ਹੁਸ਼ਿਆਰਪੁਰ (ਤਰਸੇਮ ਦੀਵਾਨਾ) ਸਾਹਿਬਜਾਦਾ ਅਜੀਤ ਸਿੰਘ ਸਪੋਰਟਸ ਕੱਲਬ ਹੁਸ਼ਿਆਰਪੁਰ ਵੱਲੋਂ 14ਵਾਂ ਸਰਦਾਰ ਬਲਦੇਵ ਸਿੰਘ ਮੈਮੋਰੀਅਲ ਫੁਟਬਾਲ ਟੂਰਨਾਮੈਂਟ ਬਿਜਲੀ ਬੋਰਡ ਦੀ ਫੁਟਬਾਲ ਗਰਾਉਂਡ ਵਿੱਚ ਕਰਵਾਈਆ ਗਿਆ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਜੀਤ ਸਚਦੇਵਾ ਨੇ ਵਿਸ਼ੇਸ਼ ਤੌਰ ਸੇ ਪਹੁੰਚ ਕੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਮੈਚ ਸ਼ੁਰੂ ਕਰਵਾਈਆ। ਇਸ ਮੌਕੇ ਤੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪਰਮਜੀਤ ਸਚਦੇਵਾ ਨੇ ਕਿਹਾ ਕਿ ਦਿੱਲੀ ਵਿੱਚ ਆਪ ਸਰਕਾਰ ਨੇ ਖੇਡਾਂ ਨੂੰ ਉਤਸਾਹਿਤ ਕਰਨ ਲਈ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਅਤੇ ਇਹਨਾਂ ਨਾਲ ਸੰਬੰਧਤ ਸਾਰੇ ਪ੍ਰਬੰਧ ਪੂਰੇ ਕੀਤੇ ਗਏ ਹਨ। ਇਸਦੇ ਲਈ ਦਿੱਥੇ ਖੇਡਾਂ ਦਾ ਸਾਮਾਨ ਪੂਰਾ ਕੀਤਾ ਗਿਆ ਹੈ ਉੱਥੇ ਹੀ ਕੋਚਾਂ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸੇ ਦੀ ਤਰਜ ਤੇ ਪੰਜਾਬ ਵਿੱਚ ਆਪ ਸਰਕਾਰ ਆਉਣ ਤੇ ਵੀ ਖੇਡਾਂਦੇ ਪ੍ਰਤੀ ਨੌਜਵਾਨਾਂ ਨੂੰ ਉਤਸਾਹਿਤ ਕੀਤਾ ਜਾ ਸਕੇ ਤਾਂ ਜੋ ਉਹ ਦੇਸ਼ ਵਿਦੇਸ਼ ਵਿੱਚ ਨਾਮ ਕਮਾ ਸਕਣ। ਇਸ ਮੌਕੇ ਤੇ ਟੂਰਨਾਮੈਂਟ ਕਮੇਟੀ ਵੱਲੋਂ ਅਸ਼ੋਕ ਕੁਮਾਰ ਧੀਰ, ਸੁਰਿੰਦਰ ਕੁਮਾਰ ਬਖਸ਼ੀ, ਹਰਵਿੰਦਰ ਸਿੰਘ, ਅਮਰਪ੍ਰੀਤ ਸਿੰਘ ਹਨੀ, ਜੋਗਿੰਦਰ ਸਿੰਘ, ਨੈਬ ਸਿੰਘ, ਪਾਲ ਸਿੰਘ ਅਤੇ ਆਪ ਵੱਲੋਂ ਅਵਤਾਰ ਸਿੰਘ, ਸੁਰਿੰਦਰ ਸਿੰਘ, ਸਤਵੰਤ ਸਿੰਘ ਸਿਆਣ, ਕੈਪਟਨ ਹਰਭਜਨ ਸਿੰਘ, ਗੁਰਵਿੰਦਰ ਸਿੰਘ ਆਨੰਦ, ਮੰਗਤ ਰਾਮ ਕਾਲਿਆ, ਜਗਦੀਪ ਸਿੰਘ, ਸਵਿੰਦਰ ਸਿੰਘ ਆਦਿ ਮੌਜੂਦ ਸਨ।