ਮੁੰਬਈ : ਆਪਣੀਆਂ ਕਾਮੁਕ ਅਦਾਵਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰਨ ਵਾਲੀ ਪੌਰਨ ਸਟਾਰ ਸੰਨੀ ਲਿਓਨ ਨੇ ਇੱਛਾ ਜਾਹਿਰ ਕੀਤੀ ਹੈ ਕਿ ਉਹ ਆਪਣੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗ ਦਾ ਬੀਮਾ ਕਰਵਾਉਣਾ ਚਾਹੁੰਦੀ ਹੈ। ਸੰਨੀ ਲਿਓਨ ਨੇ ਇਕ ਮੈਗਜੀ਼ਨ ਨੂੰ ਦਿੱਤੀ ਗਈ ਇੰਟਰਵਿਊ ਵਿਚ ਕਿਹਾ ਕਿ ਉਸਦੇ ਸਰੀਰ ਦੇ ਅੰਗਾਂ ਦੀਆਂ ਅਦਾਵਾਂ ਕਰਕੇ ਹੀ ਦਰਸ਼ਕਾਂ ਨੇ ਉਸ ਨੂੰ ਇੰਨਾ ਪਿਆਰ ਦਿੱਤਾ ਹੈ। ਸਨੀ ਲਿਓਨ ਪੌਰਨ ਸਟਾਰ ਦੇ ਨਾਲ ਬਾਲੀਵੁੱਡ ਫਿਲਮਾਂ ਵਿਚ ਵੀ ਆਪਣੇ ਦਿਲਕਸ਼ ਅੰਦਾਜ਼ ਨਾਲ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ। ਕਈ ਹਿੰਦੀ ਫਿਲਮਾਂ ਵਿਚ ਉਸ ਹੈਰਾਨੀਜਨਕ ਪ੍ਰਫਾਰਮਸ ਦੇ ਕੇ ਆਪਣਾ ਲੋਹਾ ਮੰਨਵਾਇਆ। ਇਸ ਇੰਟਰਵਿਊ ਵਿਚ ਉਸ ਨੇ ਕਿਹਾ ਕਿ ਉਸ ਦੇ ਸਰੀਰ ਦੇ ਅੰਗਾਂ ਦੀਆਂ ਹਰਕਤਾਂ ਨੇ ਹੀ ਉਸਦੇ ਦਰਸ਼ਕਾਂ ਨੂੰ ਅਕਰਸ਼ਿਤ ਕੀਤਾ ਹੈ। ਇਸ ਲਈ ਉਹ ਸਭ ਤੋਂ ਮਹੱਤਪੂਰਨ ਅੰਗ ਦਾ ਬੀਮਾ ਕਰਵਾਉਣਾ ਚਾਹੁੰਦੀ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਕਿਹੜਾ ਅੰਗ ਹੈ ਜਿਸਦਾ ਉਹ ਬੀਮਾ ਕਰਵਾਉਣਾ ਚਾਹੁੰਦੀ ਹੈ ਤਾਂ ਉਸ ਨੇ ਕਿਹਾ ਕਿ ਵੈਸੇ ਤਾਂ ਸਾਰੇ ਅੰਗ ਹੀ ਉਸਦੀਆਂ ਕਾਮੁਕ ਅਦਾਵਾਂ ਲਈ ਮਹੱਤਵਪੂਰਨ ਹਨ, ਪਰ ਉਹ ਸਭ ਤੋਂ ਮਹੱਤਪੂਰਨ ਅੰਗ ਆਪਣੇ ਚਿਹਰੇ ਨੂੰ ਮੰਨਦੀ ਹੈ ਅਤੇ ਉਹ ਚਾਹੁੰਦੀ ਹੈ ਕਿ ਉਹ ਆਪਣੇ ਚਿਹਰੇ ਦਾ ਬੀਮਾ ਕਰਵਾਏ। ਹੁਣ ਦੇਖਣਾ ਇਹ ਹੈ ਕਿ ਕਿਹੜੀ ਬੀਮਾ ਕੰਪਨੀ ਸੰਨੀ ਲਿਉਨ ਦੀ ਇਸ ਇੱਛਾ ਦੀ ਪੂਰਤੀ ਕਰਦੀ ਹੈ।