ ਦੇ ਹੋਸਲਟਲ ਵਿਚ ਲੜਕੀਆਂ ਦੀ ਇੱਜਤ ਨਾਲ ਹੁੰਦਾ ਖਿਲਵਾੜ ਰੋਕਣ ਵਿਚ ਸਫਲਤਾ ਹਾਸਲ ਕੀਤੀ। ਡਾ. ਮਨਜੀਤ ਸਿੰਘ ਨੇ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਮਰੀਜਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ ਅਤੇ ਗਰੀਬ ਮਰੀਜਾਂ ਦੀ ਹਰ ਤਰਾਂ ਨਾਲ ਸਹਾਇਤਾ ਕਰਨੀ ਸ਼ੁਰੂ ਕੀਤੀ। ਉਹ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜੇ ਅਤੇ ਸਮਾਜ ਸੇਵਾ ਦੇ ਹੋਰ ਕੰਮਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲਿਆ। ਲਗਾਤਾਰ 7 ਸਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਸੇਵਾਵਾਂ ਦੇਣ ਪਿਛੋਂ ਸਾਲ 2010 ਵਿਚ ਉਹ ਸਿਵਲ ਹਸਪਤਾਲ ਫਰੀਦਕੋਟ ਵਿਚ ਨਿਯੁਕਤ ਹੋਏ ਅਤੇ ਗਰੀਬ ਤੇ ਲੋੜਵੰਦ ਮਰੀਜਾਂ ਦੀ ਸੇਵਾ ਜਾਰੀ ਰੱਖੀ। ਇਥੇ ਰਹਿੰਦਿਆਂ ਉਨ੍ਹਾਂ ਨੇ ਕਈ ਸਰਕਾਰੀ ਸਿਹਤ ਪ੍ਰੋਜੈਕਟ ਵੀ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨੇਪਰੇ ਚਾੜ੍ਹੇ। ਇਸ ਬਦਲੇ ਸਰਕਾਰ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮਾਲਵਾ ਖੇਤਰ ਵਿਚ ਫੈਲ ਰਹੇ ਪ੍ਰਦੂਸ਼ਣ ਬਾਰੇ ਚਿੰਤਤ ਡਾ. ਮਨਜੀਤ ਸਿੰਘ ਨੇ ਸਤਲੁਜ ਦਰਿਆ ਵਿਚ ਫੈਲੇ ਜ਼ਹਿਰੀਲੇ ਮਾਦੇ ਖਿਲਾਫ ਵੀ ਝੰਡਾ ਚੁੱਕਿਆ। ਆਪਣੀ ਸਾਰੀ ਸਰਵਿਸ ਦੌਰਾਨ ਡਾ. ਮਨਜੀਤ ਸਿੰਘ ਨੇ ਕਦੇ ਵੀ ਕਿਸੇ ਮਰੀਜ਼ ਤੋਂ ਇਕ ਪੈਸਾ ਤੱਕ ਨਹੀਂ ਲਿਆ ਅਤੇ ਸਾਰੀ ਸੇਵਾ ਪੂਰੀ ਇਮਾਨਦਾਰੀ ਨਾਲ ਨਿਭਾਈ। ਇਸੇ ਕਾਰਨ ਹੀ ਫਰੀਦਕੋਟ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਵਿਚ ਡਾ. ਮਨਜੀਤ ਸਿੰਘ ਦਾ ਬੇਹੱਦ ਸਤਿਕਾਰ ਅੱਜ ਵੀ ਬਣਿਆ ਹੋਇਆ ਹੈ। ਹੁਣ ਪਰਿਵਾਰਕ ਰੁਝੇਵਿਆਂ ਕਾਰਨ ਉਨ੍ਹਾਂ ਨੂੰ ਫਰੀਦਕੋਟ ਤੋਂ ਅੰਮ੍ਰਿਤਸਰ ਬਦਲੀ ਕਰਵਾਉਣੀ ਪਈ, ਪਰ ਫਰੀਦਕੋਟ ਇਲਾਕੇ ਦੇ ਲੋਕਾਂ ਵਿਚ ਇਕ ਇਮਾਨਦਾਰ ਤੇ ਮਿਹਨਤੀ ਡਾਕਟਰ ਦੇ ਚਲੇ ਜਾਣ ਕਾਰਨ ਨਿਰਾਸ਼ਾ ਪਾਈ ਜਾ ਰਹੀ ਹੈ। ਡਾ. ਮਨਜੀਤ ਸਿੰਘ ਨੇ ਇਸ ਇਲਾਕੇ ਵਿਚ ਕੀਤੀ ਸੇਵਾ ਤੋਂ ਸੰਤੁਸ਼ਟੀ ਜਾਹਿਰ ਕਰਦਿਆਂ ਇਸ ਇਲਾਕੇ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਹੱਦੋਂ ਵੱਧ ਪਿਆਰ ਅਤੇ ਸਤਿਕਾਰ ਦਿੱਤਾ। ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਫਰੀਦਕੋਟ ਦੀ ਧਰਤੀ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਹਿੱਸਾ ਹੈ ਅਤੇ ਉਹ ਇਸ ਧਰਤੀ ਦੇ ਹਮੇਸ਼ਾਂ ਰਿਣੀ ਰਹਿਣਗੇ। mobile no of dr manjit singh +91-98720-10013

ਡਾ. ਮਨਜੀਤ ਸਿੰਘ ਨੂੰ ਸਨਮਾਨਿਤ ਕੀਤੇ ਜਾਣ ਦੇ ਵੱਖ ਵੱਖ ਦ੍ਰਿਸ਼

 

2003, 06

10 ਚ ਸਿਵਲ ਹਸਪਤਾਲ

Please Click here for Share This News

Leave a Reply

Your email address will not be published.