best platform for news and views

ਆਪ ਵਲੋਂ ਲੋਕਾਂ ਧਮਕਾੳੁਣ ਵਾਲੀ ਬੀਬਾ ਬਾਦਲ ਨੂੰ ਕੈਬਨਿਟ ‘ਚੋਂ ਕੱਢਣ ਕੇਸ ਦਰਜ ਕਰਨ ਦੀ ਮੰਗ

Please Click here for Share This News

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕੈਬਿਨੇਟ ਵਿੱਚੋਂ ਤੁਰੰਤ ਕੱਢੇ ਜਾਣ ਅਤੇ ਆਈਪੀਸੀ ਦੀ ਧਾਰਾ 506 ਤਹਿਤ ਕੇਸ ਰਜਿਸਟਰ ਕਰਨ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਅਤੇ ਹਲਕਾ ਦਾਖਾ ਤੋਂ ਪਾਰਟੀ ਉਮੀਦਵਾਰ ਐਚ ਐਸ ਫੂਲਕਾ ਅਤੇ ਪਾਰਟੀ ਦੇ ਹਿਊਮਨ ਰਾਈਟਸ ਵਿੰਗ ਦੇ ਚੇਅਰਮੈਨ ਨਵਕਿਰਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਹਰਸਿਮਰਤ ਕੌਰ ਬਾਦਲ ਦੇ ਉਸ ਬਿਆਨ ਦਾ ਕਰੜਾ ਨੋਟਿਸ ਲਿਆ, ਜਿਸ ਵਿੱਚ ਉਸਨੇ ਕਿਹਾ ਸੀ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਵਰਕਰਾਂ ਨੂੰ ਹਿੰਸਾ ਕਰਨ ਨੂੰ ਕਹਿ ਦੇਣ, ਤਾਂ ਆਮ ਆਦਮੀ ਪਾਰਟੀ ਦੇ ਵਰਕਰ ਜਿੰਦਾ ਨਹੀਂ ਰਹਿਣਗੇ। ਇਹ ਬਿਆਨ ਉਨਾਂ ਨੇ ਲੰਬੀ ਵਿਖੇ ਕੱਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤਾ ਸੁੱਟੇ ਜਾਣ ਦੀ ਘਟਨਾ ਉਤੇ ਦਿੱਤਾ ਸੀ।
ਆਪ ਆਗੂਆਂ ਨੇ ਕਿਹਾ ਕਿ ਉਹ ਨਾ ਤਾਂ ਅਜਿਹੀਆਂ ਹਿੰਸਕ ਕਾਰਵਾਈਆਂ ਦਾ ਸਮਰਥਨ ਕਰਦੇ ਹਨ ਅਤੇ ਨਾ ਹੀ ਧਮਕੀਆਂ ਤੋਂ ਡਰਦੇ ਹਾਂ, ਜਿਸ ਤਰਾਂ ਦੀ ਧਮਕੀ ਹਰਸਿਮਰਤ ਬਾਦਲ ਵੱਲੋਂ ਦਿੱਤੀ ਗਈ ਹੈ। ਉਸਦੇ ਬਿਆਨ ਤੋਂ ਸਾਫ ਪਤਾ ਚਲਦਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਨੂੰ ਸਾਹਮਣੇ ਵੇਖ ਕੇ ਉਹ ਬੌਖਲਾਈ ਅਤੇ ਡਰੀ ਹੋਈ ਹੈ। ਉਨਾਂ ਕਿਹਾ ਕਿ ਕੇਂਦਰੀ ਕੈਬਿਨੇਟ ਮੰਤਰੀ ਰਹਿੰਦਿਆਂ ਹੋਇਆਂ ਉਨਾਂ ਨੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਹੈ। ਹਰਸਿਮਰਤ ਦੀ ਇਸ ਗਤੀਵਿਧੀ ਕਾਰਨ ਬਾਦਲ ਪਰਿਵਾਰ ਦੀ ਅਪਰਾਧਿਕ ਮਾਨਸਿਕਤਾ ਜੱਗ-ਜਾਹਿਰ ਹੋ ਗਈ ਹੈ, ਜਿਸਦਾ ਨਿਸ਼ਾਨਾ ਸੂਬੇ ਦੇ ਭੋਲੇ-ਭਾਲੇ ਲੋਕ ਬਣਦੇ ਹਨ ਅਤੇ ਸੈਂਕੜੇ ਲੋਕਾਂ ਖਿਲਾਫ ਝੂਠੇ ਅਪਰਾਧਿਕ ਮਾਮਲੇ ਦਰਜ ਕਰਵਾਏ। ਫੂਲਕਾ ਅਤੇ ਨਵਕਿਰਨ ਨੇ ਕਿਹਾ ਕਿ ਉਸਨੂੰ ਕੇਂਦਰੀ ਵਜਾਰਤ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ।
ਉਨਾਂ ਅੱਗੇ ਕਿਹਾ ਕਿ ਬਾਦਲ ਪਰਿਵਾਰ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਸਾਫ ਨਜਰ ਆ ਰਹੀ ਹੈ ਅਤੇ ਲੋਕਾਂ ਦੇ ਫਤਵੇ ਨੂੰ ਮਾਤ ਦੇਣ ਲਈ ਹਿੰਸਕ ਗਤੀਵਿਧੀਆਂ ਉਤੇ ਉਤਰ ਆਏ ਹਨ। ਉਨਾਂ ਕਿਹਾ ਕਿ ਬਾਦਲਾਂ ਵੱਲੋਂ ਆਪਣੀ ਮੰਸ਼ਾ ਪੂਰੀ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਹਿੰਸਾ ਦਾ ਸਹਾਰਾ ਲਿਆ ਜਾ ਸਕਦਾ ਹੈ। ਉਨਾਂ ਨੇ ਚੋਣ ਪ੍ਰਕਿਰਿਆ ਦਾ ਪੂਰਾ ਕੰਟ੍ਰੋਲ ਪੈਰਾਮਿਲਟ੍ਰੀ ਫੋਰਸ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ।
ਫੂਲਕਾ ਅਤੇ ਨਵਕਿਰਨ ਸਿੰਘ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਆਪਣੀ ਨੂੰਹ ਦੇ ਵਿਚਾਰਾਂ ਦਾ ਸਮਰਥਨ ਕਰਦੇ ਹਨ, ਉਨਾਂ ਨੂੰ ਵੀ ਆਪਣੇ ਅਹੁਦੇ ਉਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਆਪ ਆਗੂਆਂ ਨੇ ਹਰਸਿਮਰਤ ਦਾ ਸਮਰਥਨ ਕਰਨ ਉਤੇ ਬਾਦਲ ਕੋਲੋਂ ਸਪਸ਼ਟੀਕਰਨ ਅਤੇ ਮੁਆਫੀ ਦੀ ਮੰਗ ਕੀਤੀ। ਉਨਾਂ ਕਿਹਾ ਕਿ ਇੱਕ ਮੁੱਖ ਮੰਤਰੀ ਦਾ ਫਰਜ ਹੁੰਦਾ ਹੈ ਕਿ ਉਹ ਆਪਣੇ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖੇ, ਪਰ ਇੱਥੇ ਤਾਂ ਹਾਲਾਤ ਬਿਲਕੁਲ ਉਲਟ ਹਨ।
ਆਪ ਆਗੂਆਂ ਨੇ ਹਰਸਿਮਰਤ ਕੌਰ ਬਾਦਲ ਖਿਲਾਫ ਸ਼ਿਕਾਇਤ ਅਤੇ ਵੀਡੀਓ ਦੀ ਕਾਪੀ ਸੀਈਓ ਪੰਜਾਬ ਜਰੀਏ ਭਾਰਤ ਦੇ ਚੋਣ ਕਮਿਸ਼ਨ ਨੂੰ ਦਿੱਤੀ ਅਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਫਾਰਿਸ਼ ਕਰਨ ਕਿ ਹਰਸਿਮਰਤ ਨੂੰ ਕੇਂਦਰੀ ਕੈਬਿਨੇਟ ਵਿੱਚੋਂ ਤੁਰੰਤ ਹਟਾਉਣ। ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਜੁੱਤਾ ਸੁੱਟਣ ਦੀ ਘਟਨਾ ਵਿੱਚ ਸ਼ਾਮਿਲ ਨਹੀਂ ਸਨ। ਉਨਾਂ ਕਿਹਾ ਕਿ ਅਸੀਂ ਬਹੁਤ ਸ਼ਾਂਤ ਲੋਕ ਹਾਂ ਅਤੇ ਚਾਹੁੰਦੇ ਹਾਂ ਕਿ ਸੂਬੇ ਵਿੱਚ ਸ਼ਾਂਤੀ ਅਤੇ ਇਨਸਾਫ ਨੂੰ ਵਧਾਵਾ ਦੇਣਾ ਚਾਹੁੰਦੇ ਹਾਂ।

Please Click here for Share This News

Leave a Reply

Your email address will not be published. Required fields are marked *