best platform for news and views

ਆਈ.ਐਮ.ਸੀ ਕੰਪਨੀ ਨੇ ਫਸਲਾਂ ‘ਤੇ ਸਪਰੇਅ ਜਾਂ ਖਾਦ ਦੀ ਵਰਤੋਂ ਨਾ ਕਰਨ ਦੀ ਕੀਤੀ ਅਪੀਲ

Please Click here for Share This News

ਭਿੱਖੀਵਿੰਡ 3 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਆਈ.ਐਮ.ਸੀ ਕੰਪਨੀ ਦੀ ਇਕ ਵਿਸ਼ੇਸ਼
ਮੀਟਿੰਗ ਬਲਵੀਰ ਸਿੰਘ ਦੇ ਗ੍ਰਹਿ ਭਿੱਖੀਵਿੰਡ ਵਿਖੇ ਹੋਈ। ਮੀਟਿੰਗ ਦੌਰਾਨ ਪਹੰੁਚੇਂ
ਆਈ.ਐਮ.ਸੀ ਕੰਪਨੀ ਦੇ ਚੇਅਰਮੈਂਨ ਸੁਖਦੇਵ ਸਿੰਘ ਸਾਉਣਾ, ਲਛਮਣ ਸਿੰਘ, ਸਵਰਨ  ਸਿੰਘ,
ਵਰਿਆਮ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਰਨ ਸਮੇਂ ਫਸਲਾਂ ‘ਤੇ
ਕੀੜੇ ਮਾਰ ਸਪਰੇਅ ਤੇ ਖਾਦਾਂ ਦੀ ਜੰਗੀ ਪੱਧਰ ‘ਤੇ ਵਰਤੋਂ ਕਰਨ ਨਾਲ ਅਨੇਕਾਂ ਬੀਮਾਰੀਆਂ
ਫੈਲ ਰਹੀਆਂ ਹਨ, ਜਿਸ ਨਾਲ ਆਮ ਲੋਕਾਂ ਭਿਆਨਕ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ, ਜੋ
ਸਮਾਜ ਲਈ ਚਿੰਤਾਂ ਦਾ ਵਿਸ਼ਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਦਰਤੀ
ਖੇਤੀ ਕਰਦੇ ਹੋਏ ਫਸਲਾਂ ‘ਤੇ ਸਪਰੇਅ ਜਾਂ ਖਾਦ ਦੀ ਵਰਤੋਂ ਕਰਨ ਤੋਂ ਗੁਰੇਜ ਕਰਨ ਅਤੇ
ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਲੋਕ ਆਈ.ਐਮ.ਸੀ ਕੰਪਨੀ ਵੱਲੋਂ ਤਿਆਰ ਕੀਤੀਆਂ
ਵੱਖ-ਵੱਖ ਦੀਵਾਈਆਂ ਦੀ ਵਰਤੋਂ ਕਰਕੇ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾਵੇ। ਇਸ ਮੌਕੇ
ਪ੍ਰਵੇਸ਼ ਲਾਟੀ, ਹੈਪੀ ਭਿੱਖੀਵਿੰਡ, ਅਨੀਤਾ ਧਵਨ, ਕੋਮਲ ਰਾਣੀ, ਦੀਪਕ ਕੱਕੜ, ਰਾਜੀ
ਮਾੜੀਮੇਘਾ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਮੀਟਿੰਗ ਦੌਰਾਨ ਲੋਕਾਂ ਨੂੰ ਜਾਣਕਾਰੀ ਦਿੰਦੇ ਆਈ.ਐਮ.ਸੀ ਕੰਪਨੀ ਦੇ ਅਧਿਕਾਰੀ।

Please Click here for Share This News

Leave a Reply

Your email address will not be published. Required fields are marked *