best platform for news and views

ਆਪ’ ਵੱਲੋਂ ਸਤਨਾਮ ਸਿੰਘ ਚੇਚੀ ਨਵਾਂ ਸ਼ਹਿਰ ਦੇ ਹਲਕਾ ਇੰਚਾਰਜ ਨਿਯੁਕਤ

Please Click here for Share This News

ਚੰਡੀਗੜ੍ਹ, 10 ਮਈ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਨਵਾਂ ਸ਼ਹਿਰ (ਐਸਬੀਐਸ ਨਗਰ) ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਸਥਾਨਕ ਆਗੂ ਸਤਨਾਮ ਸਿੰਘ ਚੇਚੀ ਨੂੰ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦਾ ਹਲਕਾ ਪ੍ਰਧਾਨ ਅਤੇ ਸ਼ਿਵਕਰਨ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ।
ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਦੀ ਅੰਤਿਮ ਮੋਹਰ ਲੱਗਣ ਉੁਪਰੰਤ ਪਾਰਟੀ ਹੈੱਡਕੁਆਟਰ ਤੋਂ ਇਹ ਸੂਚੀ ਜਾਰੀ ਕੀਤੀ ਗਈ।
‘ਆਪ’ ਦੀ ਨਵਾਂ ਸ਼ਹਿਰ ਜ਼ਿਲ੍ਹਾ ਇਕਾਈ ਲਈ ਰਣਬੀਰ ਸਿੰਘ, ਡਾ. ਸ਼ਾਂਤੀ ਬਸੀ, ਭੁਪਿੰਦਰ ਸਿੰਘ ਉੜਾਪੁਰ, ਗੁਰਦੇਵ ਸਿੰਘ ਮੀਰਪੁਰ ਅਤੇ ਰਣਵੀਰ ਸਿੰਘ ਰਾਣਾ ਨੂੰ ਜ਼ਿਲ੍ਹਾ ਵਾਇਸ ਪ੍ਰਧਾਨ ਜਦਕਿ ਬਲਬੀਰ ਸਿੰਘ ਮੀਲੂ ਨੂੰ ਜ਼ਿਲ੍ਹਾ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਨੌਜਵਾਨ ਆਗੂ ਉਂਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਾਹਲ ਨੂੰ ਜ਼ਿਲ੍ਹਾ ਯੂਥ ਵਿੰਗ ਦਾ ਵਾਇਸ ਪ੍ਰਧਾਨ ਅਤੇ ਚੰਦਰ ਮੋਹਨ ਜੇਡੀ ਨੂੰ ਆਈਟੀ ਵਿੰਗ ਦੀ ਸਟੇਟ ਟੀਮ ਮੈਂਬਰ ਨਿਯੁਕਤ ਕੀਤਾ ਗਿਆ ਹੈ।

Please Click here for Share This News

Leave a Reply

Your email address will not be published. Required fields are marked *