best platform for news and views

ਇਤਿਹਾਸਕ ਪਿੰਡ ਪਹੂਵਿੰਡ ਵਿਖੇ ਗੁਰਮਤਿ ਸਮਾਗਮ ਮੌਕੇ ਵੱਡੀ ਤਾਦਾਤ ਵਿਚ ਸੰਗਤਾਂ ਨੇ ਭਰੀ ਹਾਜਰੀ

Please Click here for Share This News

ਭਿੱਖੀਵਿੰਡ 9 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਦਮਦਮੀ ਟਕਸਾਲ ਈਸਟ ਲੰਡਨ ਅਤੇ
ਆਸਟ੍ਰੇਲੀਆ ਵੱਲੋਂ ਭਾਈ ਗੁਰਦਾਸ ਜੀ ਤੇ ਦਮਦਮੀ ਟਕਸਾਲ ਦੇ ਮਹਾਪੁਰਖਾਂ ਦੀ ਯਾਦ ਵਿਚ
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਕਰਵਾਏ ਜਾ ਰਹੇ ਪੰਜ ਰੋਜਾਂ ਮਹਾਨ
ਗੁਰਮਤਿ ਸਮਾਗਮ ਦੇ ਪਹਿਲੇ ਦਿਨ ਸੰਤ ਬਾਬਾ ਮੋਜੀਦਾਸ ਕੰਬੋਕੇ, ਸੰਤ ਗਿਆਨੀ ਅਵਤਾਰ
ਸਿੰਘ ਆਦਿ ਧਾਰਮਿਕ ਸਖਸੀਅਤਾਂ ਪਹੰੁਚੀਆਂ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ
ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਵੱਲੋਂ ਕਥਾ ਵਿਚਾਰਾਂ ਰਾਂਹੀ ਸੰਗਤਾਂ
ਨੂੰ ਨਿਹਾਲ ਕੀਤਾ ਗਿਆ, ਉਥੇ ਬੀਬੀ ਦਲ੍ਹੇਰ ਕੌਰ ਖਾਲਸਾ ਦੇ ਢਾਡੀ ਜਥੇ ਵੱਲੋਂ ਸਿੱਖ
ਕੌਮ ਦੇ ਗੋਰਵਮਈ ਇਤਿਹਾਸ ‘ਤੇ ਚਾਨਣਾ ਪਾਇਆ ਗਿਆ।
ਦੂਸਰੇ ਦਿਨ ਦੇ ਸਮਾਗਮ ਮੌਕੇ ਪਹੰੁਚੇਂ ਪੰਥ ਪ੍ਰਸਿੱਧ ਕਵੀਸ਼ਰ ਭਾਈ ਮਹਿਲ ਸਿੰਘ
ਚੰਡੀਗੜ੍ਹ ਦੇ ਜਥੇ ਵੱਲੋਂ ਸਿੱਖ ਧਰਮ ਦੇ ਮਹਾਨ ਯੋਧਿਆਂ ਦੀ ਦਾਸਤਾਨ ਸੁਣਾਉਦਿਆਂ ਕੌਮ
ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ‘ਤੇ ਵਾਰਾਂ ਗਾਇਨ ਕਰਕੇ ਸੰਗਤਾਂ
ਨੂੰ ਨਿਹਾਲ ਕੀਤਾ ਗਿਆ।
ਸਮਾਗਮ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ
ਪ੍ਰਚਾਰਕ ਭਾਈ ਬਲਬੀਰ ਸਿੰਘ ਯੂ.ਕੇ, ਭਾਈ ਦਲਜੀਤ ਸਿੰਘ ਯੂ.ਐਸ.ਏ, ਭਾਈ ਦਿਲਬਾਗ ਸਿੰਘ
ਵਲਟੋਹਾ ਨੇ ਆਖਿਆ ਕਿ ਦਸ਼ਮੇਸ਼ ਪਿਤਾ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ
ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਉਚ-ਨੀਚ ਦੇ ਭਿੰਨਭੇਦ ਮਿਟਾ ਕੇ ਜਾਤਾਂ-ਪਾਤਾਂ ਵਿਚ
ਵੰਡੇ ਹੋਏ ਲੋਕਾਂ ਨੂੰ ਇਕਮੰਚ ‘ਤੇ ਇਕੱਠੇ ਕਰਕੇ ਜੁਲਮ ਖਿਲਾਫ ਲੜਣ ਦਾ ਹੋਕਾ ਦਿੱਤਾ
ਸੀ। ਉਪਰੋਕਤ ਆਗੂਆਂ ਨੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ
ਪਹੂਵਿੰਡ ਦੀ ਅਨੋਖੀ ਕੁਰਬਾਨੀ ਦਾ ਜਿਕਰ ਕਰਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਨੇ
ਸਿਰ ਤਲੀ ‘ਤੇ ਰੱਖ ਕੇ ਕੀਤੇ ਹੋਏ ਬਚਨਾਂ ਨੂੰ ਪੂਰਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ
ਸਿੰਘ ਦੀ ਮਰਿਆਦਾ ਨੂੰ ਬਰਕਰਾਰ ਰੱਖਿਆ ਤੇ ਦੁਸਮਣਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ
ਸੀ ਅਤੇ ਐਸੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸਿੱਖ ਕੌਮ ਨੂੰ ਸੇਧ ਲੈ ਕੇ ਖੰਡੇ
ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ੍ਹ ਲੱਗਣਾ ਚਾਹੀਦਾ ਹੈ। ਉਹਨਾਂ ਨੇ ਸੰਤ
ਗੁਰਬਚਨ ਸਿੰਘ ਖਾਲਸਾ, ਸੰਤ ਕਰਤਾਰ ਸਿੰਘ ਖਾਲਸਾ, ਸੰਤ ਜਰਨੈਲ਼ ਸਿੰਘ ਖਾਲਸਾ
ਭਿੰਡਰਾਂਵਾਲਿਆਂ ਆਦਿ ਦਮਦਮੀ ਟਕਸਾਲ ਦੇ ਸੰਤਾਂ ਵੱਲੋਂ ਸਿੱਖ ਕੌਮ ਦੇ ਪ੍ਰਚਾਰ ਤੇ
ਪ੍ਰਸਾਰ ਵਾਸਤੇ ਪਾਏ ਗਏ ਵਡਮੁੱਲੇ ਯੋਗਦਾਨ ਦੀ ਪ੍ਰਸੰਸਾਂ ਕੀਤੀ। ਇਸ ਮੌਕੇ ਦਮਦਮੀ
ਟਕਸਾਲ ਦੇ ਭਾਈ ਮੀਤਪਾਲ ਸਿੰਘ, ਭਾਈ ਹਰਮਿੰਦਰ ਸਿੰਘ ਬੀਬੀ ਕੌਲਾ ਜੀ ਵਾਲੇ, ਭਾਈ
ਦਵਿੰਦਰ ਸਿੰਘ, ਕੈਪਟਨ ਬਲਵੰਤ ਸਿੰਘ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਬਾਬਾ ਕੁਲਵੰਤ
ਸਿੰਘ, ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਚੇਅਰਮੈਂਨ ਸੁਖਵੰਤ ਸਿੰਘ ਮੁਗਲਚੱਕ,
ਸਰਪੰਚ ਰਾਜਵੰਤ ਸਿੰਘ, ਇੰਦਰਬੀਰ ਸਿੰਘ ਪਹੂਵਿੰਡ, ਸਰਪੰਚ ਸਿਮਰਜੀਤ ਸਿੰਘ ਭੈਣੀ,
ਮਾਸਟਰ ਗੁਰਦੇਵ ਸਿੰਘ ਨਾਰਲੀ, ਰੰਗਾ ਸਿੰਘ, ਬਾਬਾ ਦਲਜੀਤ ਸਿੰਘ ਵਿੱਕੀ, ਜਸਕਰਨ ਸਿੰਘ,
ਬਾਬਾ ਪ੍ਰਕਾਸ ਸਿੰਘ, ਬਾਬਾ ਪ੍ਰਗਟ ਸਿੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਪਿੰਡ ਪਹੂਵਿੰਡ ਵਿਖੇ ਗੁਰਮਤਿ ਸਮਾਗਮ ਦੌਰਾਨ ਵਾਰਾਂ ਗਾਇਨ ਕਰਦਾ ਪੰਥ
ਪ੍ਰਸਿੱਧ ਭਾਈ ਮਹਿਲ ਸਿੰਘ ਚੰਡੀਗੜ੍ਹ ਦਾ ਕਵੀਸ਼ਰੀ ਜਥਾ ਤੇ ਹਾਜਰ ਸੰਗਤਾਂ।

Please Click here for Share This News

Leave a Reply

Your email address will not be published. Required fields are marked *