best platform for news and views

ਆੜ•ਤੀਆਂ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ

Please Click here for Share This News

ਧੂਰੀ,12 ਅਪ੍ਰੈਲ (ਮਹੇਸ਼ ਜਿੰਦਲ) ਆੜ•ਤੀਆ ਐਸੋਸੀਏਸ਼ਨ ਧੂਰੀ ਦੀ ਮੀਟਿੰਗ ਕਾਮਰੇਡ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਸਥਿਤ ਐਸੋਸੀਏਸ਼ਨ ਦੇ ਦਫਤਰ ਵਿਖੇ ਹੋਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦਾ ਦਬਾਅ ਨਾ ਮੰਨਦੇ ਹੋਏ ਅਤੇ ਆੜ•ਤੀ-ਕਿਸਾਨ ਮਾਰੂ ਫੈਸਲੇ ‘ਤੇ ਰੋਕ ਲਾਉਂਦੇ ਹੋਏ ਪਹਿਲਾਂ ਵਾਂਗ ਹੀ ਪੰਜਾਬ ਮੰਡੀ ਬੋਰਡ ਐਕਟ ਦੇ ਤਹਿਤ ਹੀ ਪੰਜਾਬ ਦੀਆਂ ਮੰਡੀਆਂ ‘ਚੋ ਜੀਨਸ ਖਰੀਦ ਕਰਨ ਦੇ ਆਦੇਸ਼ ਦੇਣ ‘ਤੇ ਪੰਜਾਬ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਜਗਤਾਰ ਸਿੰਘ ਸਮਰਾ ਨੇ ਆੜ•ਤੀਆਂ ਨੂੰ ਅਪੀਲ ਕੀਤੀ ਕਿ ਆਪਣੀ ਜਿਸਨ ਲੈ ਕੇ ਆਉਣ ਵਾਲੇ ਕਿਸਾਨ ਨੂੰ ਆੜ•ਤੀਏ ਚੈਕ ਪੇਜ ਅਕਾਉਂਟ ਕਰ ਕੇ ਦੇਣ ਅਤੇ ਜੇ ਫਾਰਮ ਵੀ ਨਾਲ ਹੀ ਦੇਣ। ਮੀਟਿੰਗ ਉਪਰੰਤ ਪ੍ਰਸ਼ਾਸਨ ਖਿਲਾਫ ਰੋਸ ਜਾਹਿਰ ਕਰਦਿਆਂ ਆੜ•ਤੀਆਂ ਨੇ ਸ਼ੇਰਪੁਰ ਪੁਲਸ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਸ਼ੇਰਪੁਰ ਪੁਲਸ ਵੱਲੋਂ ਇਕ ਆੜ•ਤੀਏ ਨੂੰ ਇਕ ਕਿਸਾਨ ਜਥੇਬੰਦੀ ਦੇ ਦਬਾਅ ਹੇਠ ਆ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਸ਼ੇਰਪੁਰ ਮੰਡੀ ਦੇ ਇਕ ਕਿਸਾਨ ਵੱਲੋਂ ਸਥਾਨਕ ਇਕ ਆੜ•ਤੀਏ ਖਿਲਾਫ ਲੰਘੇ ਜੀਰੀ ਦੇ ਸੀਜਨ ਦੌਰਾਨ ਐਸ.ਡੀ.ਐਮ ਧੂਰੀ ਨੂੰ ਦਰਖਾਸਤ ਦਿੱਤੀ ਸੀ, ਜਿਸ ਦੀ ਪੜਤਾਲ ਸੰਬੰਧੀ ਦਰਖਾਸਤ ਮਾਰਕੀਟ ਕਮੇਟੀ ਸ਼ੇਰਪੁਰ ਨੂੰ ਦਿੱਤੀ ਗਈ ਸੀ ਅਤੇ ਪੜਤਾਲ ਦੌਰਾਨ ਕਿਸਾਨ ਵੱਲੋਂ ਫਸਲ ਵੇਚਣ ਦਾ ਕੋਈ ਵੀ ਸਬੂਤ ਨਾ ਪੇਸ਼ ਕਰਨ ਕਾਰਨ ਦਰਖਾਸਤ ਦਫਤਰ ਦਾਖਲ ਕਰ ਦਿੱਤੀ ਗਈ ਸੀ। ਪ੍ਰੰਤੂ ਹੁਣ ਉਕਤ ਕਿਸਾਨ ਵੱਲੋਂ ਹੁਣ ਕਿਸਾਨ ਜਥੇਬੰਦੀ ਦੇ ਸਹਿਯੋਗ ਨਾਲ ਸ਼ੇਰਪੁਰ ਪੁਲਸ ਉਪਰ ਝੂਠੇ ਹਲਫੀਆ ਬਿਆਨ ਦੇ ਕੇ ਸਥਾਨਕ ਆੜ•ਤੀਏ ਉਪਰ ਮੁਕੱਦਮਾ ਦਰਜ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਸ਼ੇਰਪੁਰ ਪੁਲਸ ਵੱਲੋਂ ਲਗਾਤਾਰ ਆੜ•ਤੀਏ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਦੋਂ ਕਿ ਇਹ ਮਾਮਲਾ ਮਾਨਯੋਗ ਅਦਾਲਤ ਵਿਚ ਵਿਚਾਰਾਧੀਨ ਹੈ। ਉਨ•ਾਂ ਕਿਹਾ ਕਿ ਜੇਕਰ ਪੁਲਸ ਵੱਲੋਂ ਕਿਸੇ ਵੀ ਦਬਾਅ ਹੇਠ ਆ ਕੇ ਕੋਈ ਵੀ ਝੂਠਾ ਮੁਕੱਦਮਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜ਼ਿਲ•ਾ ਸੰਗਰੂਰ ਦੀਆਂ ਆੜ•ਤੀਆ ਯੂਨੀਅਨਾਂ ਮੰਡੀਆਂ ਦਾ ਬਾਈਕਾਟ ਕਰਨਗੀਆਂ ਅਤੇ ਲੋੜ ਪੈਣ ‘ਤੇ ਪੰਜਾਬ ਪੱਧਰ ‘ਤੇ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਗੋਬਿੰਦ ਰਾਮ, ਖਰੈਤੀ ਲਾਲ, ਮਲਕੀਤ ਸਿੰਘ ਜਲਾਨ, ਹਰਦੇਵ ਸਿੰਘ ਵੜੈਚ, ਕੇਵਲ ਕ੍ਰਿਸ਼ਨ, ਰਾਜਿੰਦਰ ਸਿੰਘ, ਭਵਨਜੀਤ ਸਿੰਘ, ਹਰਜਿੰਦਰ ਸਿੰਘ, ਸਰਵਨ ਸਿੰਘ ਨੰਦਗੜ• ਨੇ ਵੀ ਸੰਬੋਧਨ ਕੀਤਾ।

Please Click here for Share This News

Leave a Reply

Your email address will not be published. Required fields are marked *