best platform for news and views

ਆਂਗਣਵਾੜੀ ਵਰਕਰਾਂ ਵਲੋਂ ਧਰਨਾ

Please Click here for Share This News

ਭਿੱਖੀਵਿੰਡ, 11 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਜਿਲ੍ਹਾ ਪ੍ਰਧਾਨ ਬੀਬੀ ਅਨੂਪ ਕੌਰ ਬਲ੍ਹੇਰ ਦੀ ਅਗਵਾਈ ਹੇਠ ਸੀ.ਡੀ.ਪੀ.ੳ. ਦਫਤਰ ਭਿੱਖੀਵਿੰਡ ਵਿਖੇ ਬੀਤੇਂ ਦਿਨਾਂ ਤੋਂ ਚੱਲ ਰਿਹਾ ਧਰਨਾ ਅੱਜ ਤੀਜੇ ਦਿਨ ਵਿਚ ਸ਼ਾਮਿਲ ਹੋ ਗਿਆ। ਧਰਨੇ ਦੌਰਾਨ ਆਗਣਵਾੜੀ ਮੁਲਾਜਮਾਂ ਵੱਲੋਂ ਸਰਕਾਰ ਖਿਲਾਫ ਜਬਰਦਸ਼ਤ ਰੋਸ ਪ੍ਰਦਰਸ਼ਣ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਅਨੂਪ ਕੌਰ ਬਲ੍ਹੇਰ ਨੇ ਕਿਹਾ ਕਿ ਦਸੰਬਰ 2016 ਤੋਂ ਲੈ ਕੇ ਅੱਜ ਤੱਕ ਆਂਗਣਵਾੜੀ ਮੁਲਾਜਮਾਂ ਨੂੰ ਜਿਥੇ ਤਨਖਾਹ ਨਹੀ ਮਿਲ ਰਹੀ, ਉਥੇ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ, ਫਲੈਕਸੀ ਫੰਡ, ਵਰਦੀਆਂ ਦੇ ਪੈਸੇ ਵੀ ਨਹੀਂ ਭੇਜੇ ਜਾ ਰਹੇ ਅਤੇ ਭਿੱਖੀਵਿੰਡ ਬਲਾਕ ਦੇ ਮਿੰਨੀ ਸੈਂਟਰ ਅਜੇ ਤੱਕ ਪੁਰ ਨਹੀ ਕੀਤੇ ਗਏ, ਸੁਪਰਵਾਈਜਰਾਂ ਦੀ ਬਦਲੀ ਆਪੋ-ਆਪਣੇ ਜਿਲ੍ਹਿਆਂ ਵਿਚ ਕੀਤੀ ਜਾਵੇ ਅਤੇ 27, 28 ਜੂਨ ਨੂੰ ਲਈ ਗਈ ਇੰਟਰਵਿਊ ਦੌਰਾਨ ਚੁਣੇ ਗਏ ਆਂਗਣਵਾੜੀ ਵਰਕਰਾਂ ਦੀ ਭਰਤੀ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ 13 ਸਤੰਬਰ ਨੂੰ ਐਮ.ਐਲ.ਏ ਦੀ ਕੋਠੀ ਦਾ ਘਿਰਾਉ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਮਹਿਕਮੇ ਦੀ ਹੋਵੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰਪਾਲ ਕੌਰ, ਬਲਾਕ ਪ੍ਰਧਾਨ ਬਲਵਿੰਦਰ ਕੌਰ, ਰਾਜਬੀਰ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਰਣਜੀਤ ਕੌਰ, ਗੁਰਜੀਤ ਕੌਰ, ਸੁਖਜੀਤ ਕੌਰ, ਰਜਵੰਤ ਕੌਰ, ਰੁਪਿੰਦਰ ਕੌਰ, ਹਰਜੀਤ ਕੌਰ, ਰਣਜੀਤ ਕੌਰ, ਹਰਜਿੰਦਰ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।

ਸੀ.ਡੀ.ਪੀ.ੳ ਦਫਤਰ ਭਿੱਖੀਵਿੰਡ ਵਿਖੇ ਧਰਨਾ ਦਿੰਦੀਆਂ ਆਂਗਣਵਾੜੀ ਮੁਲਾਜਮ ਯੂਨੀਅਨ ਪ੍ਰਧਾਨ ਅਨੂਪ ਕੌਰ ਬਲ੍ਹੇਰ ਆਦਿ
Please Click here for Share This News

Leave a Reply

Your email address will not be published. Required fields are marked *