best platform for news and views

ਆਪ ਦੇ ਭਗਵੰਤ ਮਾਨ ਦੂਜੀ ਬਾਰ ਰਹੇ ਜੇਤੂ

Please Click here for Share This News

ਧੂਰੀ, 23 ਮਈ (ਹਰਿੰਦਰਪਾਲ ਸਿੰਘ ਖਾਲਸਾ/ ਮਹੇਸ਼ ਜਿੰਦਲ)  – 19 ਮਈ ਨੂੰ ਦੇਸ਼ ਦੀ 17ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਦੇ ਅੱਜ ਆਏ ਨਤੀਜਿਆਂ ‘ਚ ਹਲਕਾ ਲੋਕ ਸਭਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਲਗਾਤਾਰ ਦੂਜੀ ਬਾਰ ਜਿੱਤ ਹਾਸਲ ਕੀਤੀ। ਧੂਰੀ ਦੇ ਦੇਸ਼ ਭਗਤ ਕਾਲਜ ਵਿਚ ਹੋਈ ਵੋਟਾਂ ਦੀ ਗਿਣਤੀ ਦੌਰਾਨ ਪਹਿਲੇ ਗੇੜ ਤੋਂ ਹੀ ਆਪਣੇ ਕਰੀਬੀ ਵਿਰੋਧੀ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਪਰਮਿੰਦਰ ਸਿੰਘ ਢੀਂਡਸਾ ਤੋਂ ਅੱਗੇ ਰਹੇ ਅਤੇ ਆਖ਼ਰੀ ਗੇੜ ਦੀ ਗਿਣਤੀ ਤੱਕ ਲੀਡ ਬਣਾਈ ਰੱਖੀ ਅਤੇ ਭਗਵੰਤ ਮਾਨ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 1, 09,642 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੇ। ਪੋਲ ਹੋਈਆਂ 11,02353 ਵਿਚੋਂ ਭਗਵੰਤ ਮਾਨ ਨੂੰ 4,12,201, ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 3,02,529, ਅਕਾਲੀ-ਭਾਜਪਾ ਦੇ ਪਰਮਿੰਦਰ ਸਿੰਘ ਢੀਂਡਸਾ ਨੂੰ 2,62,622, ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ ਨੂੰ 48,234 ਅਤੇ ਪੀ.ਡੀ.ਏ ਦੇ ਜੱਸੀ ਜਸਰਾਜ ਨੂੰ 20,016 ਵੋਟਾਂ ਪਈਆਂ, ਜਦੋਂ ਕਿ 6426 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ। ਗਿਣਤੀ ਕੇਂਦਰ ਦੇ ਬਾਹਰ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਸਫਲਤਾ ਲਈ ਹਲਕੇ ਦੇ ਸਮੁੱਚੇ ਲੋਕਾਂ ਦਾ ਧੰਨਵਾਦ ਕਰਦਿਆਂ ਆਪਣੀ ਜਿੱਤ ਨੂੰ ਲੋਕਾਂ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਪਿਛਲੀ ਬਾਰ ਉਨ•ਾਂ ਐਮ.ਪੀ ਲੈਂਡ ਦਾ ਪੈਸਾ ਇਮਾਨਦਾਰੀ ਨਾਲ ਹਲਕੇ ਵਿਚ ਖ਼ਰਚਿਆ ਅਤੇ ਇਸੇ ਕਰ ਕੇ ਲੋਕਾਂ ਨੇ ਉਨ•ਾਂ ਦਾ ਮੁੜ ਸਾਥ ਦਿੱਤਾ। ਕੇਂਦਰ ਵਿਚ ਮੁੜ ਭਾਜਪਾ ਸਰਕਾਰ ਬਣਨ ਬਾਰੇ ਪੁੱਛੇ ਜਾਣ ‘ਤੇ ਸ੍ਰ. ਮਾਨ ਨੇ ਕਿਹਾ ਕਿ ਇਹ ਲੋਕਾਂ ਦਾ ਫ਼ਤਵਾ ਹੈ ਪਰ ਸਾਨੂੰ ਨਫ਼ਰਤ ਦੀ ਰਾਜਨੀਤੀ ਕਰਨ ਦੀ ਬਜਾਏ ਵਿਕਾਸ ਦੀ ਰਾਜਨੀਤੀ ਕਰਦਿਆਂ ਬੇਰੁਜ਼ਗਾਰੀ ਜਿਹੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਉਪਰਾਲੇ ਕਰਨ ਦੀ ਲੋੜ ਹੈ। ਉਪਰੰਤ ਭਗਵੰਤ ਮਾਨ ਆਪਣੇ ਵੱਡੀ ਗਿਣਤੀ ‘ਚ ਇਕੱਠੇ ਹੋਏ ਸਮਰਥਕਾਂ ਸਮੇਤ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਾਫ਼ਲੇ ਦੇ ਰੂਪ ‘ਚ ਸੰਗਰੂਰ ਵੱਲ ਨੂੰ ਰਵਾਨਾ ਹੋ ਗਏ। ਇਸ ਮੌਕੇ ਵਿਧਾਇਕ ਮੀਤ ਹੇਅਰ ਅਤੇ ਅਮਨ ਅਰੋੜਾ, ਜ਼ਿਲ•ਾ ਪ੍ਰਧਾਨ ਰਾਜਵੰਤ ਸਿੰਘ ਘੁਲੀ, ਜ਼ਿਲ•ਾ ਜਨਰਲ ਸਕੱਤਰ ਡਾ.ਅਨਵਰ ਭਸੌੜ ਸਮੇਤ ਵੱਡੀ ਗਿਣਤੀ ‘ਚ ਉਨ•ਾਂ ਦੇ ਸਮਰਥਕ ਹਾਜ਼ਰ ਸਨ।

ਕੈਪਸ਼ਨ – ਭਗਵੰਤ ਮਾਨ ਆਪਣੇ ਸਮਰਥਕਾਂ ਸਮੇਤ

Please Click here for Share This News

Leave a Reply

Your email address will not be published. Required fields are marked *