best platform for news and views

ਅੱਜ ਨਾਮਜਦਗੀ ਪੱਤਰ ਦਾਖਲ ਕਰਨਗੇ ਬੀਬੀ ਪਰਮਜੀਤ ਕੌਰ ਖਾਲੜਾ

Please Click here for Share This News

ਭਿੱਖੀਵਿੰਡ 24 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ
ਪੰਜਾਬ ਜਮਹੂਰੀ ਗਠਜੋੜ ਦੇ ਸਾਂਝੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਜਿਲ੍ਹਾ
ਪ੍ਰਧਾਨ ਸੁਖਬੀਰ ਸਿੰਘ ਵਲਟੋਹਾ, ਜਿਲ੍ਹਾ ਯੂਥ ਪ੍ਰਧਾਨ ਬਲਜੀਤ ਸਿੰਘ ਸੁਰਸਿੰਘ,
ਸੁਖਵਿੰਦਰ ਸਿੰਘ ਸੁਰਸਿੰਘ, ਜਥੇਦਾਰ ਦਵਿੰਦਰ ਸਿੰਘ ਸਮੇਤ ਗੁਰਦੁਆਰਾ ਭੰਬਰਾਂ ਸਾਹਿਬ
ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ। ਗੁਰਦੁਆਰਾ ਸਾਹਿਬ ਦੇ ਮੁਖੀ ਤੇ ਦਲ ਬਾਬਾ ਬਿੱਧੀ
ਚੰਦ ਸੰਪਰਦਾਇ ਦੇ ਸੰਤ ਬਾਬਾ ਗੁਰਬਚਨ ਸਿੰਘ ਸੁਰਸਿੰਘ ਵੱਲੋਂ ਬੀਬੀ ਪਰਮਜੀਤ ਕੌਰ
ਖਾਲੜਾ, ਸੁਖਬੀਰ ਸਿੰਘ ਵਲਟੋਹਾ ਆਦਿ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ
ਸਨਮਾਨਿਤ ਕੀਤਾ ਗਿਆ।
ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਪੰਜਾਬ ਏਕਤਾ ਪਾਰਟੀ ਦੇ ਜਿਲ਼੍ਹਾ ਪ੍ਰਧਾਨ ਸੁਖਬੀਰ
ਸਿੰਘ ਵਲਟੋਹਾ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਵੱਲੋਂ ਬੀਬੀ
ਪਰਮਜੀਤ ਕੌਰ ਖਾਲੜਾ ਨੂੰ ਦਿੱਤੇ ਜਾ ਰਹੇ ਭਰਪੂਰ ਹੰੁਗਾਰੇ ਨਾਲ ਪੰਜਾਬ ਜਮਹੂਰੀ ਗਠਜੋੜ
ਦਾ ਹੌਸਲਾ ਬੁਲੰਦ ਹੋ ਰਿਹਾ ਤੇ ਜਿੱਤ ਯਕੀਨੀ ਨਜਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ
ਬੀਬੀ ਪਰਮਜੀਤ ਕੌਰ ਖਾਲੜਾ ਅੱਜ ਜਿਲ੍ਹਾ ਚੋਣ ਦਫਤਰ ਤਰਨ ਤਾਰਨ ਵਿਖੇ ਆਪਣੇ ਨਾਮਜਦਗੀ
ਪੱਤਰ ਦਾਖਲ ਕਰਨਗੇ ਅਤੇ ਸਮੂਹ ਸਪੋਰਟਰ ਸਵੇਰੇ 10 ਵਜੇ ਕਬੀਲਾ ਰਿਜੋਰਟ ਰਸੂਲਪੁਰ
ਨਹਿਰਾਂ ਵਿਖੇ ਪਹੰੁਚੋਂ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਦਿਉਲ, ਯੂਥ
ਵਿੰਗ ਦੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਭੰਡਾਲ, ਹਰਤੇਜ ਸਿੰਘ ਕਾਜੀਚੱਕ, ਨਿਰਲੇਪ
ਸਿੰਘ ਗਿੱਲ ਕਾਜੀਚੱਕ, ਮਿੰਟੂ ਮਾੜੀਮੇਘਾ, ਸੁਰਜੀਤ ਸਿੰਘ ਭੂਰਾ, ਅਰਸ਼ਬੀਰ ਸਿੰਘ
ਨਾਰਲੀ, ਨਰਬੀਰ ਸਿੰਘ ਸੁੱਗਾ, ਚਮਕੌਰ ਸਿੰਘ ਬੈਂਕਾ, ਨੰਬਰਦਾਰ ਅਮਰਜੀਤ ਸਿੰਘ
ਕੱਚਾਪੱਕਾ, ਰਜਿੰਦਰ ਸਿੰਘ ਪੂਹਲਾ, ਕੰਵਲਜੀਤ ਸਿੰਘ ਭਿੱਖੀਵਿੰਡ, ਗੁਰਬਿੰਦਰ ਸਿੰਘ
ਭੁੱਚਰ, ਗੁਰਸੇਵਕ ਸਿੰਘ ਆਸਲ, ਹਰਦਿਆਲ ਸਿੰਘ ਘਰਿਆਲਾ, ਹਰਪਾਲ ਸਿੰਘ ਘਰਿਆਲਾ, ਸੁਖਦੇਵ
ਸਿੰਘ ਮਾੜੀਮੇਘਾ, ਮਹਿਲ ਸਿੰਘ ਦਿਆਲਪੁਰਾ, ਸਰਵਨ ਸਿੰਘ ਦਿਆਲਪੁਰਾ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲਿਆਂ ਨਾਲ ਖੜ੍ਹੇ ਬੀਬੀ ਪਰਮਜੀਤ
ਕੌਰ ਖਾਲੜਾ, ਸੁਖਬੀਰ ਸਿੰਘ ਵਲਟੋਹਾ, ਬਲਜੀਤ ਸਿੰਘ ਸੁਰਸਿੰਘ ਆਦਿ।

Please Click here for Share This News

Leave a Reply

Your email address will not be published. Required fields are marked *