best platform for news and views

ਆਂਗਨਵਾੜੀ ਹੈਪਲਰਾਂ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ ਗਈ

Please Click here for Share This News

ਮਾਛੀਵਾੜਾ ਸਾਹਿਬ, 6 ਮਈ (ਹਰਪ੍ਰੀਤ ਸਿੰਘ ਕੈਲੇ) – ਬਾਲ ਵਿਕਾਸ ਪ੍ਰੋਜੈਕਟ ਅਫਸਰ ਰਾਮ ਭਜਨ ਸਿੰਘ ਭੱਟੀ ਵੱਲੋਂ ਅੱਜ ਮਾਛੀਵਾੜਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਕੰਮ ਕਰਦੀਆਂ 6 ਆਂਗਨਵਾੜੀ ਹੈਲਪਰਾਂ ਨੂੰ ਵਿਸ਼ੇਸ਼ ਤੌਰ ਤੇ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਉਨਾਂ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਡੀਪੀਓ ਰਾਮ ਭਜਨ ਸਿੰਘ ਭੱਟੀ ਵੱਲੋਂ ਆਂਗਨਵਾੜੀ ਹੈਲਪਰ ਪਿਆਰ ਕੌਰ ਧੁੱਲੇਵਾਲ, ਕਸ਼ਮੀਰ ਕੌਰ ਲੋਹਾਰੀਆਂ, ਪਲਵਿੰਦਰ ਕੌਰ ਬੌਂਦਲੀ, ਨਛੱਤਰ ਕੌਰ ਹੇੜੀਆਂ, ਗੁਰਮੇਲ ਕੌਰ ਹੇਡੋਂ ਅਤੇ ਕੁੰਤੀ ਦੇਵੀ ਭੱਟੀਆਂ ਨੂੰ ਉਨ•ਾਂ ਦੀ ਸੇਵਾ ਮੁਕਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਇਨ•ਾਂ ਨੇ ਵਿਭਾਗ ਦੀ ਸ਼ੁਰੂਆਤ ਸਮੇਂ ਤੋਂ ਹੀ ਆਂਗਨਵਾੜੀ ਸੈਂਟਰਾਂ ਵਿਚ ਕੰਮ ਕੀਤਾ ਅਤੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ। ਇਸ ਮੌਕੇ ਬਲਾਕ ਪ੍ਰਧਾਨ ਚਰਨਜੀਤ ਕੌਰ ਪੂੰਨੀਆਂ ਨੇ ਵੀ ਇਨ•ਾਂ ਹੈਲਪਰਾਂ ਦੀ ਸੇਵਾ ਮੁਕਤੀ ਤੇ ਕਿਹਾ ਕਿ ਇਨ•ਾਂ ਹੈਲਪਰਾਂ ਨੇ ਆਪਣੀ ਡਿਊਟੀ ਦੇ ਨਾਲ ਨਾਲ ਯੂਨੀਅਨ ਦੇ ਹਰ ਸੰਘਰਸ਼ ਵਿਚ ਡੱਟ ਦੇ ਸਾਥ ਦਿੱਤਾ ਜਿਸ ਕਾਰਨ ਅੱਜ ਸਰਕਾਰ ਵੱਲੋਂ ਯੂਨੀਅਨ ਦੀਆਂ ਬਹੁਤ ਸਾਰੀਆਂ ਮੰਗਾਂ ਮੰਨੀਆਂ ਗਈਆਂ ਹਨ ਤੇ ਅੱਜ ਇਨ•ਾਂ ਹੈਲਪਰਾਂ ਨੂੰ ਸਰਕਾਰ ਵੱਲੋਂ ਸੇਵਾ ਮੁਕਤੀ ਤੇ 50 ਹਜਾਰ ਰੁਪਏ ਵਿੱਤੀ ਲਾਭ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਯੂਨੀਅਨ ਹੈਲਪਰਾਂ ਨੂੰ ਪੈਨਸ਼ਨ ਲਗਵਾਉਣ ਲਈ ਵੀ ਸੰਘਰਸ਼ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਪਰਵਾਈਜ਼ਰ ਚਰਨਜੀਤ ਕੌਰ, ਗੁਰਮੀਤ ਕੌਰ, ਰਣਜੀਤ ਕੌਰ ਸੀਨੀਅਰ ਸਹਾਇਕ, ਜਨ. ਸਕੱਤਰ ਕੁਲਵੰਤ ਕੌਰ ਨੀਲੋਂ, ਸਰਬਜੀਤ ਕੌਰ ਡਰਾਇਵਰ ਆਦਿ ਵੀ ਮੌਜੂਦ ਸਨ।


ਫੋਟੋ ਕੈਪਸ਼ਨ
ਮਾਛੀਵਾੜਾ ਸੀਡੀਪੀਓ : ਆਂਗਨਵਾੜੀ ਹੈਲਪਰਾਂ ਨੂੰ ਸਨਮਾਨਿਤ ਕਰਦੇ ਹੋਏ ਸੀਡੀਪੀਓ ਰਾਮ ਭਜਨ ਸਿੰਘ ਭੱਟੀ, ਪ੍ਰਧਾਨ ਚਰਨਜੀਤ ਕੌਰ ਪੂੰਨੀਆਂ ਤੇ ਹੋਰ।

Please Click here for Share This News

Leave a Reply

Your email address will not be published. Required fields are marked *