ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) ਵਿਧਾਨ ਸਭਾ ਚੋਣਾਂ ਲਈ ਭਖਦੇ ਜਾ ਰਹੇ ਚੋਣ ਅਖਾੜੇ ‘ਚ ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬੰਸ ਸਿੰਘ ਮਾਣਕੀ ਵੱਲੋਂ ਬੇਟ ਖੇਤਰ ਦੇ ਪਿੰਡ ਬਹਿਲੋਲਪੁਰ, ਪਵਾਤ ਵਿਖੇ ਭਰਵੀਂ ਚੋਣ ਸਭਾ ਕੀਤੀ ਗਈ। ਇਸ ਚੋਣ ਸਭਾ ਤੋਂ ਬਾਅਦ ਹਸਨਪੁਰ, ਅਟਾਰੀ, ਅਕਾਲਗੜ੍ਹ, ਲੁਹਾਰੀਆ, ਨੂਰਪੁਰ, ਰਤੀਪੁਰ ਆਦਿ ਪਿੰਡਾਂ ‘ਚ ਆਪ ਦੇ ਉਮੀਦਵਾਰ ਨੂੰ ਵੋਟਰਾਂ ਵੱਲੋਂ ਦਿੱਤੇ ਭਰਪੂਰ ਸਹਿਯੋਗ ਸਦਕਾ ਬੇਟ ਇਲਾਕੇ ‘ਚ ਆਮ ਆਦਮੀ ਪਾਰਟੀ ਦੇ ਪੈਰ ਮਜ਼ਬੂਤ ਹੁੰਦੇ ਦਿਖਾਈ ਦੇ ਰਹੇ ਹਨ। ਇਸ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਸਰਬੰਸ ਮਾਣਕੀ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਕਾਂਗਰਸੀ ਸਰਕਾਰਾਂ ਦਾ ਰਾਜ ਦੇਖ ਚੁੱਕੇ ਹਨ ਅਤੇ ਇਨ੍ਹਾਂ ਪਾਰਟੀਆਂ ਵੱਲੋਂ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਵਜਾਏ ਲੋਕਾਂ ਨਾਲ ਅਥਾਹ ਬੇਇਨਸਾਫ਼ੀਆਂ ਕੀਤੀਆਂ ਗਈਆਂ ਹਨ ਜਿਸ ਸਦਕਾ ਪੰਜਾਬ ਦੇ ਲੋਕ ਹੁਣ ਸੂਬੇ ਵਿਚ ਸੱਤਾ ਪਰਿਵਰਤਨ ਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ‘ਤੇ ਆਮ ਆਦਮੀ ਪਾਰਟੀ ਦੀ ਬਣਨ ਵਾਲੀ ਸਰਕਾਰ ਲੋਕਾਂ ਦੇ ਸੰਘਰਸ਼ ‘ਚੋਂ ਬਣੀ ਸਰਕਾਰ ਹੋਵੇਗੀ। ਸਰਬੰਸ ਮਾਣਕੀ ਨੇ ਬੇਟ ਇਲਾਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਉਂਦਿਆਂ ਹੋਇਆ ਕਿਹਾ ਕਿ ਤੁਹਾਡੇ ਵੱਲੋਂ ਦਿਵਾਈ ਗਈ ਜਿੱਤ ਨੂੰ ਅਜਾਈ ਨਹੀਂ ਜਾਣ ਦਿੱਤਾ ਜਾਵੇਗਾ, ਉਹ ਇਲਾਕੇ ਦੇ ਵਿਕਾਸ ਅਤੇ ਮੁੱਢਲੀਆਂ ਜਰੂਰਤਾਂ ਲਈ ਵਿਧਾਨ ਸਭਾ ‘ਚ ਲੋਕਾਂ ਦੀ ਅਵਾਜ਼ ਬਣ ਕੇ ਗੂੰਜਣਗੇ। ਇਸ ਮੌਕੇ ਉਨ੍ਹਾਂ ਨਾਲ ਨਰਿੰਦਰਪਾਲ ਸਿੰਘ ਬਾਜਵਾ, ਜਗੀਰ ਸਿੰਘ ਬਹਿਲੋਲਪੁਰ, ਕਰਨਲ ਬਲਵੀਰ ਸਿੰਘ, ਕੇਵਲ ਸਿੰਘ, ਕਰਨਵੀਰ ਸਿੰਘ ਬੈਨੀਪਾਲ, ਦੇਵਰਾਜ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਢੰਡੇ, ਅਜਮੇਰ ਸਿੰਘ, ਅਮਨਦੀਪ ਸਿੰਘ ਮਾਨ, ਨਰਿੰਦਰ ਸਿੰਘ ਮੱਕੜ ਆਦਿ ਵੀ ਮੌਜੂਦ ਸਨ।
ਬਹਿਲੋਲਪੁਰ ਵਿਖੇ ਚੋਣ ਸਭਾ ‘ਚ ਦਿਖਾਈ ਦਿੰਦੇ ਉਮੀਦਵਾਰ ਸਰਬੰਸ ਮਾਣਕੀ ‘ਤੇ ਪਿੰਡ ਵਾਸੀ।