ਧੂਰੀ,29 ਸਤੰਬਰ (ਮਹੇਸ਼ ਜਿੰਦਲ) ਅੱਜ ਸਥਾਨਕ ਰਾਮ ਬਾਗ ਵਿਖੇ ਆਂਗਨਵਾੜੀ ਮੁਲਾਜਮ ਯੂਨੀਅਨ ਬਲਾਕ ਧੂਰੀ ਦੀ ਮੀਟਿੰਗ ਜਨਰਲ ਸੈਕਟਰੀ ਸਿੰਦਰ ਕੌਰ ਬੜੀ ਦੀ ਪ੍ਰਧਾਨਗੀ ਹੇਠ ਕੀਤੀ ਗਈ,ਜਿਸ ਵਿੱਚ ਬਲਾਕ ਧੂਰੀ ਦੀਆਂ ਹੈਲਪਰਾਂ ਅਤੇ ਵਰਕਰਾਂ ਨੇ ਹਿੱਸਾ ਲਿਆ। ਬਲਾਕ ਪ੍ਰਧਾਨ ਸਰੋਜ ਰਾਣੀ,ਅਮਰਜੀਤ ਕੌਰ ਧਾਦਰਾਂ ਨੇ ਕਿਹਾ ਕਿ ਵਰਕਰਾਂ/ਹੈਲਪਰਾਂ ਨੂੰ ਆਈ.ਸੀ.ਡੀ.ਐਸ ਸਕੀਮ ਨੂੰ ਬੰਦ ਕਰਨ ਬਾਰੇ ਪ੍ਰੀ-ਨਰਸ਼ਰੀ ਸਕੂਲਾਂ ਨੂੰ ਖੋਲਣ ਦਾ ਵਿਰੋਧ ਕਰਦਿਆ ਕਿਹਾ ਕਿ 3-6 ਸਾਲ ਦੇ ਬੱਚਿਆ ਨੂੰ ਆਗਨਵਾੜੀ ਸੈਟਰਾਂ ‘ਚ ਹੀ ਦਾਖਲ ਰੱਖਿਆ ਜਾਵੇ। ਬੁਲਾਰਿਆਂ ਨੇ ਦੱਸਿਆ ਕਿ ਪਿੰਡ ਕੋਲਸੇੜੀ ਦੀ ਹੈਲਪਰ ਗੁਰਦੇਵ ਕੌਰ ਦੀਆ ਮਹਿਕਮੇ ਵੱਲੋ ਜਬਰੀ ਸੇਵਾਵਾਂ ਖਤਮ ਹੋਣ ਦੇ ਰੋਸ਼ ਵੱਜੋ 3 ਅਕਤੂਬਰ ਨੂੰ ਸੀ.ਡੀ.ਪੀ.ੳ ਦਫਤਰ ਧੂਰੀ ਅੱਗੇ ਧਰਨਾ ਦੇਣ ਦਾ ਐਲਾਨ ਵੀ ਕੀਤਾ। ਉਹਨਾਂ ਨੇ ਕਿਹਾ ਕਿ 6 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਜਿਮਨੀ ਚੋਣ ਦੇ ਮੁੱਦੇ ਨੂੰ ਲੈ ਕੇ ਸਾਰੇ ਹੈਲਪਰ-ਵਰਕਰ ਰੈਲੀ ਵਿੱਚ ਸ਼ਾਮਲ ਹੋਣਗੇ। ਉਸਤੋ ਬਾਅਦ ਮਿਤੀ 23.10.2017 ਨੂੰ ਪਟਿਆਲਾ ਵਿਖੇ ਸਾਰੇ ਹੈਲਪਰ ਵਰਕਰ ਧਰਨੇ ‘ਚ ਸ਼ਾਮਲ ਹੋਣਗੇ। ਉਹਨਾਂ ਨੇ ਦੱਸਿਆ ਕਿ ਜੱਥੇਬੰਦੀ ਵੱਲੋ 4 ਅਕਤੂਬਰ ਤੋ ਖੱਟਕੜ ਕਲਾਂ ਤੋ ਰੈਲੀ ਦੇ ਰੂਪ ‘ਚ ਮਾਰਚ ਸ਼ੁਰੂ ਕੀਤਾ ਜਾ ਰਿਹਾ ਹੈ। ਜੋ ਕਿ 5 ਨੂੰ ਹੁਸ਼ਿਆਰਪੁਰ,6 ਨੂੰ ਰੋਪੜ ਤੋ ਨੰਗਲ,7 ਨੂੰ ਸਵਰਾਜਮਾਜਰਾ,8 ਨੂੰ ਫਹਿਗੜ ਸਾਹਿਬ ਤੋ ਮੋਹਾਲੀ,10 ਨੂੰ ਪਟਿਆਲਾ,11 ਨੂੰ ਸੰਗਰੂਰ,12 ਨੂੰ ਮਾਨਸਾ,ਬਠਿੰਡਾ ਤੇ ਬਰਨਾਲਾ,13 ਨੂੰ ਮੁਕਤਸਰ ਤੋ ਫਿਰੋਜਪੁਰ,14 ਨੂੰ ਮੋਗਾ ਤੇ ਜਲੰਧਰ ਅਤੇ 15 ਨੂੰ ਲੁਧਿਆਣਾ ਜਾ ਕੇ ਖਤਮ ਕੀਤੀ ਜਾਵੇਗੀ। ਇਸ ਮੌਕੇ ਆਸ਼ਾ ਰਾਣੀ ਭਲਵਾਨ,ਨਰਿੰਦਰ ਕੌਰ ਧੂਰੀ,ਨਰੇਸ਼ ਰਾਣੀ ਬਲਜੀਤ ਕੌਰ ਪਲਾਸੌਰ,ਅਮਨਦੀਪ ਕੌਰ ਈਸੀ,ਅਮਰਜੀਤ ਕੌਰ ਹੈਲਪਰ,ਬਲਵੀਰ ਕੌਰ,ਆਦਿ ਵੀ ਹਾਜਰ ਸਨ ।