ਭਿੱਖੀਵਿੰਡ 28 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਆਂਗਣਵਾੜੀ ਮੁਲਾਜਮ ਯੂਨੀਅਨ (ਸੀਟੂ)
ਵੱਲੋਂ ਬਲਾਕ ਪ੍ਰਧਾਨ ਰਾਜਬੀਰ ਕੌਰ ਕਾਜੀਚੱਕ ਤੇ ਸੁਖਜੀਤ ਕੌਰ ਦੀ ਅਗਵਾਈ ਹੇਠ
ਸੀ.ਡੀ.ਪੀ.ੳ ਦਫਤਰ ਭਿੱਖੀਵਿੰਡ ਅੱਗੇ ਧਰਨਾ ਦਿੱਤਾ। ਬਲਾਕ ਪ੍ਰਧਾਨ ਰਾਜਬੀਰ ਕੌਰ
ਕਾਜੀਚੱਕ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 20 ਸਤੰਬਰ
ਨੂੰ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ 3 ਤੋਂ 6 ਸਾਲ ਦੇ ਬੱਚਿਆਂ ਲਈ ਪ੍ਰੀ ਪ੍ਰਾਇਮਰੀ
ਕਲਾਸਾਂ ਸ਼ੁਰੂ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ, ਉਹ ਸਿੱਧਾ ਹੀ ਸੂਬੇ ਦੀਆਂ 53000
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਬੱਚਿਆਂ ਦੇ ਮੂੰਹ ਵਿਚੋਂ ਰੋਟੀ ਖੋਹਣਾ ਹੈ।
ਉਹਨਾਂ ਕਿਹਾ ਕਿ ਸਰਕਾਰ ਨੇ ਆਂਗਣਵਾੜੀ ਮੁਲਾਜਮਾਂ ਨਾਲ ਗੱਲ ਕੀਤੇ ਬਿਨਾ ਹੀ ਫੈਸਲਾ ਲੈ
ਲਿਆ ਅਤੇ ਇਸ ਫੈਸਲੇ ਨਾਲ ਪੰਜਾਬ ਵਿਚ ਚੱਲ ਰਹੇ 26656 ਆਂਗਣਵਾੜੀ ਕੇਂਦਰ ਬੰਦ ਹੋਣ ਦੇ
ਨਾਲ ਆਈ.ਸੀ.ਡੀ.ਐਸ ਸੇਵਾਵਾਂ ਵੀ ਖਤਮ ਹੋ ਜਾਣਗੀਆਂ। ਸੀ.ਡੀ.ਪੀ.ੳ ਦਫਤਰ ਅੱਗੇ ਸਿੱਖਿਆ
ਅਫਸਰ ਪੰਜਾਬ ਅਰੁਣਾ ਚੋਧਰੀ ਦਾ ਪੁਤਲਾ ਫੂਕਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ
ਬਲਾਕ ਪ੍ਰਧਾਨ ਰਾਜਬੀਰ ਕੌਰ ਨੇ ਕਿਹਾ ਕਿ ਆਂਗਣਵਾੜੀ ਮੁਲਾਜਮਾਂ ਵੱਲੋਂ ਆਪਣੀਆਂ ਹੱਕੀ
ਮੰਗਾਂ ਵਾਸਤੇ ਬੀਤੇਂ 22 ਸਤੰਬਰ ਤੋਂ ਪੂਰੇ ਪੰਜਾਬ ਵਿਚ ਸੰਘਰਸ਼ ਕਰਕੇ ਸਰਕਾਰ ਦੇ
ਪੁਤਲੇ ਵੀ ਫੂਕੇ ਜਾ ਰਹੇ ਹਨ, ਪਰ ਸਰਕਾਰ ਦੇ ਕੰਨ ‘ਤੇ ਜੂੰ ਤੱਕ ਨਹੀ ਸਰਕ ਰਹੀ, ਜੋ
ਆਂਗਣਵਾੜੀ ਮੁਲਾਜਮਾਂ ਨਾਲ ਘੋਰ ਬੇਇਨਸਾਫੀ ਹੈ। ਉਹਨਾਂ ਨੇ ਸਰਕਾਰ ਨੂੰ ਚੇਤਾਵਨੀ
ਦਿੰਦਿਆਂ ਕਿਹਾ ਕਿ ਜੇਕਰ ਆਂਗਣਵਾੜੀ ਮੁਲਾਜਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ
ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਂਗਣਵਾੜੀ ਮੁਲਾਜਮ 6
ਅਕਤੂਬਰ ਨੂੰ ਗੁਰਦਾਸਪੁਰ ਤੇ 23 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਮੋਤੀ ਮਹਿਲ
ਪਟਿਆਲਾ ਦਾ ਘਿਰਾਉ ਕੀਤਾ ਜਾਵੇਗਾ। ਇਸ ਮੌਖੇ ਸੈਕਟਰੀ ਬਲਵਿੰਦਰ ਕੌਰ, ਮੀਤ ਪ੍ਰਧਾਨ
ਹਰਜਿੰਦਰਪਾਲ ਕੌਰ, ਪਰਮਜੀਤ ਕੌਰ ਅਲਗੋਂ, ਪਰਮਜੀਤ ਕੌਰ, ਸੁਖਜੀਤ ਕੌਰ, ਸੁਖਵੰਤ ਕੌਰ,
ਚਰਨਜੀਤ ਕੌਰ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਮਨਦੀਪ ਕੌਰ, ਮਨਜੀਤ ਕੌਰ, ਕੁਲਵਿੰਦਰ
ਕੌਰ, ਮਮਤਾ, ਚਰਨਜੀਤ ਕੌਰ, ਗੁਰਜੀਤ ਕੌਰ, ਕੰਵਲਜੀਤ ਕੌਰ, ਅਮਨਦੀਪ ਕੌਰ, ਕਰਮਜੀਤ
ਕੌਰ, ਕੁਲਵਿੰਦਰ ਕੌਰ, ਰਮਨਦੀਪ ਕੌਰ, ਚਰਨਜੀਤ ਕੌਰ, ਜਸਬੀਰ ਕੌਰ, ਬਲਵੀਰ ਕੌਰ,
ਲਖਵਿੰਦਰ ਕੌਰ, ਭਾਗਵੰਤੀ, ਨਿੰਦਰ ਕੌਰ, ਮਧੂ, ਉਸ਼ਾ ਰਾਣੀ, ਅਮਰੀਕੋ ਆਦਿ ਵੱਡੀ ਗਿਣਤੀ
ਵਿਚ ਆਂਗਣਵਾੜੀ ਵਰਕਰ ਤੇ ਹੈਲ਼ਪਰ ਹਾਜਰ ਸਨ।
ਕੈਪਸ਼ਨ :- ਸਿੱਖਿਆ ਮੰਤਰੀ ਪੰਜਾਬ ਅਰੁਣਾ ਚੋਧਰੀ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ
ਕਰਦੀਆਂ ਆਂਗਣਵਾੜੀ ਮੁਲਾਜਮ ਤੇ ਹੈਲਪਰਾਂ।