best platform for news and views

ਆਖਰੀ ਸਾਹਾਂ ‘ਤੇ ਖੜਾ ਸਰਕਾਰੀ ਆਦਰਸ਼ ਸਕੂਲ ਬਲ਼੍ਹੇਰ ਖੁਰਦ

Please Click here for Share This News

ਭਿੱਖੀਵਿੰਡ 9 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪਿਛਲੀ ਅਕਾਲੀ ਸਰਕਾਰ ਵੱਲੋਂ ਸੂਬੇ ਦੇ ਵਿਦਿਆਰਥੀਆਂ
ਨੂੰ ਅੰਗਰੇਜੀ ਮੀਡੀਅਮ (ਸੀ.ਬੀ.ਐਸ.ਈ) ਦੀ ਉੱਚ ਪੱਧਰੀ ਸਕੂਲੀ ਵਿੱਦਿਆ ਦੇਣ ਦੇ ਮੁੱਖ
ਮੰਤਵ ਨਾਲ ਸੰਨ 2010 ਨੂੰ ਪੰਜਾਬ ਵਿਚ 7 ਸਰਕਾਰੀ ਆਦਰਸ਼ ਸਕੂਲ਼ ਤੇ 25 ਮਾਡਲ ਸਕੂਲ
ਖੋਲੋ ਗਏ ਤਾਂ ਉਸ ਸਮੇਂ ਸਰਹੱਦੀ ਹਲਕਾ ਖੇਮਕਰਨ ਅਧੀਨ ਪਿੰਡ ਬਲ੍ਹੇਰ ਖੁਰਦ ਦੀ ਪੰਚਾਇਤ
ਨੇ ਪਹਿਲ ਕਦਮੀ ਕਰਦਿਆਂ 10 ਏਕੜ ਜਮੀਨ ਸਰਕਾਰੀ ਆਦਰਸ਼ ਸਕੂਲ ਬਲ੍ਹੇਰ ਨੂੰ ਦਾਨ ਵਜੋਂ
ਦਿੱਤੀ ਤਾਂ ਜੋ ਸਰਹੱਦੀ ਪਿੰਡਾਂ ਦੇ ਪੱਛੜੇ ਹੋਏ ਲੋਕਾਂ ਦੇ ਬੱਚੇ ਅੰਗਰੇਜੀ ਮੀਡੀਅਮ
ਦੀ ਪੜ੍ਹਾਈ ਹਾਸਲ ਕਰਕੇ ਸ਼ਹਿਰਾਂ ਵਿਦਿਆਰਥੀਆਂ ਦੇ ਬਰਾਬਰ ਖਲੋ ਸਕਣ। ਅਕਾਲੀ ਸਰਕਾਰ
ਬਦਲਣ ਤੋਂ ਬਾਅਦ ਹੀ ਇਹਨਾਂ ਸਕੂਲਾਂ ਦੇ ਸਮੀਕਰਨ ਬਦਲਣੇ ਸ਼ੁੁਰੂ ਹੋ ਗਏ ਅਤੇ ਕਾਂਗਰਸ
ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਦੀ ਅਣਦੇਖੀ ਕਾਰਨ ਆਦਰਸ਼ ਸਕੂਲ਼ਾਂ ਦੀ ਹਾਲਾਤ ‘ਚ
ਦਿਨ-ਬਦਿਨ ਨਿਗਾਰ ਆਉਣਾ ਸ਼ੁਰੂ ਹੋ ਗਿਆ।
ਪੰਜਾਬ ਨੇ ਸੱਤ ਆਦਰਸ਼ ਸਕੂਲਾਂ ਵਿਚ ਸ਼ਾਮਲ ਸਰਕਾਰੀ ਆਦਰਸ਼ ਪਬਲਿਕ ਸਕੂਲ ਬਲ੍ਹੇਰ ਦੀ ਦੋ
ਮੰਜਿਲੀ ਸ਼ਾਨਦਾਰ ਇਮਾਰਤ ਨੂੰ ਬਣਾਉਣ ‘ਤੇ ਕੇਂਦਰ ਤੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ
ਖਰਚ ਕੀਤੇ, ਉਥੇ ਸਕੂਲ ਨੂੰ ਚਾਲੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਵੱਲੋਂ ਉਚੇਚੇ ਤੌਰ ‘ਤੇ ਪਿੰਡ ਬਲ੍ਹੇਰ ਪਹੰੁਚ ਕੇ ਸਕੂਲ਼ ਦਾ ਉਦਘਾਟਨ ਕਰਦਿਆਂ
ਇਲਾਕੇ ਹਵਾਲੇ ਕਰਦਿਆਂ ਸਕੂਲ਼ ਨੂੰ ਮੁਕੰਮਲ ਸਟਾਫ ਵੀ ਮਹੁੱਈਆ ਕਰਵਾਇਆ ਸੀ ਤਾਂ ਜੋ
ਕਿਸੇ ਕਿਸਮ ਦੀ ਢਿੱਲ ਨਾ ਰਹਿ ਸਕੇ। ਸਕੂਲ ਦੇ ਪਹਿਲੇ ਮੁਖੀ ਪਿ੍ਰੰਸੀਪਲ ਮੈਡਮ ਪੂਨਮ
ਸ਼ਰਮਾ ਦੀ ਅਗਵਾਈ ਹੇਠ ਸਟਾਫ ਦੇ ਸਖਤ ਮਿਹਨਤ ਨੇ ਦਿਨਾਂ ਵਿਚ ਸਕੂਲ਼ ਨੂੰ ਬੁਲੰਦੀਆਂ ‘ਤੇ
ਪਹੰੁਚਾ ਦਿੱਤਾ ਤਾਂ ਇਲਾਕੇ ਦੇ ਵੱਡੀ ਤਾਦਾਤ ਵਿਚ ਲੋਕਾਂ ਵੱਲੋਂ ਆਪਣੇ ਬੱਚਿਆਂ ਨੂੰ
ਮਹਿੰਗੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਆਦਰਸ਼ ਸਕੂਲ ਵਿਚ ਪਾਉਣਾ ਹੀ ਮੁਨਾਸਿਬ
ਸਮਝਿਆ।
ਨਰਸਰੀ ਤੋਂ ਬਾਂਰਵੀ ਕਲਾਸ (ਮੈਡੀਕਲ, ਨਾਨ ਮੈਡੀਕਲ) ਦੇ ਵਿਦਿਆਰਥੀਆਂ ਵੱਲੋਂ ਪੇਪਰਾਂ
ਦੇ ਨਤੀਜਿਆਂ ਵਿਚ ਸ਼ਾਨਦਾਰ ਮੱਲਾਂ ਮਾਰਨ ਦੇ ਨਾਲ-ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਵੀ
ਹਿੱਸਾ ਲਿਆ ਗਿਆ। ਇਸ ਦੇ ਨਾਲ ਹੀ ਸਕੂਲ ਦੇ ਡੀ.ਪੀ.ਆਈ ਕੋਚ ਹੀਰਾ ਲਾਲ ਵੱਲੋਂ ਸਕੂਲ਼
ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਵੱਖ-ਵੱਖ ਖੇਡਾਂ ਪ੍ਰਤੀ ਜਾਗਰੂਕ ਕਰਨ ‘ਤੇ ਸਕੂਲ਼
ਦੇ ਖਿਡਾਰੀਆਂ ਨੇ ਵੱਖ-ਵੱਖ ਪੱਧਰ ‘ਤੇ ਨਾਮਣਾ ਖੱਟਦਿਆਂ ਸਕੂਲ ਦਾ ਨਾਮ ਰੋਸ਼ਨ ਕੀਤਾ।
ਪਰ ਸਕੂਲ ਦੇ ਵਧੀਆ ਹਾਲਾਤ ਜਿਆਦਾ ਦੇਰ ਤੱਕ ਨਾ ਬਣੇ ਰਹੇ, ਕਿਉਂਕਿ ਸਕੂਲ ਦੇ
ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ ਤੇ ਕੋਚ ਹੀਰਾ ਲਾਲ ਦੀ ਬਦਲੀ ਤੋਂ ਬਾਅਦ ਜਸਦੀਪ ਸਿੰਘ,
ਆਕਾਸ਼ਦੀਪ ਸਿੰਘ, ਨਾਜਿਸ਼ ਰੰਧਾਵਾ, ਸੁਰਿੰਦਰ ਕੌਰ, ਮਨਦੀਪ ਕੌਰ, ਜਸਬਿੰਦਰ ਕੌਰ, ਵਨੀਤਾ
ਸ਼ਰਮਾ, ਰੁਪਿੰਦਰ ਕੌਰ, ਅਮਨਦੀਪ ਸਿੰਘ, ਮਨਜੀਤ ਸਿੰਘ, ਸਲੋਨੀ ਸ਼ਰਮਾ ਸਮੇਤ ਬਾਕੀ ਸਟਾਫ
ਵੀ ਇਕ-ਇਕ ਕਰਕੇ ਇਥੋਂ ਬਦਲੀ ਕਰਵਾ ਕੇ ਤੁਰਦਾ ਬਣਿਆ, ਜਿਸ ਦੇ ਕਾਰਨ ਸਕੂਲ ਅਧਿਆਪਕਾਂ
ਤੋਂ ਸੱਖਣਾ ਹੋ ਗਿਆ। ਕੁਲ 39 ਸਟਾਫ ਮੈਂਬਰਾਂ ਵਿਚੋਂ ਸਿਰਫ ਪੜਾਉਣ ਲਈ 4 ਅਧਿਆਪਕ ਹੋਣ
ਦੇ ਕਾਰਨ ਸਕੂਲ ਵਿਦਿਆਰਥੀ ਤੇ ਮਾਪੇ ਪ੍ਰੇਸ਼ਾਨੀ ਦੇ ਆਲਮ ਵਿਚ ਡੁੱਬੇ ਪਏ ਹਨ। ਮੈਡੀਕਲ
ਤੇ ਨਾਨ ਮੈਡੀਕਲ ਗਰੁੱਪ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਜਿਥੇ ਮੈਥ, ਕਮਿਸਟਰੀ,
ਫਿਜਿਕਸ, ਬਾਇਉਲੋਜੀ ਆਦਿ ਦੇ ਲੈਕਚਰਾਰ ਨਹੀ ਹਨ, ਉਥੇ ਮੁੱਖ ਵਿਸ਼ੇ ਗਣਿਤ, ਅੰਗਰੇਜੀ,
ਪੰਜਾਬੀ, ਸਾਇੰਸ ਦੇ ਟੀਚਰ ਵੀ ਮੌਜੂਦ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਪੜਾਈ ਤੋਂ
ਵਾਂਝਾ ਰਹਿਣਾ ਪੈ ਰਿਹਾ ਹੈ। ਸਕੂਲ਼ ਦੀਆਂ ਮੁੱਖ ਮੁਸ਼ਕਿਲਾਂ ਅਧਿਆਪਕਾਂ ਦੀ ਘਾਟ, ਸਕੂਲ
ਦੀ ਡਿੱਗੀ ਚਾਰ-ਦੀਵਾਰੀ ਆਦਿ ਸੰਬੰਧੀ ਸਕੂਲ ਵੱਲੋਂ ਸਿੱਖਿਆ ਵਿਭਾਗ ਦੇ ਸੈਕਟਰੀ ਸਮੇਤ
ਉੱਚ ਅਧਿਕਾਰੀਆਂ ਨੂੰ ਸਮੇਂ-ਸਮੇਂ ਸਿਰ ਜਾਣੂ ਕਰਵਾਉਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ
ਕੋਈ ਕਾਰਵਾਈ ਕਰਨ ਦੀ ਬਜਾਏ ਚੁੱਪੀ ਧਾਰ ਕੇ ਬੈਠਾ ਪਿਆ ਹੈ, ਜਦੋਂ ਕਿ ਵਿਦਿਆਰਥੀਆਂ ਤੇ
ਮਾਪਿਆਂ ਵਿਚ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹਾਹਾਕਾਰ ਮੱਚੀ ਪਈ ਹੈ।
ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਚੁੱਪ-ਚੁਪੀਤੇ ਸਕੂਲ ਦੇ ਸੀ.ਬੀ.ਐਸ.ਈ ਬੋਰਡ
ਨੂੰ ਭੰਗ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹਵਾਲੇ ਕਰ ਦਿੱਤੇ ਜਾਣ ‘ਤੇ ਭੈ-ਭੀਤ
ਹੋਏ ਇਲਾਕੇ ਦੇ ਲੋਕ ਭਾਂਵੇ ਮੂੰਹੋਂ ਕੁਝ ਬੋਲਣ ਨੂੰ ਤਿਆਰ ਨਹੀਂ, ਪਰ ਹੋ ਸਕਦਾ ਹੈ ਕਿ
ਲੋਕ ਵੀ ਚੁੱਪ-ਚਪੀਤੇ ਆਪਣਾ ਗੁੱਸਾ ਲੋਕ ਸਭਾ ਚੋਣਾਂ ਵਿਚ ਕੱਢ ਦੇਣ।

ਸਕੂਲਾਂ ਦੀਆਂ ਮੁਸ਼ਕਿਲਾਂ ਸੰਬੰਧੀ ਵਿਭਾਗ ਨੂੰ ਕਰਵਾਇਆ ਜਾਣੂ : ਪਿ੍ਰੰਸੀਪਲ ਸਰਬਜੀਤ ਸਿੰਘ

ਸਕੂਲ ਪਿ੍ਰੰਸੀਪਲ ਡਾ.ਸਰਬਜੀਤ ਸਿੰਘ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਟੀਚਰਾਂ ਦੀ
ਘਾਟ ਸੰਬੰਧੀ ਸਿੱਖਿਆ ਵਿਭਾਗ ਨੂੰ ਲਿਖਤੀ ਤੌਰ ‘ਤੇ ਜਾਣੂ ਕਰਵਾਇਆ ਗਿਆ ਹੈ ਅਤੇ ਹੋ
ਸਕਦਾ ਹੈ ਕਿ ਚੋਣਾਂ ਤੋਂ ਬਾਅਦ ਮਹਿਕਮਾ ਟੀਚਰਾਂ ਸੰਬੰਧੀ ਕੋਈ ਕਾਰਵਾਈ ਕਰੇ।

ਚੋਣਾਂ ਤੋਂ ਬਾਅਦ ਟੀਚਰਾਂ ਦੀ ਘਾਟ ਦੂਰ ਹੋਵੇਗੀ : ਵਿਧਾਇਕ ਸੁਖਪਾਲ ਭੁੱਲਰ

ਸਰਕਾਰੀ ਆਦਰਸ਼ ਸਕੂਲ ‘ਚ ਟੀਚਰਾਂ ਦੀ ਭਾਰੀ ਘਾਟ ਸੰਬੰਧੀ ਹਲਕਾ ਵਿਧਾਇਕ ਸੁਖਪਾਲ ਸਿੰਘ
ਭੁੱਲਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਕੂਲ਼ ਬਹੁਤ ਵਧੀਆ, ਪਰ ਚੋਣ ਜਾਬਤੇ
ਤੋਂ ਬਾਅਦ ਟੀਚਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਸੀ.ਬੀ.ਐਸ.ਬੀ ਬੋਰਡ ਭੰਗ ਕਰਨ
ਸੰਬੰਧੀ ਉਹਨਾਂ ਕਿਹਾ ਕਿ ਟਰੇਨਿੰਗ ਕਾਰਨ ਹੀ ਅਜਿਹਾ ਹੋਇਆ ਹੈ।

ਸੈਕਟਰੀ ਨਾਲ ਨਹੀ ਹੋਈ ਗੱਲ, ਪੀ.ਆਰ.ੳ ਨੇ ਕਿਹਾ ਚੋਣਾਂ ਤੋਂ ਬਾਅਦ ਹੋਵੇਗਾ ਹੱਲ

ਪੰਜਾਬ ਸਿੱਖਿਆ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਨਾਲ ਟੈਲੀਫੋਨ ‘ਤੇ ਰਾਬਤਾ ਨਹੀ ਹੋ
ਸਕਿਆ, ਜਦੋਂ ਕਿ ਉਹਨਾਂ ਦੇ ਪੀ.ਆਰ.ੳ ਰਜਿੰਦਰ ਸਿੰਘ ਨੇ ਕਿਹਾ ਕਿ ਚੋਣ ਜਾਬਤੇ ਤੋਂ
ਬਾਅਦ ਟੀਚਰਾਂ ਦੀ ਮੁਸ਼ਕਿਲ ਨੂੰ ਹੱਲ ਕੀਤਾ ਜਾਵੇਗਾ। ਪਰ ਸੀ.ਬੀ.ਐਸ.ਈ ਬੋਰਡ ਸੰਬੰਧੀ
ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਸ ਸੰਬੰਧੀ ਸੈਕਟਰੀ ਕ੍ਰਿਸ਼ਨ ਕੁਮਾਰ ਹੀ ਦੱਸ ਸਕਦੇ
ਹਨ।

ਸੀ.ਬੀ.ਐਸ.ਈ ਬੋਰਡ ਭੰਗ ਕਰਨ ਸੰਬੰਧੀ ਮੰਤਰੀ ਨਹੀਂ ਦੇ ਸਕੇ ਠੋਸ ਜਵਾਬ

ਸਰਕਾਰੀ ਆਦਰਸ਼ ਸਕੂਲ ਬਲ਼੍ਹੇਰ ਦੇ ਸੀ.ਬੀ.ਐਸ.ਈ ਬੋਰਡ ਨੂੰ ਤੋੜੇ ਜਾਣ ਤੇ ਅਧਿਆਪਕਾਂ ਦੀ
ਘਾਟ ਸੰਬੰਧੀ ਸਿੱਖਿਆ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ੳ.ਪੀ ਸੋਨੀ ਨੇ ਠੋਸ ਉਤਰ ਦੇਣ
ਦੀ ਬਜਾਏ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਮੈਂ ਪਤਾ ਕਰਵਾਉਣਾ ਹਾਂ।

ਅਕਾਲੀ ਸਰਕਾਰ ਵੱਲੋਂ ਕੀਤੇ ਚੰਗੇ ਕੰੰਮਾਂ ਨੂੰ ਬੰਦ ਕਰਨ ‘ਤੇ ਤੁਲੀ ਕੈਪਟਨ ਸਰਕਾਰ :
ਵਿਰਸਾ ਸਿੰਘ ਵਲਟੋਹਾ

ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਆਪਣੇ ਰਾਜ
ਸਮੇਂ ਹਲਕਾ ਖੇਮਕਰਨ ਵਿਚ ਸਰਕਾਰੀ ਆਦਰਸ਼ ਸਕੂਲ ਬਲ੍ਹੇਰ, ਸਰਕਾਰੀ ਮਾਡਲ ਸਕੂਲ ਵਲਟੋਹਾ,
ਪੰਜਾਬ ਟੈਕਨੀਕਲ ਕਾਲਜ ਖੋਲਿਆ ਸੀ। ਪਰ ਕਾਂਗਰਸ ਸਰਕਾਰ ਵੱਲੋਂ ਜਿਥੇ ਪੰਜਾਬ ਟੈਕਨੀਕਲ
ਕਾਲਜ ਨੂੰ ਬੰਦ ਕਰਵਾ ਕੇ ਤਾਲੇ ਲਾ ਦਿੱਤੇ, ਉਥੇ ਆਦਰਸ਼ ਸਕੂਲ ਬਲ੍ਹੇਰ ਤੇ ਮਾਡਲ ਸਕੂਲ
ਵਲਟੋਹਾ ਦੇ ਸੀ.ਬੀ.ਬੀ.ਐਸ ਬੋਰਡ ਨੂੰ ਵੀ ਤੋੜ ਦਿੱਤਾ ਤੇ ਟੀਚਰ ਵੀ ਚਲੇ ਗਏ ਅਤੇ
ਲੋਕਾਂ ਨੂੰ ਆਪਣੀ ਗਲਤੀ ਦਾ ਖਮਿਆਜਾ ਆਪ ਭੁਗਣਤਾ ਪੈਣਾ ਹੈ, ਕਿਉਂਕਿ ਕੈਪਟਨ ਸਰਕਾਰ ਨੇ
ਕੁਝ ਚੱਜ ਦਾ ਕੰਮ ਨਹੀ ਕਰ ਸਕੀ, ਸਗੋਂ ਅਕਾਲੀ ਸਰਕਾਰ ਵੱਲੋਂ ਕੀਤੇ ਚੰਗੇ ਕੰਮਾਂ ਨੂੰ
ਵੀ ਬੰਦ ਕਰ ਰਹੀ ਹੈ।

ਕੈਪਟਨ ਸਰਕਾਰ ਦੀ ਨਿਕੰਮੀ ਸੋਚ ਕਾਰਨ ਪੜ੍ਹਾਈ ਤੇ ਸਿਹਤ ਦਾ ਮਿਆਰ ਡਿੱਗਾ ਰਿਹਾ : ਸੁਖਬੀਰ ਵਲਟੋਹਾ

ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੇ ਕਿਹਾ ਕਿ
ਸਰਕਾਰਾਂ ਦੀ ਨਿਕੰਮੀ ਸੋਚ ਦੇ ਕਾਰਨ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਮਿਆਰ ਦਿਨ-ਬਦਿਨ
ਡਿੱਗਦਾ ਜਾ ਰਿਹਾ ਹੈ। ਉਹਨਾਂ ਨੇ ਸਰਕਾਰੀ ਆਦਰਸ਼ ਸਕੂਲ ਦੇ ਸੀ.ਬੀ.ਐਸ.ਈ ਬੋਰਡ ਨੂੰ
ਤੋੜੇ ਜਾਣ ਤੇ ਟੀਚਰਾਂ ਦੀ ਘਾਟ ਸੰਬੰਧੀ ਕਿਹਾ ਕਿ ਕੈਪਟਨ ਸਰਕਾਰ ਜੇਕਰ ਕੁਝ ਨਵਾਂ ਨਹੀ
ਕਰ ਸਕਦੀ ਤਾਂ ਚੱਲ ਰਹੇ ਕੰਮਾਂ ਨੂੰ ਵੀ ਕਿਉਂ ਬੰਦ ਕਰ ਰਹੀ ਹੈ।

ਫੋਟੋ ਕੈਪਸ਼ਨ :- ਸਰਕਾਰੀ ਆਦਰਸ਼ ਸਕੂਲ ਬਲ੍ਹੇਰ ਦੀ ਤਸਵੀਰ।

Please Click here for Share This News

Leave a Reply

Your email address will not be published. Required fields are marked *