best platform for news and views

ਆਂਗਣਵਾੜੀ ਮੁਲਾਜਮਾਂ ਨੇ ਮੁੱਖ ਮੰਤਰੀ ਪੰਜਾਬ ਦਾ ਫੂਕਿਆ ਪੁਤਲਾ

Please Click here for Share This News

ਭਿੱਖੀਵਿੰਡ 8 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਆਂਗਣਵਾੜੀ ਮੁਲਾਜਮ ਯੂਨੀਅਨ (ਸੀਟੂ)
ਦੇ ਜਿਲ੍ਹਾ ਪ੍ਰਧਾਨ ਅਨੂਪ ਕੌਰ ਬਲ੍ਹੇਰ ਦੀ ਅਗਵਾਈ ਹੇਠ ਆਂਗਣਵਾੜੀ ਮੁਲਾਜਮਾਂ ਵੱਲੋਂ
ਸੀ.ਡੀ.ਪੀ.ੳ ਦਫਤਰ ਭਿੱਖੀਵਿੰਡ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ
ਪੁਤਲਾ ਸਾੜ ਕੇ ਰੋਸ ਮੁਜਾਹਰਾ ਕੀਤਾ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਰੋਸ
ਮੁਜਾਹਰੇ ਨੂੰ ਸੰਬੋਧਨ ਕਰਦਿਆਂ ਕਿਹਾ ਸੀਟੂ ਯੂਨੀਅਨ ਦੇ ਕੌਮੀ ਪ੍ਰਧਾਨ ਰਘੁਨਾਥ ਸਿੰਘ,
ਕਿਸਾਨ ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ
ਆਂਗਣਵਾੜੀ ਮੁਲਾਜਮ ਯੂਨੀਅਨ (ਸੀਟੂ) ਪੰਜਾਬ ਲਗਾਤਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ
ਸ਼ੰਘਰਸ ਕਰਦੀ ਆ ਰਹੀ ਹੈ, ਪਰ ਸਰਕਾਰ ਵੱਲੋਂ ਯੂਨੀਅਨ ਦੀਆਂ ਮੰਗਾਂ ‘ਤੇ ਗੋਰ ਕਰਨ ਦੀ
ਬਜਾਏ ਅਣਦੇਖੀ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਆਂਗਣਵਾੜੀ ਮੁਲਾਜਮਾਂ ਤੇ ਵਰਕਰਾਂ
ਦੀਆਂ ਸਮੱਸਿਆਵਾਂ ਵਿਚ ਸੁਧਾਰ ਹੋਣ ਦੀ ਬਜਾਏ ਸਮੱਸਿਆਵਾਂ ਵੱਧਦੀਆਂ ਜਾ ਰਹੀਆਂ ਹਨ, ਜੋ
ਚਿੰਤਾਂ ਦਾ ਵਿਸ਼ਾ ਹੈ। ਜਿਲ੍ਹਾ ਪ੍ਰਧਾਨ ਅਨੂਪ ਕੌਰ ਬਲ੍ਹੇਰ ਨੇ ਕਿਹਾ ਕਿ ਮੁਲਾਜਮ
ਯੂਨੀਅਨ ਸੀਟੂ ਵੱਲੋਂ 26 ਨਵੰਬਰ 2017 ਨੂੰ ਜੋ ਸਿੱਖਿਆ ਵਿਭਾਗ ਤੇ ਸਮਾਜਿਕ ਸੁਰੱਖਿਆ,
ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਂਝਾ ਫੈਸਲਾ ਕੀਤਾ ਗਿਆ ਸੀ, ਉਹ ਅਜੇ ਤੱਕ
ਲਾਗੂ ਨਹੀ ਕੀਤਾ ਗਿਆ। ਉਹਨਾਂ ਕਿਹਾ ਕਿ 3 ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਦਾਖਲਾ
ਆਂਗਣਵਾੜੀ ਕੇਂਦਰਾਂ ਵਿਚ ਯਕੀਨੀ ਬਣਾਉਣ, ਮੁਲਾਜਮਾਂ ਨੂੰ ਪਿਛਲੇ ਪੰਜ ਮਹੀਨਿਆਂ ਦੀਆਂ
ਤਨਖਾਹਾਂ ਦਿੱਤੀਆਂ ਜਾਣ, ਪ੍ਰਾਇਮਰੀ ਸਿੱਖਿਆ ਲਾਜਮੀ ਕਰਨ, ਆਗਣਵਾੜੀ ਕੇਂਦਰਾਂ ਵਿਚ
ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਬਲ੍ਹੇਰ ਨੇ ਕਿਹਾ ਕਿ ਆਈ.ਸੀ.ਡੀ.ਐਸ ਸਕੀਮ
ਨੂੰ ਵਿਭਾਗ ਬਣਾ ਕੇ ਆਂਗਣਵਾੜੀ ਵਰਕਰ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜਮ ਮੰਨਦੇ ਹੋਏ
ਦਰਜਾ ਤਿੰਨ ਤੇ ਚਾਰ ਮੰਨਿਆ ਜਾਵੇ ਤੇ ਕਰਮਚਾਰੀ ਬਣਨ ਤੱਕ ਘੱਟ ਤੋਂ ਘੱਟ ਉਜਰਤ ਦੇ
ਘੇਰੇ ਵਿਚ ਸਾਮਲ ਕਰਕੇ 18000 ਰੁਪਏ ਵਰਕਰ ਤੇ 15000 ਰੁਪਏ ਹੈਲਪਰ ਨੂੰ ਤਨਖਾਹ ਦਿੱਤੀ
ਜਾਵੇ, ਆਂਗਣਵਾੜੀ ਮੁਲਾਜਮਾਂ ਦਾ ਨਿਗੁਣਾ ਮਾਣਭੱਤਾ ਮਹੀਨਾਵਾਰ ਦਿੱਤਾ ਜਾਵੇ, ਕਿਰਾਏ
ਦੀਆਂ ਬਿਲਡਿੰਗਾਂ ਦਾ ਕਿਰਾਇਆ ਯਕੀਨੀ ਬਣਾਇਆ ਜਾਵੇ, ਪੀਣ ਵਾਲੇ ਪਾਣੀ, ਲੈਟਰੀਨਾਂ,
ਸਾਫ ਬਿਲਡਿੰਗਾਂ, ਬਿਜਲੀ ਆਦਿ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਬਲਾਕ
ਪ੍ਰਧਾਨ ਰਾਜਬੀਰ ਕੌਰ, ਸੀਨੀਅਰ ਮੀਤ ਪ੍ਰਧਾਨ ਹਰਜਿੰਦਰਪਾਲ ਕੌਰ, ਸੈਕਟਰੀ ਬਲਵਿੰਦਰ
ਕੌਰ ਖਾਲੜਾ, ਸਰਕਲ ਪ੍ਰਧਾਨ ਸੁਖਵਿੰਦਰ ਕੌਰ ਪੂਹਲਾ, ਬਲਜੀਤ ਕੌਰ, ਕੁਲਵਿੰਦਰ ਕੌਰ,
ਪਰਮਜੀਤ ਕੌਰ, ਪਰਮਜੀਤ ਕੌਰ ਅਲਗੋਂ, ਕਰਮਜੀਤ ਕੌਰ, ਵਰਿੰਦਰ ਕੌਰ, ਮਨਜਿੰਦਰ ਕੌਰ,
ਪਰਮਜੀਤ ਕੌਰ ਬਲ੍ਹੇਰ ਆਦਿ ਆਂਗਣਵਾੜੀ ਮੁਲਾਜਮ ਹਾਜਰ ਸਨ।


ਫੋਟੋ ਕੈਪਸ਼ਨ :- ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਦੀਆਂ ਆਂਗਣਵਾੜੀ ਮੁਲਾਜਮਾਂ ਤੇ ਹੈਲਪਰ।

Please Click here for Share This News

Leave a Reply

Your email address will not be published. Required fields are marked *