best platform for news and views

‘ਆਪ‘ ਮੌਜੂਦਾ ਸੰਕਟ ਵਿਚੋਂ ਮਜ਼ਬੂਤ ਹੋ ਕੇ ਨਿਕਲੇਗੀ- ਜ਼ੋਨ ਪ੍ਰਧਾਨ

Please Click here for Share This News

ਲੁਧਿਆਣਾ/ਚੰਡੀਗੜ , 17 ਮਾਰਚ 2018
ਅੱਜ ਲੁਧਿਆਣਾ ਵਿਖੇ ‘ਆਪ‘ ਦੇ ਪੰਜ ਜ਼ੋਨ ਪ੍ਰਧਾਨ ਦੀ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਅਤੇ ਪਿਛਲੇ ਦੋ ਦਿਨ ਤੋਂ ਅਰਵਿੰਦ ਕੇਜਰੀਵਾਲ ਵੱਲੋਂ ਡਰੱਗ ਸਰਗਨਾ ਬਿਕਰਮਜੀਤ ਮਜੀਠੀਆ ਦੇ ਮਾਫ਼ੀਨਾਮੇ ਤੋਂ ਬਾਅਦ ਪਾਰਟੀ ਅੰਦਰ ਪੈਦਾ ਹੋਈ ਸਿਆਸੀ ਸੰਕਟ ਦੀ ਸਥਿਤੀ ਦਾ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਹਾਜ਼ਰ ਸਾਰੇ ਜ਼ੋਨ ਪ੍ਰਧਾਨ ਸਰਬਸੰਮਤੀ ਨਾਲ ਇਹ ਰਾਏ ਕੀਤੀ ਗਈ ਕਿ ਬਿਕਰਮਜੀਤ ਮਜੀਠੀਆ ਡਰੱਗ ਸਰਗਨਾ ਹੈ ਅਤੇ ਪੰਜਾਬ ਵਿਚੋਂ ਡਰੱਗ ਡੀਲਰਾਂ ਦੀ ਮਾਂ ਹੈ ਅਤੇ ਪੰਜਾਬ ਅੰਦਰ ਰਾਜਸੀ ਆਗੂਆਂ, ਅਫ਼ਸਰਸ਼ਾਹੀ ਅਤੇ ਡਰੱਗ ਮਾਫ਼ੀਏ ਦੇ ਗੱਠਜੋੜ ਵਿਰੁੱਧ ਲੋਕ ਲਹਿਰ ਉਸਾਰਾਂਗੇ ਅਤੇ ਇਸ ਡਰੱਗ ਮੁੱਦੇ ਨੂੰ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿਚ ਖੜਾਂਗੇ। ਮੀਟਿੰਗ  ਵਿਚ ਇਹ ਵੀ ਗੱਲ ਕੀਤੀ ਗਈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਸਰਕਾਰੀ ਏਜੰਸੀਆਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੀ ਹੈ। ਮੀਟਿੰਗ ਨੂੰ ਮੌਜੂਦਾ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਇਸ ਮਸਲੇ ‘ਤੇ ਕੀਤੀ ਜਾ ਰਹੀ ਦੋ ਧਾਰੀ ਸਿਆਸਤ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਬਿਕਰਮਜੀਤ ਮਜੀਠੀਆ ਵਿਰੁੱਧ ਜਿਹੜੇ ਸਬੂਤ ਸਿੱਧੂ ਪ੍ਰੈੱਸ ਨੂੰ ਦਿਖਾ ਰਿਹਾ ਹੈ। ਇਹਨਾਂ ਸਬੂਤਾਂ ਦੇ ਆਧਾਰ ਉੱਤੇ ਸਿੱਧੂ ਬਿਕਰਮਜੀਤ ਮਜੀਠੀਆ ਨੂੰ ਗਿ੍ਰਫ਼ਤਾਰ ਕਿਉਂ ਨਹੀਂ ਕਰਵਾਉਂਦਾ। ਮੀਟਿੰਗ ਨੇ ਸਿੱਧੂ ਨੂੰ ਕਿਹਾ ਕਿ ਜਾਂ ਤਾਂ ਉਹ ਮਜੀਠੀਆ ਨੂੰ ਗਿ੍ਰਫ਼ਤਾਰ ਕਰਵਾਏ ਜਾਂ ਕੈਬਿਨੇਟ ਤੋਂ ਅਸਤੀਫ਼ਾ ਦੇਵੇ। ਮੀਟਿੰਗ ਵਿਚ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਮੋਦੀ ਸਰਕਾਰ ਨਾਲ ਮਿਲ ਕੇ ਇਸ ਕੇਸ ਦੀ ਜਾਂਚ ਕਰ ਰਹੇ ਈਡੀ ਅਧਿਕਾਰੀ ਨਿਰੰਜਨ ਸਿੰਘ ਨੂੰ ਮੁਅੱਤਲ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮੀਟਿੰਗ ਨੇ ਫ਼ੈਸਲਾ ਕੀਤਾ ਕਿ ਅਸੀਂ ਪਾਰਟੀ ਦੇ ਪੈਦਾ ਹੋਏ ਮੌਜੂਦਾ ਸੰਕਟ ਵਿਚੋਂ ਕੱਢਣ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮੁਨੀਸ਼ ਸਸੋਦੀਆ, ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ, ਅਮਨ ਅਰੋੜਾ ਸਮੇਤ ਪਾਰਟੀ ਦੇ ਐਮ.ਪੀ ਅਤੇ ਐਮ.ਐਲ.ਏਸ ਅਤੇ ਸਾਰੇ ਸੀਨੀਅਰ ਆਗੂਆਂ ਨੂੰ ਮਿਲਾਂਗੇ। ਅਸੀ ਪਾਰਟੀ ਹਾਈਕਮਾਂਡ ਨੂੰ ਅਪੀਲ ਕਰਦੇ ਹਾਂ ਕਿ ਉਹ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਅਮਨ ਅਰੋੜਾ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦੇਵੇ ਅਤੇ ਦੋਵਾਂ ਆਗੂਆਂ ਨੂੰ ਵੀ ਬੇਨਤੀ ਹੈ ਕਿ ਉਹ ਪਾਰਟੀ ਹਿਤਾਂ ਅਤੇ ਵਲੰਟੀਅਰਜ਼ ਦੇ ਜਜਬਾਤਾਂ ਨੂੰ ਮੁੱਖ ਰੱਖ ਕੇ ਆਪਣਾ ਅਸਤੀਫ਼ਾ ਵਾਪਸ ਲੈਣ।
ਅਸੀ ਪਾਰਟੀ ਦੇ ਸਮੂਹ ਆਗੂਆਂ, ਅਹੁਦੇਦਾਰਾਂ, ਵਰਕਰਾਂ ਹਮਾਇਤੀਆਂ ਅਤੇ ਦੁਨੀਆ ਭਰ ਵਿਚ ਰਹਿੰਦੇ ਐਨ.ਆਰ.ਆਈ ਭੈਣਾਂ-ਭਰਾਵਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀ ਪਾਰਟੀ ਦੇ ਮੌਜੂਦਾ ਸੰਕਟ ਵਿਚੋਂ ਮਜ਼ਬੂਤ ਹੋ ਕੇ ਨਿਕਲਾਂਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਅਸੀ ਹਰ ਸੰਭਵ ਕੋਸ਼ਿਸ਼ ਕਰਾਂਗੇ ਬਸ ਪਾਰਟੀ ਦੀ ਮਜ਼ਬੂਤੀ ਲਈ ਤੁਹਾਡਾ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ। ਅਸੀਂ ਪੰਜਾਬ ਦੇ ਲੋਕ ਮੁੱਦਿਆਂ ਡਰੱਗ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਰੇਤ ਮਾਫ਼ੀਆ, ਕਿਸਾਨ ਖੁਦਕੁਸ਼ੀਆਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਖੇਤ ਮਜ਼ਦੂਰਾਂ  ਅਤੇ ਦਲਿਤਾਂ ਦੇ ਮੁੱਦਿਆਂ ਤੇ ਸੰਘਰਸ਼ ਕਰਾਂਗੇ ਅਤੇ ਲੋਕ ਹਿਤ ਦੇ ਮੁੱਦੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਪੰਜਾਬ ਦੀਆਂ ਸੜਕਾਂ ਉੱਪਰ ਲੜਾਈ ਲੜਾਂਗੇ ਅਤੇ ਮੌਜੂਦਾ ਸਰਕਾਰ ਨੂੰ ਲੋਕਾਂ ਪ੍ਰਤੀ ਜਵਾਬਦੇਹੀ ਨੂੰ ਯਕੀਨੀ ਬਣਾਵਾਂਗੇ। ਇਸ ਮੌਕੇ ਸਮੂਹ ਜ਼ੋਨ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਗੁਰਦਿੱਤ ਸਿੰਘ ਸੇਖੋਂ, ਅਨਿਲ ਠਾਕੁਰ, ਪਰਮਜੀਤ ਸਿੰਘ ਸਚਦੇਵਾ, ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਸਨ।

Please Click here for Share This News

Leave a Reply

Your email address will not be published. Required fields are marked *