best platform for news and views

ਇਕ ਹੋਰ ਪੱਤਰਕਾਰ ਦਾ ਮਾਂ ਸਮੇਤ ਬੇਰਹਿਮੀ ਨਾਲ ਕਤਲ

Please Click here for Share This News

Malwa News Bureau

ਮੋਹਾਲੀ : ਪਿਛਲੇ ਕੁੱਝ ਸਮੇਂ ਤੋਂ ਭਾਰਤ ਵਿਚ ਹੋ ਰਹੇ ਪੱਤਰਕਾਰਾਂ ਦੇ ਕਤਲਾਂ ਦੀ ਲੜੀ ਤੇਜੀ ਨਾਲ ਅੱਗੇ ਤੁਰ ਰਹੀ ਹੈ ਅਤੇ ਅੱਜ ਇਕ ਹੋਰ ਕਲਮ ਖੂਨ ਦੀ ਹੋਲੀ ਵਿਚ ਗਵਾਚ ਗਈ। ਪ੍ਰਸਿੱਧ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਬਜੁਰਗ ਮਾਤਾ ਦਾ ਘਰ ਵਿਚ ਕਤਲ ਕਰ ਦਿੱਤਾ ਗਿਆ। ਭਾਵੇਂ ਪੁਲੀਸ ਵਲੋਂ ਮੁਢਲੀ ਜਾਂਚ ਵਿਚ ਇਨ੍ਹਾਂ ਕਤਲਾਂ ਦਾ ਕਾਰਨ ਲੁੱਟ ਖੋਹ ਦੱਸਿਆ ਜਾ ਰਿਹਾ ਹੈ, ਪਰ ਹਾਲਾਤ ਕੁੱਝ ਹੋਰ ਹੀ ਦਰਸਾ ਰਹੇ ਹਨ।ਮੋਹਾਲੀ : ਪਿਛਲੇ ਕੁੱਝ ਸਮੇਂ ਤੋਂ ਭਾਰਤ ਵਿਚ ਹੋ ਰਹੇ ਪੱਤਰਕਾਰਾਂ ਦੇ ਕਤਲਾਂ ਦੀ ਲੜੀ ਤੇਜੀ ਨਾਲ ਅੱਗੇ ਤੁਰ ਰਹੀ ਹੈ ਅਤੇ ਅੱਜ ਇਕ ਹੋਰ ਕਲਮ ਖੂਨ ਦੀ ਹੋਲੀ ਵਿਚ ਗਵਾਚ ਗਈ। ਪ੍ਰਸਿੱਧ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਬਜੁਰਗ ਮਾਤਾ ਦਾ ਘਰ ਵਿਚ ਕਤਲ ਕਰ ਦਿੱਤਾ ਗਿਆ। ਭਾਵੇਂ ਪੁਲੀਸ ਵਲੋਂ ਮੁਢਲੀ ਜਾਂਚ ਵਿਚ ਇਨ੍ਹਾਂ ਕਤਲਾਂ ਦਾ ਕਾਰਨ ਲੁੱਟ ਖੋਹ ਦੱਸਿਆ ਜਾ ਰਿਹਾ ਹੈ, ਪਰ ਹਾਲਾਤ ਕੁੱਝ ਹੋਰ ਹੀ ਦਰਸਾ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਦੇ ਫੇਜ਼ 3 ਬੀ 2 ਦੇ ਮਕਾਨ ਨੰਬਰ 1796 ਵਿਚ ਰਹਿੰਦੇ ਪ੍ਰਸਿੱਧ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦਾ ਅੱਜ ਘਰ ਵਿਚ ਹੀ ਕਤਲ ਕਰ ਦਿੱਤਾ ਗਿਆ। ਅੱਜ ਦੁਪਹਿਰ ਨੂੰ ਜਦੋਂ ਉਨ੍ਹਾਂ ਦਾ ਭਾਣਜਾ ਅਜੇ ਉਨ੍ਹਾਂ ਦੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦੇ ਇਕ ਕਮਰੇ ਵਿਚ ਸ੍ਰੀ ਕੇ.ਜੇ. ਸਿੰਘ ਦੇ ਮਾਤਾ ਗੁਰਚਰਨ ਕੌਰ ਦੀ ਲਾਸ਼ ਪਈ ਹੈ। ਇਸ ਤੋਂ ਅੱਗੇ ਕੇ.ਜੇ. ਸਿੰਘ ਦੀ ਲਾਸ਼ ਵੀ ਖੂਨ ਨਾਲ ਲੱਥਪੱਥ ਹੋਈ ਪਈ ਸੀ। ਇਹ ਦੇਖ ਕੇ ਅਜੇ ਨੇ ਪੁਲੀਸ ਨੂੰ ਫੋਨ ਕੀਤਾ ਅਤੇ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਸ੍ਰੀ ਕੇ.ਜੇ. ਸਿੰਘ ਅੰਗਰੇਜੀ ਦੇ ਪ੍ਰਸਿੱਧ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਨਿਊਜ਼ ਐਡੀਟਰ ਰਹਿ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਅੰਗਰੇਜੀ ਅਖਬਾਰਾਂ ਵਿਚ ਕੰਮ ਕਰ ਚੁੱਕੇ ਹਨ।  ਸ੍ਰੀ ਕੇ.ਜੇ. ਸਿੰਘ ਦੀ ਤੇਜਧਾਰ ਹਥਿਆਰਾਂ ਨਾਲ ਹੱਤਿਆ ਕੀਤੀ ਗਈ ਅਤੇ ਉਨ੍ਹਾਂ ਦੀ ਮਾਤਾ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ। ਭਾਵੇਂ ਪੁਲੀਸ ਵਲੋਂ ਮੁਢਲੀ ਜਾਂਚ ਦੌਰਾਨ ਇਸ ਮਾਮਲੇ ਨੂੰ ਲੁੱਟ ਖੋਹ ਨਾਲ ਜੋੜਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਘਰ ਵਿਚੋਂ ਉਨ੍ਹਾਂ ਦੀ ਕਾਰ ਅਤੇ ਇਕ ਐਲ.ਈ.ਡੀ. ਗਾਇਬ ਹੈ। ਪਰ ਹਾਲਾਤਾਂ ‘ਤੇ ਨਜ਼ਰ ਮਾਰੀਏ ਤਾਂ ਮਾਮਲਾ ਸ਼ੱਕ ਦੇ ਘੇਰੇ ਵਿਚ ਆ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਘਰ ਵਿਚ ਕੰਮ ਕਰਨ ਵਾਲੀ ਔਰਤ ਤੋਂ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਸਵੇਰੇ ਜਦੋਂ ਕੰਮ ਵਾਲੀ ਔਰਤ ਘਰ ਆਈ ਤਾਂ ਉਸਨੇ ਕਾਫੀ ਸਮਾਂ ਘਰ ਦੀ ਘੰਟੀ ਵਜਾਈ, ਪਰ ਅੰਦਰੋਂ ਕਿਸੇ ਨੇ ਦਰਵਾਜਾ ਨਾ ਖੋਲ੍ਹਿਆ, ਤਾਂ ਉਹ ਉਡੀਕ ਕੇ ਚਲੀ ਗਈ।  ਇਹ ਵੀ ਪਤਾ ਲੱਗਾ ਹੈ ਕਿ ਕਾਤਲ ਉਨ੍ਹਾਂ ਦੀ ਪੁਰਾਣੀ ਕਾਰ ਅਤੇ ਐਲ.ਈ.ਡੀ. ਤਾਂ ਲੈ ਗਏ, ਪਰ ਸ੍ਰੀ ਕੇ.ਜੇ. ਸਿੰਘ ਦੇ ਗਲੇ ਵਿਚ ਸੋਨੇ ਦੀ ਚੇਨ ਪਾਈ ਹੋਈ ਸੀ ਅਤੇ ਉਨ੍ਹਾਂ ਦੀ ਮਾਤਾ ਦੇ ਵੀ ਸੋਨੇ ਦੇ ਗਹਿਣੇ ਪਾਏ ਹੋਏ ਸਨ। ਕਾਤਲਾਂ ਨੇ ਸੋਨੇ ਨੂੰ ਹੱਥ ਨਹੀਂ ਲਗਾਇਆ। ਘਰ ਵਿਚ ਹੀ ਕੇ.ਜੇ. ਸਿੰਘ ਵਲੋਂ ਸਟੂਡੀਓ ਵੀ ਬਣਾਇਆ ਹੋਇਆ ਸੀ ਅਤੇ ਸਟੂਡੀਓ ਵਿਚ ਮਹਿੰਗਾ ਕੈਮਰਾ ਅਤੇ ਲੈਪਟਾਪ ਵੀ ਪਿਆ ਸੀ। ਇਸ ਤੋਂ ਇਲਾਵਾ ਹੋਰ ਵੀ ਕੀਮਤੀ ਸਮਾਨ ਪਿਆ ਸੀ, ਜੋ ਕਿ ਕਾਤਲ ਲੈ ਕੇ ਨਹੀਂ ਗਏ। ਇਲਾਕੇ ਦੇ ਲੋਕਾਂ ਮੁਤਾਬਿਕ ਸ੍ਰੀ ਕੇ.ਜੇ. ਸਿੰਘ ਸ਼ਾਮ ਨੂੰ ਹੀ ਘਰ ਦਾ ਮੁੱਖ ਦਰਵਾਜਾ ਬੰਦ ਕਰ ਲੈਂਦੇ ਸਨ। ਇਸ ਲਈ ਇਹ ਵੀ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਕਿਸੇ ਜਾਣ ਪਹਿਚਾਣ ਵਾਲੇ ਵਿਅਕਤੀ ਨੇ ਹੀ ਦਰਵਾਜਾ ਖੁਲ੍ਹਵਾਇਆ ਹੋ ਸਕਦਾ ਹੈ। ਸ੍ਰੀ ਕੇ.ਜੇ. ਸਿੰਘ ਦੇ ਘਰ ਵਿਚ ਸੀ.ਸੀ.ਟੀ.ਵੀ. ਕੈਮਰੇ ਨਹੀਂ ਸਨ। ਪਰ ਪੁਲੀਸ ਵਲੋਂ ਕੀਤੀ ਗਈ ਜਾਂਚ ਦੌਰਾਨ ਗਵਾਂਢ ਦੇ ਘਰ ਵਿਚ ਲੱਗੇ ਹੋਏ ਕੈਮਰੇ ਵੀ ਬੰਦ ਸਨ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕੇ.ਜੇ. ਸਿੰਘ ਦੇ ਕਤਲ ‘ਤੇ ਦੁੱਖ ਪ੍ਰਗਟ ਕਰਦਿਆਂ ਇਸ ਮਾਮਲੇ ਦੀ ਜਾਂਚ ਐਸ.ਆਈ.ਟੀ. ਪਾਸੋਂ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਇਸੇ ਦੌਰਾਨ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾਂ ‘ਤੇ ਦੁੱਖ ਪ੍ਰਗਟ ਕੀਤਾ ਹੈ। ਭਾਵੇਂ ਪੁਲੀਸ ਵਲੋਂ ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਇਸ ਘਟਨਾਂ ਨਾਲ ਪੱਤਰਕਾਰ ਭਾਈਚਾਰੇ ਵਿਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਇਸ ਤੋਂ ਪਹਿਲਾਂ ਅਜੇ ਪੱਤਰਕਾਰ ਭਾਈਚਾਰੇ ਨੂੰ ਗੌਰੀ ਲੰਕੇਸ਼ ਦੀ ਮੌਤ ਦਾ ਦੁੱਖ ਹੀ ਨਹੀਂ ਭੁੱਲਿਆ।

ਪੱਤਰਕਾਰ ਕੇ.ਜੇ. ਸਿੰਘ ਦੀ ਪੁਰਾਣੀ ਤਸਵੀਰ

ਪੱਤਰਕਾਰ ਕੇ.ਜੇ. ਸਿੰਘ ਦੇ ਘਰ ਦੇ ਦਰਵਾਜੇ ਨੂੰ ਲੱਗਾ ਖੂਨ

ਕੇ.ਜੇ. ਸਿੰਘ ਦੀ ਬੈਡ ‘ਤੇ ਪਈ ਲਾਸ਼

Please Click here for Share This News

Leave a Reply

Your email address will not be published. Required fields are marked *