best platform for news and views

ਇਗਨੂੰ ਅਤੇ ਕੇਦਰੀ ਸਿਹਤ ਮੰਤਰਾਲਾ ਦੁਆਰਾ ਨਰਸਾ ਲਈ ਬ੍ਰਿਜ ਪ੍ਰੋਗਰਾਮ ਦੀ ਸੁਰੂਆਤ

Please Click here for Share This News

ਇਗਨੂੰ ਅਤੇ ਕੇਦਰੀ ਸਿਹਤ ਮੰਤਰਾਲਾ ਦੇ ਗਠਜੋੜ ਦੁਆਰਾ ਨਰਸਾ ਲਈ ਜਾ ਰਹੇ ਛੇ ਮਹੀਨੇ ਦੇ ਬ੍ਰਿਜ ਪ੍ਰੋਗਰਾਮ ਦੀ ਸੁਰੂਆਤ ਸਿਵਲ ਹਸਪਤਾਲ ਮੋਗਾ ਵਿਖੇ ਕੀਤੀ ਗਈ।ਇਸ ਦੇ ਪਹਿਲੇ ਬੈਚ ਦੀ ਇੰਡਕਸ਼ਨ ਮੀਟਿੰਗ ਦਫਤਰ ਸਿਵਲ ਸਰਜਨ ਮੋਗਾ ਟੇ੍ਰਨਿਗ ਹਾਲ ਵਿੱਚ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਹਰਿੰਦਰ ਪਾਲ ਸਿੰਘ ਨੇ ਮੁੱਖ ਮਹਿਮਾਨ ਵਜੋ਼ ਸਿ਼ਰਕਤ ਕੀਤੀ।ਇਸ ਮੀਟਿੰਗ ਵਿੱਚ 38 ਵਿਦਿਆਰਥੀਆ ਨੇ ਭਾਗ ਲਿਆ।ਇਸ ਮੌਕੇ ਤੇ ਇੰਗਨੂੰ ਖੇਤਰੀ ਕੇਂਦਰ, ਖੰਨਾ ਤੋਂ ਸਹਾਇਕ ਨਿਦੇਸ਼ਕ ਪ੍ਰਮੇਸ਼ ਚੰਦਰ ਵੀ ਮੌਜੂਦ ਸਨ। ਉਨ੍ਹਾ ਨੇ ਵਿਦਿਆਰਥੀਆ ਨੂੰ ਇਗਨੂੰ ਦੇ ਸਿਸਟਮ ਬਾਰੇ ਦੱਸਿਆ ਅਤੇ ਇਸ ਪ੍ਰੋਗਰਾਮ ਬਾਰੇ ਵਿਸਤਾਰ ਨਾਲ ਜਾਣਕਾਰੀ ਦਿਤੀ। ਇੰਗਨੂੰ ਦੇ ਸਿਸਟਮ ਬਾਰੇ ਦੱਸਿਆ ਅਤੇ ਇਸ ਪ੍ਰ੍ਰ੍ਰ੍ਰੋਗਰਾਮ ਬਾਰੇ ਵਿਸਤਾਰ ਨਾਲ ਜਾਣਕਾਰੀ ਦਿਤੀ। ਇੰਗਨੂੰ ਸਟੱਡੀ ਸੈਟਰ ਦੇ ਪ੍ਰੋਗਰਾਮ ਇੰਚਾਰਜ ਡਾ ਗਗਨਦੀਪ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਉਹਨ੍ਹਾ ਨੇ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੀ ਕੌਸ਼ਲ ਵਿਕਾਸ ਯੋਜਨਾ ਤਹਿਤ ਕਮਿਊਨਟੀ ਹੈਲਥ ਅਫਸਰ ਦੇ ਤੌਰ ਤੇ ਨਿਯੁਕਤ ਕੀਤਾ ਜਾਵੇਗਾ। ਇਸ ਮੌਕੇ ਡਾ ਮਨੀਸ਼ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਹ ਵਿਸ਼ੇਸ ਉਪਰਾਲਾ ਸਮਾਜ ਲਈ ਲਾਹੇਵੰਦ ਸਿੱਧ ਹੋਵੇਗਾ ਅਤੇ ਸਿਹਤ ਸੇਵਾਵਾ ਦੀ ਲਾਭ ਹਰ ਨਾਗਰਿਕ ਤੱਕ ਪਹੁੰਚਣਾ ਸੰਭਵ ਹੋ ਜਾਵੇਗਾ।


ਫੋਟ ਕੈਪਸ਼ਨ ਡਾ ਗਗਨਦੀਪ ਸਿੰਘ ਗਿੱਲ ਟੇ੍ਰਨਿਗ ਦਿੰਦੇ ਹੋਏ

Please Click here for Share This News

Leave a Reply

Your email address will not be published.