ਭਿੱਖੀਵਿੰਡ 13 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸਰਹੱਦੀ ਇਲਾਕੇ ਦੇ ਪ੍ਰਸਿੱਧ ਆਈ.ਟੀ
ਸੀਨੀਅਰ ਸੈਕੰਡਰੀ ਸਕੂਲ, ਪਿੰਡ ਭਗਵਾਨਪੁਰ (ਤਰਨ ਤਾਰਨ) ਦਾ ਦਸਵੀਂ ਅਤੇ ਬਾਰਵੀਂ
ਕਲਾਸਾਂ ਦਾ ਨਤੀਜਾ ਸ਼ਾਨਦਾਰ ਰਿਹਾ। ਇਹਨਾਂ ਨਤੀਜਿਆਂ ਦੌਰਾਨ ਸਾਰੀਆਂ ਵਿਦਿਆਰਥਣਾਂ
ਚੰਗੇ ਨੰਬਰ ਲੈ ਕੇ ਪਾਸ ਹੋਈਆਂ, ਉਥੇ ਦਸਵੀਂ ਕਲਾਸ ‘ਚ ਮਹਿਕਦੀਪ ਕੌਰ ਪੁੱਤਰੀ ਬਲਜੀਤ
ਕੌਰ ਨੇ 96.61% ਅੰਕ ਤੇ ਬਾਰਵੀਂ ‘ਚ ਜਸ਼ਨਦੀਪ ਕੌਰ ਪੁੱਤਰੀ ਵਰਿਆਮ ਸਿੰਘ ਨੇ 91% ਅੰਕ
ਹਾਸਲ ਕਰਕੇ ਸਕੂਲ ‘ਚ ਪਹਿਲਾ ਸਥਾਨ ਹਾਸਲ ਕੀਤਾ।
ਕਾਲਜ ਦੇ ਚੇਅਰਮੈਂਨ ਇੰਦਰਜੀਤ ਸਿੰਘ ਨੇ ਸਾਰੀਆਂ ਪਾਸ ਹੋਈਆਂ ਦਸਵੀਂ ਤੇ ਬਾਰਵੀਂ ਕਲਾਸ
ਦੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਿਦਆਂ ਕਿਹਾ ਕਿ ਇਹ ਉਹਨਾਂ ਦੀ ਦਿਨ-ਰਾਤ ਕੀਤੀ
ਮਿਹਨਤ ਦਾ ਨਤੀਜਾ ਹੈ, ਜੋ ਸਕੂਲ ਏਨੇ ਸ਼ਾਨਦਾਰ ਨਤੀਜੇ ਦੇ ਸਕਿਆ। ਉਹਨਾਂ ਪ੍ਰੈਸ ਨੂੰ
ਦੱਸਿਆ ਕਿ ਸੰਸਥਾ ਵਿਚ ਪੜ੍ਹਾ ਰਹੇ ਮਿਹਨਤੀ ਅਧਿਆਪਕਾਂ ਦੇ ਯਤਨਾਂ ਤੇ ਮਿਹਨਤ ਸਦਕਾ ਹੀ
ਇਹ ਸਭ ਸੰਭਵ ਹੋ ਸਕਿਆ ਹੈ। ਚੇਅਰਮੈਂਨ ਇੰਦਰਜੀਤ ਸਿੰਘ ਜੀ ਨੇ ਕਿਹਾ ਕਿ ਜਦੋਂ ਅਧਿਆਪਕ
ਦੁਆਰਾ ਪੜ੍ਹਾਏ ਵਿਦਿਆਰਥੀ ਉਚੇਰੀਆਂ ਮੱਲਾਂ ਮਾਰਦੇ ਨੇ ਤਾਂ ਸਭ ਤੋਂ ਜਿਆਦਾ ਖੁਸ਼ੀ
ਅਧਿਆਪਕ ਨੂੰ ਹੀ ਹੁੰਦੀ ਹੈ। ਉਹਨਾਂ ਦੱਸਿਆ ਕਿ ਕਾਲਜ ਵਿਚ ਅਗਲੀਆਂ ਜਮਾਤਾਂ ਦਾ ਦਾਖਲਾ
ਸ਼ੁਰੂ ਹੋ ਚੁੱਕਾ ਹੈ ਅਤੇ ਕਾਲਜ ਵਿਚ ਹੀ ਇੰਗਲਿਸ਼ ਸਪੀਕਿੰਗ ਕੋਰਸ, ਆਈਲੈਟਸ ਦੀ ਤਿਆਰੀ
ਅਤੇ ਕੰਪਿਊਟਰ ਦਾ ਇਕ ਸਾਲ ਦਾ ਡਿਪਲੋਮਾ ਕਰਵਾਇਆ ਜਾ ਰਿਹਾ ਹੈ। ਚੇਅਰਮੈਂਨ ਇੰਦਰਜੀਤ
ਸਿੰਘ ਜੀ ਨੇ ਦੱਸਿਆ ਕਿ ਗੁਰੂ ਦੀ ਰਹਿਮਤ ਸਦਕਾ ਕਾਲਜ ਉੱਚ ਦਰਜੇ ਦੀ ਵਿਦਿਆ ਦੇ
ਨਾਲ-ਨਾਲ ਸ਼ਾਨਦਾਰ ਨਤੀਜੇ ਅਤੇ ਵਿਦਿਆਰਥਣਾਂ ਦੀ 100% ਸੇਫਟੀ ਵੀ ਦੇ ਰਿਹਾ ਹੈ ਅਤੇ
ਪਾਸ ਹੋਈਆਂ ਵਿਦਿਆਰਥਣਾਂ ਜਲਦੀ ਤੋਂ ਜਲਦੀ ਦਾਖਲਾ ਲੈ ਲੈਣ ਤਾਂ ਜੋ ਅਗਲੇਰੀ ਪੜ੍ਹਾਈ
ਸ਼ੁਰੂ ਕੀਤੀ ਜਾ ਸਕੇ।
ਇਸ ਮੌਕੇ ਸਕੂਲ ਦੇ ਅਧਿਆਪਕਾਂ ਮੈਡਮ ਰਣਜੀਤ ਕੌਰ, ਮੈਡਮ ਦਵਿੰਦਰ ਕੌਰ, ਹਰਮਨਪ੍ਰੀਤ
ਕੌਰ, ਮਨਪ੍ਰੀਤ ਕੌਰ, ਹਰਜਿੰਦਰ ਕੌਰ ਆਦਿ ਨੇ ਵੀ ਪਾਸ ਹੋਈਆਂ ਵਿਦਿਆਰਥਣਾਂ ਨੂੰ ਵਧਾਈ
ਦਿੱਤੀ।
ਫੋਟੋ ਕੈਪਸ਼ਨ :- ਪਾਸ ਹੋਈਆਂ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੰਦੇ
ਚੇਅਰਮੈਂ ਇੰਦਰਜੀਤ ਸਿੰਘ ਆਦਿ ਸਟਾਫ।