best platform for news and views

ਆਲੂਆਂ ਦੀਆਂ ਡਿੱਗੀਆਂ ਕੀਮਤਾਂ ਨੇ ਕਿਸਾਨਾਂ ਦੇ ਸਾਹ ਸੂਤੇ – ਕੁਲਤਾਰ ਸਿੰਘ ਸੰਧਵਾਂ

Please Click here for Share This News

ਚੰਡੀਗੜ੍ਹ 29 ਮਾਰਚ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਲੂਆਂ ਦੀਆਂ ਕੀਮਤਾਂ ‘ਚ ਆਈ ਭਾਰੀ ਗਿਰਾਵਟ ‘ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਮਾਮਲੇ ‘ਚ ਤੁਰੰਤ ਦਖ਼ਲ-ਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੰਡੀਆਂ ‘ਚ ਆਲੂਆਂ ਦੀਆਂ ਤੇਜ਼ੀ ਨਾਲ ਡਿੱਗ ਰਹੀਆਂ ਕੀਮਤਾਂ ਨੇ ਆਲੂ ਉਤਪਾਦਕ ਕਿਸਾਨਾਂ ਦਾ ਸਾਹ ਸੂਕ ਗਏ ਹਨ। ਇਸ ਲਈ ਪੰਜਾਬ ਸਰਕਾਰ ਆਲੂਆਂ ਦੀ ਕੀਮਤ ਸਥਿਰ ਅਤੇ ਕਿਸਾਨਾਂ ਲਈ ਲਾਹਮੰਦ ਰੱਖਣ ਲਈ ਆਪਣੇ ਮਾਰਕਫੈੱਡ ਵਰਗੇ ਅਦਾਰਿਆਂ ਨੂੰ ਘੱਟੋ-ਘੱਟ ਸਮਰਥਨ (ਐਮਐਸਪੀ) ਨਾਲ ਮੰਡੀਆਂ ‘ਚ ਉਤਾਰੇ।
ਸੰਧਵਾਂ ਨੇ ਕਿਹਾ ਕਿ ਇਸ ਵਾਰ ਮੌਸਮ ‘ਚ ਤਬਦੀਲੀ ਕਾਰਨ ਆਲੂਆਂ ਦੀ ਫ਼ਸਲ ਕਾਫ਼ੀ ਪ੍ਰਭਾਵਿਤ ਹੋਈ ਹੈ। ਕੀਮਤਾਂ ‘ਚ ਗਿਰਾਵਟ ਦਾ ਇੱਕ ਬਹਾਨਾ ਆਲੂਆਂ ਦੀ ਕੁਆਲਿਟੀ ਨੂੰ ਲੈ ਕੇ ਵੀ ਬਣਾਇਆ ਜਾ ਰਿਹਾ ਹੈ, ਹਾਲਾਂਕਿ ਕੀਮਤਾਂ ਡਿੱਗਣ ਪਿੱਛੇ ਮੁੱਖ ਕਾਰਨ ਆਲੂ ਉਤਪਾਦਕਾਂ ਅਤੇ ਵਪਾਰੀਆਂ ਦਰਮਿਆਨ ਕੋਈ ਸਥਿਰ ਸਰਕਾਰੀ ਧਿਰ ਦਾ ਨਾ ਹੋਣਾ ਹੈ। ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਿਸ਼ੇਸ਼ ਫ਼ੰਡ ਰਾਹੀਂ ਮਾਰਕਫੈੱਡ ਨੂੰ ਮਜ਼ਬੂਤ ਕਰੇ ਤਾਂ ਕਿ ਜੇ ਬਾਜ਼ਾਰ ਇੱਕ ਨਿਰਧਾਰਿਤ ਕੀਮਤ ਤੋਂ ਥੱਲੇ ਜਾਂਦਾ ਹੈ ਤਾਂ ਮਾਰਕਫੈੱਡ ਜਾਂ ਕੋਈ ਹੋਰ ਸਰਕਾਰੀ ਏਜੰਸੀ ਆਲੂਆਂ ਦੀ ਖ਼ਰੀਦ ਯਕੀਨੀ ਬਣਾ ਸਕੇ।
ਸੰਧਵਾਂ ਨੇ ਜਿੱਥੇ ਮੌਸਮ ਕਾਰਨ ਪ੍ਰਭਾਵਿਤ ਹੋਈ ਆਲੂਆਂ ਦੀ ਫ਼ਸਲ ਲਈ ਸਰਕਾਰ ਤੋਂ ਬਣਦੇ ਮੁਆਵਜ਼ੇ ਦੀ ਮੰਗ ਕੀਤੀ, ਉੱਥੇ ਆਲੂਆਂ ਦੀ ਵਿੱਕਰੀ ਦੂਸਰੇ ਰਾਜਾਂ ਤੱਕ ਕਰਨ ਲਈ ਕਿਸਾਨਾਂ-ਵਪਾਰੀਆਂ ਨੂੰ ਫਰੇਟ ਸਬਸਿਡੀ ਦੀ ਵੀ ਮੰਗ ਕੀਤੀ।
ਸੰਧਵਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਨੋਟ ਬੰਦੀ ਨੇ ਵੀ ਆਲੂ ਉਤਪਾਦਕਾਂ ਨੂੰ ਭਾਰੀ ਸੱਟ ਮਾਰੀ ਸੀ, ਜਿਸ ਤੋਂ ਉਹ ਅਜੇ ਤੱਕ ਉੱਭਰ ਨਹੀਂ ਸਕੇ। ਸੰਧਵਾਂ ਨੇ ਦੱਸਿਆ ਕਿ ਪਿਛਲੇ ਸਾਲ ਸ਼ੱਕਰ ਮੁਕਤ ਕਿਸਮ ਦਾ ਪ੍ਰਤੀ ਕਵਿੰਟਲ ਭਾਅ 1000 ਰੁਪਏ ਤੋਂ ਪਾਰ ਅਤੇ ਸ਼ੱਕਰ ਯੁਕਤ ਆਲੂ ਲਈ 600 ਰੁਪਏ ਸੀ ਜੋ ਇਸ ਸਮੇਂ ਡਿੱਗ ਕੇ ਕ੍ਰਮਵਾਰ 600 ਰੁਪਏ ਅਤੇ ਮਹਿਜ਼ 300 ਰੁਪਏ ਤੱਕ ਆ ਗਈ ਹੈ।

Please Click here for Share This News

Leave a Reply

Your email address will not be published. Required fields are marked *