best platform for news and views

ਆਂਗਣਵਾੜੀ ਸੈਂਟਰ ‘ਚ ਹੋਈ ਚੋਰੀ

Please Click here for Share This News

ਸੰਗਰੂਰ,13 ਸਤੰਬਰ (ਮਹੇਸ਼ ਜਿੰਦਲ)- ਸਥਾਨਕ ਨਵੀਂ ਅਨਾਜ ਮੰਡੀ ਲਾਗੇ ਵਾਰਡ ਨੰਬਰ 21 ਵਿਚ ਸਥਿਤ ਆਂਗਣਵਾੜੀ ਸੈਂਟਰ ਵਿੱਚੋਂ ਕੁੱਝ ਵਿਅਕਤੀਆਂ ਵੱਲੋਂ ਸਾਰਾ ਅਨਾਜ ਤੇ ਸਿਲੰਡਰ ਤੋਂ ਇਲਾਵਾ ਪਿਆ ਹੋਰ ਸਾਰਾ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਸੰਗਰੂਰ ਦੇ ਹੌਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਮੀਨੂ ਰਾਣੀ ਵੱਲੋਂ ਥਾਣਾ ਸਿਟੀ ਸੰਗਰੂਰ ਵਿਖੇ ਦਰਖ਼ਾਸਤ ਦਿੱਤੀ ਗਈ ਸੀ ਕਿ ਰੋਜ਼ਾਨਾ ਵਾਂਗ ਜਦ ਉਹ 11 ਸਤੰਬਰ ਦੀ ਸਵੇਰ 8 ਕੁ ਵਜੇ ਸੈਂਟਰ ਵਿਖੇ ਪਹੁੰਚੀ ਤਾਂ ਗੇਟ ਦਾ ਜਿੰਦਾ ਟੁੱਟਾ ਪਿਆ ਸੀ ਅਤੇ ਸਾਰੀਆਂ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ | ਸੈਂਟਰ ਵਿੱਚ ਪਈਆਂ ਚੀਨੀ, ਚਾਵਲ, ਕਣਕ ਆਦਿ ਵਾਲੀਆਂ ਸਾਰੀਆਂ ਢੋਲੀਆਂ ਖ਼ਾਲੀ ਸਨ ਅਤੇ ਸੈਂਟਰ ਵਿੱਚ ਪਿਆ ਗੈਸ ਸਿਲੰਡਰ ਅਤੇ ਰੈਗੂਲੇਟਰ ਵੀ ਉੱਥੇ ਮੌਜੂਦ ਨਹੀਂ ਸੀ | ਜਾਂਚ ਅਧਿਕਾਰੀ ਨੇ ਦੱਸਿਆ ਕਿ ਆਂਗਣਵਾੜੀ ਮੁਲਾਜ਼ਮ ਮੀਨੂ ਰਾਣੀ ਦੇ ਬਿਆਨਾਂ ਦੇ ਆਧਾਰ ਉੱਤੇ ਥਾਣਾ ਸਿਟੀ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਗਈ ਹੈ |

Please Click here for Share This News

Leave a Reply

Your email address will not be published. Required fields are marked *