ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਕਿਸੇ ਵੀ ਗ਼ਰੀਬ ਵਰਗ ਦੇ ਲੋਕਾਂ ਨੂੰ ਇਸ ਸਕੀਮ ਤੋਂ ਵਾਂਝੇ ਨਹੀਂ ਰਹਿਣ ਦਿੱਤਾ ਜਾਵੇਗਾ ! ਆਟਾ ਦਾਲ ਸਕੀਮ ਹੇਠ ਭਿੱਖੀਵਿੰਡ ਦੇ ਨੀਲੇ ਕਾਰਡ ਹੋਲਡਰਾਂ ਨੂੰ ਕਣਕ ਵੰਡਣ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦੇ ਸਿਤਾਰਾ ਸਿੰਘ ਡਲੀਰੀ ਨੇ ਕੀਤਾ ਤੇ ਆਖਿਆ ਕੇ ਕਾਂਗਰਸ ਸਰਕਾਰ ਵੱਲੋਂ ਸਮਾਜ ਭਲਾਈ ਦੀਆਂ ਸ਼ੁਰੂ ਕੀਤੀਆਂ ਗਈ ਸਕੀਮਾ ਦਾ ਲਾਭ ਜਿੱਥੇ ਗਰੀਬ ਨੂੰ ਮਿਲ ਰਿਹਾ ਹੈ ਉੱਥੇ ਦੂਸਰੇ ਲੋਕਾਂ ਨੂੰ ਵੀ ਮਿਲ ਰਿਹਾ ਹੈ ! ਇਸ ਮੌਕੇ ਇੰਸਪੈਕਟਰ ਅੰਗਰੇਜ਼ ਸਿੰਘ , ਸੁਖਵਿੰਦਰ ਸਿੰਘ , ਜਗਤਾਰ ਸਿੰਘ ,ਕੀਮਤੀ ਲਾਲ ,ਬਲਵਿੰਦਰ ਵਾਂਈਆ ਪ੍ਰਵੇਸ਼ ਕੁਮਾਰ ਲਾਟੀ , ਮਹਿੰਦਰਪਾਲ ਸਿੰਘ , ਮਹਿਲ ਸਿੰਘ,ਬੂਟਾ ਸਿੰਘ ਆਦਿ ਹਾਜ਼ਰ ਸਨ !
ਫੋਟੋ ਕੈਪਸ਼ਨ :-ਸਿਤਾਰਾ ਸਿੰਘ ਡਲੀਰੀ ਕਾਰਡ ਹੋਲਡਰਾਂ ਨੂੰ ਕਣਕ ਵੰਡਦੇ ਨਾਲ ਖੜੇ ਇੰਸਪੈਕਟਰ ਅੰਗਰੇਜ਼ ਸਿੰਘ , ਮਹਿਲ ਸਿੰਘ ,ਪ੍ਰਵੇਸ਼ ਲਾਟੀ !