best platform for news and views

ਆਮ ਆਦਮੀ ਪਾਰਟੀ ਨੇ ਕੌਮਾਂਤਰੀ ਡਰੱਗ ਸਰਗਨਾ ਸਤਪ੍ਰੀਤ ਸਿੰਘ ਸੱਤ ਨਾਲ ਬਿਕਰਮ ਸਿੰਘ ਮਜੀਠੀਆ ਦੀਆਂ ਤਸਵੀਰਾਂ ਕੀਤੀਆਂ ਜਾਰੀ

Please Click here for Share This News

ਮਜੀਠੀਆ ਨੂੰ ਜੇਲ ਵਿੱਚ ਸੁੱਟਣ ਲਈ ਸਬੂਤ ਕਾਫੀ – ਸ਼ੇਰਗਿੱਲ

ਰਾਜਨ ਮਾਨ
ਅੰਮ੍ਰਿਤਸਰ, 28 ਜਨਵਰੀ
ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਮੁਖੀ ਅਤੇ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਅੰਮ੍ਰਿਤਸਰ ਵਿਖੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਿਕਰਮ ਮਜੀਠ ਦੀਆਂ ਕੌਮਾਂਤਰੀ ਡਰੱਗ ਸਰਗਨਾ ਸਤਪ੍ਰੀਤ ਸਿੰਘ ਸੱਤਾ ਨਾਲ ਤਸਵੀਰਾਂ ਜਾਰੀ ਕੀਤੀਆਂ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਕਹਿੰਦੀ ਆਈ ਹੈ ਕਿ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਅਤੇ ਇਨਾਂ ਤਸਵੀਰਾਂ ਨੇ ਇਸ ਗੱਲ ਨੂੰ ਸਹੀ ਸਾਬਿਤ ਕੀਤਾ ਹੈ। ਸ਼ੇਰਗਿੱਲ ਨੇ ਕਿਹਾ ਕਿ ਦੂਜੇ ਆਰੋਪੀ ਬਿੱਟੂ ਔਲਖ ਵੱਲੋਂ ਈਡੀ ਸਾਹਮਣੇ ਆਪਣੇ ਬਿਆਨ ਵਿੱਚ ਪਹਿਲਾਂ ਹੀ ਕਿਹਾ ਜਾ ਚੁੱਕਿਆ ਹੈ ਕਿ ਉਸਨੂੰ ਮਜੀਠੀਆ ਨੇ ਸੱਤਾ ਅਤੇ ਜਗਜੀਤ ਚਹਿਲ ਨਾਲ ਸਿੰਥੈਟਿਕ ਡਰੱਗ ਅਤੇ ਹੋਰ ਕੱਚਾ ਮਾਲ ਸਪਲਾਈ ਕਰਨ ਲਈ ਮਿਲਵਾਇਆ ਸੀ, ਜਦਕਿ ਬਿਕਰਮ ਮਜੀਠੀਆ ਇਨਾਂ ਆਰੋਪਾਂ ਤੋਂ ਪੱਲਾ ਝਾੜਦੇ ਰਹੇ ਹਨ, ਪਰ ਇਹ ਤਸਵੀਰਾਂ ਬਿਕਰਮ ਮਜੀਠੀਆ ਦੀ ਡਰੱਗ ਤਸਕਰੀ ਵਿਚ ਸ਼ਮੂਲੀਅਤ ਨੂੰ ਸਹੀ ਦੱਸ ਰਹੀਆਂ ਹਨ। ਈਡੀ ਦੀ ਰਿਪੋਰਟ ਨੂੰ ਪੜਦਿਆਂ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸੱਤਾ ਨੇ 2007 ਵਿੱਚ ਮਜੀਠੀਆ ਦੇ ਚੋਣ ਏਜੰਟ ਵਜੋਂ ਕੰਮ ਕੀਤਾ ਅਤੇ ਉਸਦੇ ਘਰ ਵਿੱਚ ਹੀ ਰਿਹਾ।
ਮਜੀਠੀਆ ਨੂੰ ਆਪਣੀ ਸੁਰੱਖਿਆ ਛੱਡਣ ਅਤੇ ਪਾਸਪੋਰਟ ਸਮਰਪਰਣ ਕਰਨ ਲਈ ਚੈਲੇਂਜ ਕਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਮਜੀਠੀਆ ਆਪਣੇ ਪਾਪਾਂ ਤੋਂ ਭਲੀ-ਭਾਂਤੀ ਜਾਣੂ ਹੈ, ਜਿਸ ਕਾਰਨ ਉਹ ਜਨਤਾ ਵਿੱਚ ਬਿਨਾ ਸੁਰੱਖਿਆ ਜਾਣ ਤੋਂ ਡਰਦਾ ਹੈ ਅਤੇ ਉਸਨੂੰ ਪਤਾ ਹੈ ਕਿ ਸੂਬੇ ਵਿੱਚ ਨਸ਼ੇ ਦਾ ਜਾਲ ਵਿਛਾਏ ਜਾਣ ਕਾਰਨ ਉਸਨੂੰ ਜਨਤਾ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪਵੇਗਾ। ਇੱਕ ਔਰਤ ਦੀ ਦਾਸਤਾਂ ਦੱਸਦਿਆਂ, ਜਿਸਨੇ ਕਿ ਨਸ਼ਿਆਂ ਕਾਰਨ ਆਪਣੇ ਇਕਲੌਤੇ ਪੁੱਤਰ ਨੂੰ ਖੋ ਦਿੱਤਾ ਸੀ, ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕ ਬਿਕਰਮ ਸਿੰਘ ਮਜੀਠੀਆ ਨੂੰ ਉਸਦੇ ਪਾਪਾਂ ਲਈ ਕਦੇ ਮਾਫ ਨਹੀਂ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਅਮਰਿੰਦਰ ਨੇ ਮਜੀਠੀਆ ਨੂੰ ਪਰਿਵਾਰਿਕ ਰਿਸ਼ਤਿਆਂ ਕਾਰਨ ਸੀਬੀਆਈ ਜਾਂਚ ਤੋਂ ਬਚਾਇਆ ਸੀ ਅਤੇ ਕਾਂਗਰਸ ਦੀ ਹਾਲ ਹੀ ਵਿੱਚ ਮਜੀਠਾ ਚ ਹੋਈ ਰੈਲੀ ਦੌਰਾਨ ਉਸ ਖਿਲਾਫ ਇੱਕ ਸ਼ਬਦ ਤੱਕ ਨਹੀਂ ਬੋਲਿਆ ਸੀ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਿਆਨ ਨੂੰ ਦੋਹਰਾਉਂਦਿਆਂ ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਮਜੀਠੀਆ ਖਿਲਾਫ ਠੋਸ ਸਬੂਤ ਹਨ ਅਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਮਜੀਠੀਆ ਨੂੰ ਜੇਲ ਵਿੱਚ ਸੁੱਟਿਆ ਜਾਵੇਗਾ।
ਇਸ ਮੌਕੇ ਉਤੇ ਪਾਰਟੀ ਦੇ ਲੋਕ ਸਭਾ ਉਮੀਦਵਾਰ ਉਪਕਾਰ ਸਿੰਘ ਸੰਧੂ, ਡਾ ਇੰਦਰਬੀਰ ਸਿੰਘ ਨਿੱਝਰ, ਮੀਡੀਆ ਇੰਚਾਰਜ (ਮਾਝਾ ਜੋਨ) ਗੁਰਭੇਜ ਸਿੰਘ ਸੰਧੂ, ਜਸਕਰਨ ਬੰਦੇਸ਼ਾ, ਸੁਖਦੀਪ ਸਿੰਘ ਸਿੱਧੂ, ਵਿਜੇ ਮਹਿਤਾ ਅਤੇ ਸੁਖਜਿੰਦਰਜੀਤ ਸਿੰਘ ਪੰਨੂ ਵੀ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *