ਅੰਮ੍ਰਿਤਸਰ 4 ਦਸੰਬਰ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਮਾਝਾ ਜ਼ੋਨ ‘ਚ ਨਵੇਂ ਹਲਕਾ ਪ੍ਰਧਾਨ ਨਿਯੁਕਤ ਕੀਤੇ ਹਨ। ਜਦਕਿ ਨੌਜਵਾਨ ਆਗੂ ਰਣਜੀਤ ਸਿੰਘ ਚੀਮਾ ਨੂੰ ਪਾਰਟੀ ਦਾ ਸੂਬਾ ਮੀਤ (ਵਾਇਸ) ਪ੍ਰਧਾਨ ਅਤੇ ਗੁਰਦੇਵ ਸਿੰਘ ਲਾਖਣਾ ਨੂੰ ਤਰਨਤਾਰਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਸੂਚੀ ਬਾਰੇ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਸਿੱਧੂ ਨੂੰ ਹਲਕਾ ਪ੍ਰਧਾਨ ਖਡੂਰ ਸਾਹਿਬ, ਡਾ. ਕਸ਼ਮੀਰ ਸਿੰਘ ਸੋਹਲ ਨੂੰ ਹਲਕਾ ਪ੍ਰਧਾਨ ਤਰਨਤਾਰਨ, ਸੌਰਵ ਬਹਿਲ ਨੂੰ ਹਲਕਾ ਪ੍ਰਧਾਨ ਪਠਾਨਕੋਟ, ਸੁਭਾਸ਼ ਵਰਮਾ ਹਲਕਾ ਪ੍ਰਧਾਨ ਸੁਜਾਨਪੁਰ, ਅਮਨਦੀਪ ਕੁਮਾਰ ਨੂੰ ਹਲਕਾ ਪ੍ਰਧਾਨ ਅਟਾਰੀ, ਨਿਸ਼ਾਨ ਸਿੰਘ ਬੋਲੇਵਾਲ ਨੂੰ ਹਲਕਾ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਅਤੇ ਜਸਬੀਰ ਸਿੰਘ ਸੁਰ ਸਿੰਘ ਨੂੰ ਹਲਕਾ ਪ੍ਰਧਾਨ ਖੇਮਕਰਨ ਨਿਯੁਕਤ ਕੀਤਾ ਹੈ।