best platform for news and views

ਆਗੂਆਂ ਨੇ ਆਪਣੇ ਸੁਆਰਥ ਲਈ ਸਿਆਸੀ ਪਾਰਟੀਆਂ ‘ਚ ਅਨੁਸੂਚਿਤ ਜਾਤੀਆਂ ਨੂੰ  ਲਾਚਾਰ ਤੇ ਬੇਬਸ ਬਣਾਇਆ —- ਕੈਂਥ

Please Click here for Share This News
ਚੰਡੀਗੜ੍ਹ, ਅਪ੍ਰੈਲ 24 ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਨੇ ਅਨੁਸੂਚਿਤ ਜਾਤੀਆਂ ਦੇ ਰਾਜਨੀਤਕ ਪਾਰਟੀਆਂ ਆਗੂਆਂ ਦੀ ਲੋਕ ਸਭਾ ਚੋਣਾਂ ਵਿੱਚ ਟਿਕਟਾਂ ਹਾਸਿਲ ਕਰਨ ਲਈ ਆਪਣੇ ਆਪ ਨੂੰ ਕਮਜ਼ੋਰ ਵਰਗਾ ਦਾ ਨੁਮਾਇੰਦੇ ਹੋਣ ਦੇ ਖੋਖਲੇ ਦਾਅਵੇ ਕਰਨ ਵਾਲਿਆਂ ਲੀਡਰਾਂ ਦੀ ਨਿਖੇਧੀ ਕਰਦਿਆਂ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਜਿਹੇ ਲੀਡਰਾਂ ਨੇ ਕਦੇ ਵੀ ਦੱਬੇ ਕੁਚਲੇ ਲੋਕਾਂ ਦੇ ਹਿੱਤ ਵਿੱਚ ਕਦੇ ਵੀ ਅਵਾਜ਼ ਨਹੀਂ ਉਠਾਈ।
ਉਹਨਾਂ ਦੱਸਿਆ ਕਿ ਅਨੁਸੂਚਿਤ ਜਾਤੀਆਂ ਦੇ ਨਾਲ ਸਬੰਧਤ ਲੋਕਾਂ ਉੱਤੇ ਅਨਿਆਂ, ਅੱਤਿਆਚਾਰ, ਬਲਾਤਕਾਰ, ਸ਼ੋਸ਼ਣ,, ਕਤਲ, ਧੱਕੇਸ਼ਾਹੀ ਅਤੇ ਗੁੰਡਾਗਰਦੀ ਦੇ ਖਿਲਾਫ਼ ਰਾਜਨੀਤਕ ਪਾਰਟੀਆਂ ਦੇ ਆਗੂਆਂ ਖਾਸ ਕਰ ਮਹਿੰਦਰ ਸਿੰਘ ਕੇ ਪੀ,ਸ੍ਰੀਮਤੀ ਸੰਤੋਸ਼ ਚੌਧਰੀ ਅਤੇ ਹੋਰਨਾ ਨੇਤਾਵਾਂ ਨੇ ਕਦੇ ਮੁਦਿਆਂ ਅਤੇ ਸਮੱਸਿਆਵਾਂ ਬਾਰੇ ਪਾਰਟੀ ਪਲੇਟਫਾਰਮ ਅਤੇ ਜਨਤਕ ਤੌਰ ਉੱਤੇ ਕਦੇ ਕੋਈ ਜੁਬਾਨ ਨਹੀਂ ਖੋਲ੍ਹਣ ਦੀ ਹਿਮਤ ਨਹੀਂ ਦਿਖਾਈ, ਸਗੋਂ ਹੁਣ ਅਨੁਸੂਚਿਤ ਜਾਤੀ ਸਮਾਜ ਨਾਰਾਜ਼ ਹੋਣ ਦਾ ਢੌਂਗ ਦਿਖਾ ਕੇ ਆਪਣੇ ਆਪ ਨੂੰ ਸਮਾਜ ਦਾ ਨੁਮਾਇੰਦੇ ਹੋਣ ਦਾਅਵਾ ਕਰਕੇ ਸਿਆਸੀ ਤੌਰ ਉੱਤੇ ਆਪਣੇ ਲਈ ਅਤੇ ਆਪਣੇ ਪ੍ਰੀਵਾਰ ਲਈ ਰਾਜਨੀਤਕ ਆਗੂਆਂ ਕੋਲ ਸੌਦੇਬਾਜ਼ੀ ਕਰ ਰਹੇ ਹਨ ਇਸ ਸਾਰੇ ਘਟਨਾਕ੍ਰਮ ਦੀ ਆੜ ਹੇਠ ਅਨੁਸੂਚਿਤ ਜਾਤੀ ਦਾ ਨਾਮ ਵਰਤ ਕੇ ਸਿਆਸੀ ਬਲੈਕਮੇਲ ਕੀਤਾ ਜਾ ਰਿਹਾ ਹੈ ਅਜਿਹੇ ਮੌਕਾਪ੍ਰਸਤ ਲੋਕਾਂ ਦਾ ਚਹੇਰਾ ਨੰਗਾ ਕੀਤਾ ਜਾਣਾ ਚਾਹੀਦਾ ਹੈ।
ਸ੍ਰ ਕੈਂਥ ਨੇ ਦੱਸਿਆ ਕਿ ਅਜਿਹੇ ਲੋਕ ਸਮਾਜ ਵਿੱਚ ਦੱਬੇ ਕੁਚਲਿਆ ਦੇ ਨਾਮ ਉਤੇ ਆਪਣੀ ਸਿਆਸੀ ਰੋਟੀਆਂ ਸੇਕਦੇ ਹਨ, ਇਨ੍ਹਾਂ ਦੋਆਬੇ ਦੇ ਕਾਂਗਰਸੀ ਆਗੂਆਂ ਨੇ ਮੰਤਰੀ ਅਤੇ ਲੋਕ ਸਭਾ ਦੇ ਮੈਂਬਰ ਹੁੰਦੀਆਂ ਕਦੇ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ, ਅਨੁਸੂਚਿਤ ਜਾਤੀ ਸਬ ਪਲਾਨ, 1974 ਤੋਂ ਬਾਅਦ ਰਾਖਵਾਂਕਰਨ ਨੂੰ ਵਧਾਉਣ ਬਾਰੇ ਅਤੇ ਸ਼ਾਮਲਾਟ ਜਮੀਨਾਂ ਵਿੱਚ 1/3 ਹਿੱਸਾ ਯਕੀਨੀ ਬਣਾਉਣ ਵਿੱਚ ਕਦੇ ਕੋਈ ਸੰਘਰਸ਼ ਨਹੀਂ ਕੀਤਾ।ਸਗੋਂ ਅਜਿਹੇ ਗੰਭੀਰ ਮਸਲਿਆਂ ਪ੍ਰਤੀ ਹਮੇਸ਼ਾ ਸ਼ਰਾਰਤੀ ਚੁੱਪ ਧਾਰ ਕੇ ਪਾਰਟੀ ਦੀ ਨਾ ਕੁੱਝ ਦੀ ਨੀਤੀਆਂ ਦਾ ਸਮਰਥਨ ਕਰਦੇ ਰਹੇ ਹਨ। ਅਜਿਹੇ ਪੰਜਾਬ ਵਿੱਚ ਵੱਖੋ ਵੱਖ ਪਾਰਟੀਆਂ ਦੇ ਅਨੁਸੂਚਿਤ ਜਾਤੀਆਂ ਦੀ ਡੱਮੀ ਲੀਡਰਸ਼ਿਪ ਪੈਂਦਾ ਕਰਕੇ ਅਨੁਸੂਚਿਤ ਜਾਤੀ ਵਰਗ ਨੂੰ ਗੁੰਮਰਾਹ ਕਰਨ ਵਾਲਿਆਂ ਦਾ ਟੋਲਾ ਬਣ ਕੇ ਸੱਤਾ ਉੱਤੇ ਬਿਰਾਜਮਾਨ ਹੋਣ ਦਾ ਸਿਲਸਿਲਾ ਜਾਰੀ ਹੈ। ਜੋ ਸਮਾਜ ਵਿੱਚ ਨਿਰਾਸ਼ਾ ਅਤੇ ਬੇਬਸ ਬਣਾਉਣ ਵਿੱਚ ਅਖੌਤੀ ਲੀਡਰਾਂ ਜੁਮੇਵਾਰ ਹਨ।
Please Click here for Share This News

Leave a Reply

Your email address will not be published. Required fields are marked *