best platform for news and views

ਆਪਣੇ ਆਪ ਨੂੰ ਮਹੰਤ ਦੱਸਣ ਵਾਲੇ ਨੇ ਦੁਕਾਨਦਾਰਾਂ ਨਾਲ ਕੀਤੀ ਬਦਸਲੂਕੀ

Please Click here for Share This News

ਧੂਰੀ 8 ਮਾਰਚ (ਮਹੇਸ਼) ਆਪਣੇ ਆਪ ਨੂੰ ਮਹੰਤ ਦੱਸ ਕੇ ਸਥਾਨਕ ਮੁੱਖ ਰੇਲਵੇ ਫਾਟਕਾਂ ਨੇੜੇ ਇਕ ਖੋਖੇ ‘ਚ ਰਹਿ ਰਹੇ ਇਕ ਵਿਅਕਤੀ ਨੇ ਲੰਘੇ ਮੰਗਲਵਾਰ ਦੀ ਰਾਤ ਨੂੰ ਨਸ਼ੇ ਦੀ ਹਾਲਤ ‘ਚ ਜਿੱਥੇ ਸਥਾਨਕ ਰੇਲਵੇ ਫਾਟਕ ਨੇੜੇ ਵਪਾਰੀਆਂ ਨਾਲ ਗਾਲੀ-ਗਲੋਚ ਕੀਤਾ ਉੱਥੇ ਹੀ ਬਿਜਲੀ ਦੀਆਂ ਤਾਰਾਂ ਵੀ ਤੋੜ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਜੇ ਕੁਮਾਰ, ਸੁਭਾਸ਼ ਕੁਮਾਰ, ਮਹਾਂਵੀਰ ਕੁਮਾਰ, ਰਾਜੇਸ਼ ਕੁਮਾਰ ਤੇ ਰਜਿੰਦਰ ਸਿੰਗਲਾ ਨੇ ਦੱਸਿਆ ਕਿ ਸੰਦੀਪ ਕੁਮਾਰ ਉਰਫ਼ ਸ਼ਿੱਬੂ ਨਾਮੀ ਵਿਅਕਤੀ ਜੋ ਕਿ ਪਹਿਲਾਂ ਪਕੌੜੇ ਬਣਾਉਣ ਦਾ ਕੰਮ ਕਰਦਾ ਸੀ ਨੇ ਆਪਣਾ ਇਹ ਕੰਮ ਛੱਡ ਦਿੱਤਾ ਅਤੇ ਮਹੰਤਾਂ ਜਿਹੇ ਕੱਪੜੇ ਪਾ ਕੇ ਲੋਕਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਲੰਘੀ 6 ਮਾਰਚ ਨੂੰ ਸ਼ਾਮ ਕਰੀਬ 7.30 ਵਜੇ ਉਸ ਨੇ ਕਥਿਤ ਨਸ਼ੇ ਦੀ ਹਾਲਤ ‘ਚ ਸਥਾਨਕ ਦੁਕਾਨਦਾਰਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪ੍ਰੰਤੂ ਦੁਕਾਨਦਾਰਾਂ ਵੱਲੋਂ ਪੈਸੇ ਨਾ ਦਿੱਤੇ ਜਾਣ ‘ਤੇ ਉਸ ਨੇ ਦੁਕਾਨਦਾਰਾਂ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਬਿਜਲੀ ਦੀ ਸਪਲਾਈ ਦੀਆਂ ਤਾਰਾਂ ਤੋੜ ਦਿੱਤੀਆਂ, ਜਿਸ ਦੀ ਸ਼ਿਕਾਇਤ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕੀਤੀ ਗਈ ਅਤੇ ਥਾਣਾ ਸਿਟੀ ਧੂਰੀ ਵਿਖੇ ਲਿਖਤ ਦਰਖਾਸਤ ਵੀ ਦਿੱਤੀ ਗਈ। ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਤਾਰਾਂ ਨੂੰ ਜੋੜ ਕੇ ਸਪਲਾਈ ਬਹਾਲ ਕਰ ਦਿੱਤੀ ਗਈ ਪ੍ਰੰਤੂ ਸੰਦੀਪ ਕੁਮਾਰ ਉਰਫ਼ ਸ਼ਿੱਬੂ ਆਪਣੇ ਖੋਖੇ ਨੂੰ ਤਾਲਾ ਲਾ ਕੇ ਫ਼ਰਾਰ ਹੋ ਗਿਆ, ਜਿਸ ਕਾਰਨ ਉਹ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ। ਉਨ•ਾਂ ਮੰਗ ਕੀਤੀ ਕਿ ਸੰਦੀਪ ਕੁਮਾਰ ਉਰਫ਼ ਸ਼ਿੱਬੂ ਦੀ ਡਾਕਟਰੀ ਜਾਂਚ ਕਰਾਈ ਜਾਵੇ ਤਾਂ ਜੋ ਮਹੰਤ ਦੇ ਭੇਸ ‘ਚ ਘੁੰਮ ਰਹੇ ਇਸ ਵਿਅਕਤੀ ਦੀ ਅਸਲੀਅਤ ਲੋਕਾਂ ਸਾਹਮਣੇ ਆ ਸਕੇ। ਇਸ ਸਬੰਧੀ ਥਾਣਾ ਸਿਟੀ ਧੂਰੀ ਦੇ ਐਸ.ਐੱਚ.ਓ ਰਾਜੇਸ਼ ਸਨੇਹੀ ਨਾਲ ਗੱਲ ਕਰਨ ‘ਤੇ ਉਨ•ਾਂ ਕਿਹਾ ਕਿ ਪੜਤਾਲ ਉਪਰੰਤ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਸਬੰਧੀ ਇਲਾਕੇ ਦੀ ਇਕ ਮਹੰਤ ਪੂਜਾ ਨਾਲ ਸੰਪਰਕ ਕਰਨ ‘ਤੇ ਉਨ•ਾਂ ਕਿਹਾ ਕਿ ਸੰਦੀਪ ਕੁਮਾਰ ਉਰਫ਼ ਸ਼ਿੱਬੂ ਕੋਈ ਮਹੰਤ ਨਹੀਂ ਹੈ ਉਹ ਇਕ ਲੜਕਾ ਹੈ ਅਤੇ ਮਹਿਲਾਵਾਂ ਦੇ ਕੱਪੜੇ ਪਾ ਕੇ ਆਪਣੇ ਆਪ ਨੂੰ ਮਹੰਤ ਦੱਸ ਕੇ ਲੋਕਾਂ ਨੂੰ ਬੇਵਕੂਫ਼ ਬਣਾ ਰਿਹਾ ਹੈ। ਉਨ•ਾਂ ਕਿਹਾ ਕਿ ਜਦੋਂ ਪੁਲਸ ਵੱਲੋਂ ਸੰਦੀਪ ਕੁਮਾਰ ਉਰਫ਼ ਸ਼ਿੱਬੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਵੀ ਉਸ ਖ਼ਿਲਾਫ਼ ਕਾਰਵਾਈ ਕਰਵਾਉਣਗੇ।

Please Click here for Share This News

Leave a Reply

Your email address will not be published. Required fields are marked *