ਹੁਸ਼ਿਆਰਪੁਰ (ਤਰਸੇਮ ਦੀਵਾਨਾ)-ਦੇਸ਼ ਨੂੰ ਆਜਾਦ ਹੋਏ 70 ਸਾਲ ਹੋਣ ਨੂੰ ਹਨ ਪਰ ਦੇਸ਼ ਦੇ ਜਿਆਦਾਤਰ ਇਲਾਕੇ ਅੱਜ ਵੀ ਸੇਹਤ ਸੇਵਾਵਾਂ ਤੋਂ ਵਾਂਝੇ ਹਨ ਅਤੇ ਮੌਜੂਦਾ ਸਰਕਾਰਾਂ ਨੇ ਇਸ ਪਾਸੇ ਧਿਆਨ ਦੇਣਾ ਦਰੂਰੀ ਨਹੀਂ ਸਮਝਿਆ। ਜਿਸਦੇ ਚਲਦੇ ਸ਼ਹਿਰਾਂ ਖਾਸਕਰ ਪਿੰਡਾ ਦੇ ਲੋਕ ਬੁਨਿਆਦੀ ਸੇਹਤ ਸੇਵਾਵਾਂ ਤੋਂ ਮਹਿਰੂਮ ਹਨ ਅਤੇ ਛੋਟੀ-ਛੋਟੀ ਬੀਮਾਰੀ ਲਈ ਦੂਰ-ਦਰਾਜ ਦੇ ਖੇਤਰ ਵਿੱਚ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਲੋਕਾਂ ਦੀ ਪਰੇਸ਼ਾਨੀ ਨੂੰ ਸਮਝਦੇ ਹੋਏ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੋਹੱਲਾ ਕਲੀਨਿਕਾਂ ਬਣਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਇਹ ਭਰੋਸਾ ਆਪ ਉਮੀਦਵਾਰ ਪਰਮਜੀਤ ਸਚਦੇਵਾ ਨੇ ਪਿੰਡ ਬਜਵਾੜਾ ਵਿਖੇ ਆਯੋਜਤ ਨੁਕੱੜ ਬੈਠਕ ਦੌਰਾਨ ਲੋਕਾਂ ਨੂੰ ਦਿੱਤਾ। ਇਸ ਮੌਕੇ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਜਨਤਾ ਨੂੰ ਦਿੱਤੀਆਂ ਜਾ ਰਹਿਆਂ ਸੇਹਤ ਸੇਵਾਵਾਂ ਦੀ ਜਾਣਕਾਰੀ ਦਿੰਦੇ ਕਿਹਾ ਕਿ ਪੰਜਾਬ ਦੀ ਜਨਤਾ ਭ੍ਰਸ਼ਟਾਚਾਰ, ਨਸ਼ਾ ਅਤੇ ਧੱਕੇਸ਼ਾਹੀ ਤੋਂ ਤੰਗ ਆ ਚੁਕੀ ਹੈ ਅਤੇ ਹੁਣ ਉਹ ਸੁਸ਼ਾਸਨ ਚਾਹੰਦੀ ਹੈ, ਜੋ ਉਹਨਾਂ ਆਮ ਆਦਮੀ ਪਾਰਟੀ ਦੀ ਦੇ ਸਕਦੀ ਹੈ। ਇਸ ਗੱਲ ਨੂੰ ਜਨਤਾ ਦਿੱਲੀ ਵਿੱਚ ਆਪ ਦੀ ਸਉਲਤਾ ਦੇਖ ਦੇ ਜਾਣ ਚੁਕੀ ਹੈ। ਇਸ ਮੌਕੇ ਤੇ ਮੋਹੱਲਾ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਮਨੀਸ਼ ਮੇਹਤਾ, ਅਨੁਪਮਾ ਰਾਨੀ, ਪਰਵੀਨ ਕੁਮਾਰੀ ਸ਼ਰਮਾ, ਮਨੀਸ਼ ਕੁਮਾਰ, ਰਾਜਵਿੰਦਰ ਕੌਰ, ਦਵਿੰਦਰ ਨਾਥ, ਰਾਜਿੰਦਰ ਕੁਮਾਰ, ਬਾਬੂ ਰਾਮ ਪਿਆਰਾ ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਆਪ ਵੱਲੋਂ ਸਤਵੰਤ ਸਿੰਘ ਸਿਆਣ, ਅਜੇ ਵਰਮਾ, ਦਵਿੰਦਰ ਕੁਮਾਰ, ਦਿਲਬਾਗ ਸਿੰਘ, ਜਸਦੀਪ ਸਿੰਘ ਅਤੇ ਸੰਦੀਪ ਕੁਮਾਰ ਆਦਿ ਮੌਜੂਦ ਸਨ।