best platform for news and views

ਆਮ ਆਦਮੀ ਪਾਰਟੀ ਨੇ ਅਕਾਲੀ-ਭਾਜਪਾ ਦੇ ਇਸ਼ਤਿਹਾਰਾਂ ਵਿਰੁੱਧ ਚੁੱਕਿਆ ਨਵਾਂ ਕਦਮ

Please Click here for Share This News
ਚੰਡੀਗੜ : ਆਮ ਆਦਮੀ ਪਾਰਟੀ (ਪੰਜਾਬ) ਦੇ ਲੀਗਲ ਹੈੱਡ ਐਡਵੋਕੇਟ ਜਸਤੇਜ ਸਿੰਘ ਅਰੋੜਾ ਨੇ ਸੋਮਵਾਰ ਨੂੰ ਮੁੱਖ ਚੋਣ ਅਧਿਕਾਰੀ ਸ੍ਰੀ ਵੀ.ਕੇ. ਸਿੰਘ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਵੱਲੋਂ ਵਿਭਿੰਨ ਨਿਊਜ਼ ਚੈਨਲਾਂ ਉੱਤੇ ਪ੍ਰਸਾਰਿਤ ਕਰਵਾਏ ਜਾ ਰਹੇ ਇਸ਼ਤਿਹਾਰਾਂ ਉੱਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
ਆਪਣੀ ਸ਼ਿਕਾਇਤ ਰਾਹੀਂ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਦਾ ਧਿਆਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਵਿਭਿੰਨ ਨਿਊਜ਼ ਚੈਨਲਾਂ ਉੱਤੇ ‘ਜੀਵੇ ਪੰਜਾਬ’, ‘ਹੈਰਿਟੇਜ ਪੰਜਾਬ’ ਦੇ ਨਾਂਅ ’ਤੇ ਪ੍ਰਸਾਰਿਤ ਕਰਵਾਏ ਜਾ ਇਸ਼ਤਿਹਾਰਾਂ ਵੱਲ ਦਿਵਾਇਆ ਹੈ। ਲੋਕਾਂ ਨੂੰ ਇਹੋ ਵਿਖਾਇਆ ਜਾ ਰਿਹਾ ਹੈ ਕਿ ਜਿਵੇਂ ਇਹ ਪਾਰਟੀਆਂ ਆਪਣੇ ਖ਼ਰਚੇ ’ਤੇ ਇਹ ਇਸ਼ਤਿਹਾਰ ਚਲਵਾ ਰਹੀਆਂ ਹਨ ਪਰ ਅਸਲ ਵਿੱਚ ਇਹ ਸਾਰੇ ਇਸ਼ਤਿਹਾਰ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਹਨ ਅਤੇ ਇਸ ਪ੍ਰਕਾਰ ਜਨਤਕ ਫ਼ੰਡ ਦੇ ਕਰੋੜਾਂ ਰੁਪਇਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ; ਜਦ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਇਨਾਂ ਇਸ਼ਤਿਹਾਰਾਂ ਉੱਤੇ ਹਾਲੇ ਤੱਕ ਆਪਣੀ ਜੇਬ ’ਚੋਂ ਇੱਕ ਪੈਸਾ ਵੀ ਖ਼ਰਚ ਨਹੀਂ ਕੀਤਾ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪੀ.ਟੀ.ਸੀ., ਜ਼ੀ (ਪੰਜਾਬੀ), ਐੱਮ.ਐੱਚ. 1, ਫ਼ਾਸਟਵੇਅ ਜਿਹੇ ਵਿਭਿੰਨ ਨਿਊਜ਼ ਚੈਨਲਾਂ ਉੱਤੇ ਬਹੁਤ ਜ਼ਿਆਦਾ ਵਧਾ-ਚੜਾ ਕੇ ਪੇਸ਼ ਕੀਤੇ ਜਾ ਰਹੇ ਬੇਬੁਨਿਆਦ ਇਸ਼ਤਿਹਾਰ ਪ੍ਰਸਾਰਿਤ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਭਿ੍ਰਸ਼ਟ ਅਭਿਆਸ ਤੇ ਚੋਣ ਜੁਰਮ ਕੀਤੇ ਜਾ ਰਹੇ ਹਨ। ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਇਹ ਇਸ਼ਤਿਹਾਰ ਇਨਾਂ ਟੀ.ਵੀ. ਚੈਨਲਾਂ ਉੱਤੇ ਚੱਲ ਰਹੇ ਸਨ, ਜਿਨਾਂ ਵਿੱਚ ਦਾਅਵੇ ਕੀਤੇ ਗਏ ਹਨ ਕਿ ਉਹ ਸਾਰੇ ਕਥਿਤ ਕਾਰਜ ‘ਪੰਜਾਬ ਸਰਕਾਰ ਵੱਲੋਂ’ ਕਰਵਾਏ ਗਏ ਸਨ ਪਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਉਹ ਇਸ਼ਤਿਹਾਰ ਲਗਾਤਾਰ ਉਨਾਂ ਚੈਨਲਾਂ ਉੱਤੇ ਵਿਖਾਏ ਜਾ ਰਹੇ ਹਨ ਅਤੇ ਉਨਾਂ ਵਿੱਚ ਵਰਣਨ ਕੀਤਾ ਜਾ ਰਿਹਾ ਹੈ ਕਿ ਇਹ ਕੰਮ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਕਰਵਾਏ ਹਨ।
ਬਾਦਲ ਸਰਕਾਰ ਇੰਝ ਨਾ ਕੇਵਲ ਜਨਤਕ ਧਨ ਦੀ ਦੁਰਵਰਤੋਂ ਕਰ ਰਹੀ ਹੈ, ਸਗੋਂ ਉਹ ਭਿ੍ਰਸ਼ਟ ਅਭਿਆਸਾਂ ਤੇ ਚੋਣ ਜੁਰਮਾਂ ਵਿੱਚ ਵੀ ਫਸ ਗਈ ਹੈ ਕਿਉਕਿ ਆਮ ਲੋਕਾਂ ਦੇ ਧਨ ਨੂੰ ਬਿਨਾ ਮਤਲਬ ਬਰਬਾਦ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਹੁਣ ਤੱਕ ਜਨਤਾ ਨੂੰ ਇਹੋ ਦਰਸਾ ਰਹੇ ਹਨ ਕਿ ਇਨਾਂ ਇਸ਼ਤਿਹਾਰਾਂ ਉੱਤੇ ਉਹ ਖ਼ੁਦ ਆਪਣਾ ਖ਼ਰਚਾ ਕਰ ਰਹੇ ਹਨ ਅਤੇ ਇੰਝ ਉਨਾਂ ਪੰਜਾਬ ਦੀ ਜਨਤਾ ਦਾ ਭਰੋਸਾ ਤੋੜਿਆ ਹੈ। ਇਨਾਂ ਕਾਰਨਾਂ ਕਰ ਕੇ ਟੀ.ਵੀ. ’ਤੇ ਅਜਿਹੇ ਇਸ਼ਤਿਹਾਰਾਂ ਦੇ ਪ੍ਰਸਾਰਣਾਂ ਉੱਤੇ ਮੁਕੰਮਲ ਪਾਬੰਦੀ ਲਾਈ ਜਾਣੀ ਚਾਹੀਦੀ ਹੈ।
Please Click here for Share This News

Leave a Reply

Your email address will not be published. Required fields are marked *