best platform for news and views

ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਐਲਬੈਂਡਾਜੋਲ ਦੀ ਦਵਾਈ ਮੁਫ਼ਤ ਖਵਾਈ ਜਾਵੇਗੀ 

Please Click here for Share This News

ਬਰਨਾਲਾ,(ਰਕੇਸ ਕਮਾਰ ਗੋਇਲ):ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮੌਕੇ ਆਪਣੇ ਬੱਚਿਆਂ ਨੂੰ ਨਜ਼ਦੀਕੀ ਆਂਗਣਵਾੜੀ ਕੇਂਦਰਾਂ, ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿਚਪੇਟ ਦੇ ਕੀੜੇ ਮਾਰਨ ਵਾਲੀਐਲਬੈਂਡਾਜੋਲਦੀ ਦਵਾਈ ਮੁਫ਼ਤ ਖਵਾਈ ਜਾਵੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ . ਅਮਰ ਪ੍ਰਤਾਪ ਸਿੰਘ ਵਿਰਕ ਨੇਸਥਾਨਕ ਜਿਲ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ
ਇਸ ਮੌਕੇ . ਅਮਰ ਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 15 ਫਰਵਰੀ, 2017 ਨੂੰ ਜਿਲੇ ਦੇ ਸਾਰੇ 666 ਆਂਗਣਵਾੜੀ ਕੇਂਦਰਾਂ, 306 ਸਰਕਾਰੀ ਅਤੇ ਸਰਕਾਰੀ ਸਹਾਇਤਾਪ੍ਰਾਪਤ ਅਤੇ 192 ਪ੍ਰਾਈਵੇਟ ਸਕੂਲਾਂ ਵਿੱਚ ਨੈਸ਼ਨਲ ਡੀਵਰਮਿੰਗ ਦਿਵਸ ਮੌਕੇ 1 ਸਾਲ ਤੋਂ ਲੈ ਕੇ 19 ਸਾਲਾਂ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੀਆਂ ਦੀ ਰੋਕਥਾਮ ਲਈ ਦਵਾਈ ਖਵਾਈਜਾਵੇਗੀ ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਜੋ ਬੱਚੇ ਦਵਾਈ ਖਾਣ ਤੋਂ ਰਹਿ ਜਾਣਗੇ, ਉਹਨਾਂ ਨੂੰ ਮਿਤੀ 20 ਫਰਵਰੀ, 2017 ਨੂੰ ਮੌਅਪ ਦਿਵਸ ਮੌਕੇ ਦਵਾਈ ਖਵਾਈ ਜਾਵੇਗੀਉਹਨਾਂ ਦੱਸਿਆ ਕਿ ਇਸ ਦਿਨ 1 ਸਾਲ ਤੋਂ 19 ਸਾਲਾਂ ਦੇ ਜਿਲ ਦੇ ਕੁੱਲ 1,54,221 ਲੜਕੇ ਅਤੇ ਲੜਕੀਆਂ ਨੂੰ ਐਲਬੈਂਡਾਜੋਲ ਦੀ ਦਵਾਈ ਖਵਾਈ ਜਾਵੇਗੀ ਮੀਟਿੰਗ ਦੌਰਾਨਉਹਨਾਂ ਦੱਸਿਆ ਕਿ ਜਿਲ ਪਰੀਸ਼ਦ ਦੇ ਡਾਕਟਰਾਂ ਵੱਲੋਂ ਆਪਣੇ ਅਧੀਨ ਪੈਂਦੇ ਸਕੂਲਾਂ, ਸਰਕਾਰੀ ਅਤੇ ਗੈਰਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿਭਾਗ ਦੀ ਸਾਂਝੇਦਾਰੀ ਅਤੇਆਂਗਣਵਾੜੀ ਸੈਂਟਰਾਂ ਵਿਚ ਬਾਲ ਵਿਕਾਸ ਵਿਭਾਗ ਦੀ ਸਾਂਝੇਦਾਰੀ ਨਾਲ ਇਹ ਦਿਵਸ ਮਨਾਇਆ ਜਾਵੇਗਾ
ਇਸ ਦੌਰਾਨ ਉਹਨਾਂ ਹਦਾਇਤ ਕੀਤੀ ਕਿ ਸਕੂਲ ਅਧਿਆਪਕਾ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਯਕੀਨੀ ਬਣਾਈਆ ਜਾਵੇ ਕਿ ਦਵਾਈ ਖਵਾਉਣ ਸਮੇਂ ਬੱਚਾ ਖਾਲੀ ਪੇਟ ਨਾ ਹੋਵੇ ਅਤੇਐਲਬੈਂਡਾਜੋਲਦੀ ਦਵਾਈ ਖਾਲੀ ਪੇਟ ਨਾ ਦਿੱਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜਦੋ ਵੀ ਇਹ ਦਵਾਈ ਖਵਾਈ ਜਾਵੇ ਤਾਂ ਸਿਹਤ ਵਿਭਾਗ ਦੀ ਡਾਕਟਰੀ ਟੀਮ ਦਾਕੋਈ ਵੀ ਨੁਮਾਇੰਦਾ ਹੋਣਾ ਲਾਜ਼ਮੀ ਹੈ ਤਾਂ ਜੋ ਬੱਚੇ ਨੂੰ ਦਵਾਈ ਸਹੀ ਢੰਗ ਨਾਲ ਖਵਾਈ ਜਾ ਸਕੇ ਉਹਨਾਂ ਕਿਹਾ ਕਿ ਦਵਾਈ ਬੱਚਿਆ ਜਾਂ ਉਸਦੇ ਮਾਤਾਪਿਤਾ ਨੂੰ ਘਰ ਲੈ ਕੇ ਜਾਣ ਲਈ ਨਾਦਿੱਤੀ ਜਾਵੇ 

ਇਸ ਮੌਕੇ ਹੋਰਨਾ ਤੋ ਇਲਾਵਾ ਸਹਾਇਕ ਕਮਿਸ਼ਨਰ (ਜਰਨਲ) ਅਮਰਿੰਦਰ ਸਿੰਘ ਮੱਲ, ਸਿਵਲ ਸਰਜਨ ਡਾ. ਸੰਪੂਰਨ ਸਿੰਘ, ਡਾ. ਮਹਿੰਦਰ ਸਿੰਘ, ਜਿਲ ਸਿੱਖਿਆ ਅਫ਼ਸਰਸਰਵਜੀਤ ਸਿੰਘ ਤੂਰ, ਡਾ. ਅਵਿਨਾਸ਼, ਡਾ. ਰਾਜ ਕੁਮਾਰ ਅਤੇ ਸੰਬਧਤ ਅਧਿਕਾਰੀ ਹਾਜ਼ਰ ਸਨ

Please Click here for Share This News

Leave a Reply

Your email address will not be published. Required fields are marked *