best platform for news and views

ਆਂਗਣਵਾੜੀ ਮੁਲਾਜ਼ਮ ਯੂਨੀਅਨ ਵਰਕਰਾਂ ਵੱਲੋ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ

Please Click here for Share This News

ਸੰਗਰੂਰ,05 ਅਕਤੂਬਰ (ਮਹੇਸ਼ ਜਿੰਦਲ) ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਵਰਕਰਾਂ ਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਸਰੋਜ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲਾ ਪ੍ਰੋਗਰਾਮ ਅਫਸਰ ਦੇ ਦਫਤਰ ਦਾ ਘਿਰਾਓ ਕਰਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ।ਇਸ ਮੌਕੇ ਸµਬੋਧਨ ਕਰਦਿਆਂ ਆਂਗਣਵਾੜੀ ਫੈਡਰੇਸ਼ਨ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਜ਼ਿਲਾ ਪ੍ਰੋਗਰਾਮ ਅਫਸਰ ਨੇ ਬਿਨਾਂ ਹੈਲਪਰ ਦਾ ਪੱਖ ਸੁਣੇ ਹੀ ਸੇਵਾ ਸਮਾਪਤ ਕਰਨ ਦੇ ਹੁਕਮ ਦੇ ਦਿੱਤੇ ਹਨ,ਜਿਸਨੂੰ ਅਮਲ ‘ਚ ਲਿਆਉਣ ਲਈ ਸੀ.ਡੀ.ਪੀ.ਓ. ਰਾਹੀਂ ਦਫਤਰ ਕਰਮਚਾਰੀ ਹੈਲਪਰ ਤੇ ਜ਼ਬਰੀ ਅµਗੂਠਾ ਲਾਉਣ ਲਈ ਦਬਾਅ ਪਾਇਆ ਗਿਆ ਪ੍ਰµਤੂ ਜਥੇਬµਦੀ ਦੇ ਦਬਾਅ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ। ਸੀ.ਡੀ.ਪੀ.ਓ. ਦੇ ਰਵੱਈਏ ਖਿਲਾਫ ਸੀ.ਡੀ.ਪੀ.ਓ. ਦਫਤਰ ਧੂਰੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਅੱਜ ਦੇ ਸµਘਰਸ਼ ਦੇ ਦਬਾਅ ਹੇਠ ਜ਼ਿਲਾ ਪ੍ਰੋਗਰਾਮ ਅਫਸਰ ਨੇ ਪਿਛਲੇ ਹੁਕਮ ਵਾਪਸ ਲੈਂਦੇ ਹੋਏ ਸੇਵਾ ਜਾਰੀ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ। ਉਨ੍ਹਾਂ ਕਿਹਾ ਕਿ ਪµਜਾਬ ਸਰਕਾਰ ਵੱਲੋਂ ਪ੍ਰੀ-ਨਰਸਰੀ ਬਿਨਾਂ ਨੋਟੀਫਿਕੇਸ਼ਨ ਕੀਤਿਆਂ ਹੀ ਨਰਸਰੀ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਦੇ ਖਿਲਾਫ ਪੂਰੇ ਸੂਬੇ ‘ਚ ਸµਘਰਸ਼ ਕੀਤਾ ਜਾ ਰਿਹਾ ਹੈ। 6 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਤੇ ਜ਼ਿਲਾ ਸਕੱਤਰ ਸ਼ਿµਦਰ ਕੌਰ ਬੜੀ,ਸਰਬਜੀਤ ਕੌਰ,ਪਰਮਜੀਤ ਕੌਰ ਖੇੜੀ,ਅਮਰਜੀਤ ਕੌਰ ਧਾਂਦਰਾ,ਆਸ਼ਾ ਭਲਵਾਨ,ਨਰਿµਦਰ,ਬਲਜੀਤ ਕੌਰ,ਨਰੇਸ਼ ਧੂਰੀ, ਮਨਜੀਤ ਕੌਰ ਸµਗਰੂਰ,ਜਸਪਾਲ ਕੌਰ ਆਦਿ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *