best platform for news and views

ਅੱਛੇ ਦਿਨ ਕਬ ਆਏਂਗੇ: ਕਿਸਾਨ

Please Click here for Share This News

ਝੁਨੀਰ, 15 ਸਤੰਬਰ (ਮਿੱਠੂ ਘੁਰਕਣੀ)- ਪਿਛਲੇ ਤਿੰਨ ਸਾਲਾਂ ਤੋ ਸਤਾ ਦਾ ਅਨੰਦ ਮਾਨ ਰਹੀ ਮੋਦੀ ਸਰਕਾਰ ਤੋ ਲੋਕਾ ਦਾ ਮੋਹ ਭੰਗ ਹੁੰਦਾ ਜਾਪ ਰਿਹਾ ਹੈ ।ਕਿਸਾਨ ਵਰਗ, ਵਪਾਰੀ ਵਰਗ, ਟਰਾਸਪੋਟ ਵਰਗ ਤੇ ਮਜਦੂਰ ਵਰਗ ਅਤੇ ਆਮ ਜਨਤਾ ਨੂੰ ਲਗਾਤਾਰ ਏਨੀਆ ਕੁ ਮੁਸਕਲਾ ਦਾ ਸਾਹਮਣਾ ਕਰਨਾ ਪਿਆ ।ਕਿ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਮੁੜ ਯਾਦ ਕਰਵਾ ਦਿੱਤੀ।ਖਬਰ ਲਿਖਣ ਤੋ ਪਹਿਲਾ ਸਪੋਕਸਮੈਨ ਦੀ ਟੀਮ ਨੇ ਲਗਭਗ 10 ਪਿੰਡਾਂ ਦੇ ਮੋਹਤਬਰਾ ਜਿਵੇ ਸਾਬਕਾ ਸਰਪੰਚ ਗੁਰਚੇਤ ਸਿੰਘ ਚਹਿਲਾਵਾਲੀ,ਸੱਤਪਾਲ ਵਰਮਾ ਸਰਦੂਲਗੜ੍ਹ,ਪ੍ਰਧਾਨ ਬਲਵੰਤ ਸਿੰਘ ਕੋਰਵਾਲਾ,ਬਲਵਿੰਦਰ ਸਿੰਘ ਚੈਨੇਵਾਲਾ, ਸਾਬਕਾ ਚੈਅਰਮੈਨ ਕਾਕਾ ਭਗਤ ਫਤਿਹਪਰੁ,ਬਲਵਿੰਦਰ ਸਿੰਘ ਸਾਬਕਾ ਮੈਬਰ ਘੁਰਕਣੀ, ਰਾਮ ਸਿੰਘ ਸਾਬਕਾ ਸਰਪੰਚ ਦਾਨੇਵਾਲਾ, ਅਮਰੀਕ ਸਿੰਘ ਸਾਬਕਾ ਸਰਪੰਚ ਫੱਤਾ ਮਾਲੋਕਾ,ਸਾਬਕਾ ਸਰਪੰਚ ਮਹਿੰਦਰ ਸਿੰਘ ਭੱਮੇ ਕਲਾ੍ਹ, ਪੋਲੋਜੀਤ ਸਿੰਘ ਬਾਜੇਵਾਲਾ, ਰਾਜੂ ਸਿੰਘ ਰਾਏਪੁਰ,ਮਾਸਟਰ ਸਿੰਕਦਰ ਸਿੰਘ ਵੀਰੇਵਾਲਾ,ਮਲਕੀਤ ਸਿੰਘ ਲਾਲਿਆਵਾਲੀ,ਬਿਲੂ ਸਿੰਘ ਬੁਰਜ,ਪ੍ਰਧਾਨ ਸੱਤਪਾਲ  ਸਿੰਘ ਮੋਫਰ,ਦਰਸਨ ਸਿੰਘ ਮੋਫਰ ਨਾਲ ਗੱਲ ਬਾਤ ਪੁਛੀ ਤਾ ਉਹਨਾ ਕਿਹਾ ਚੋਣਾ ਤੋ ਪਹਿਲਾ ਵੱਡੇ ਵੱਡੇ ਸੁਪਨੇ ਦਿਖਾ ਕਿ ਲੋਕਾ ਦੀ ਵੋਟਾ ਵਟੋਰਨ ਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਆਪਣੇ ਵਲੋ ਕੀਤੇ ਤਮਾਮ ਵਾਅਦਿਆ ਚੋ ਇੱਕ ਵੀ ਵਾਅਦਾ ਪੂਰਾ ਨਹੀ ਕਰ ਰਿਹਾ।ਸਗੋ ਆਮ ਜਨਤਾ ਦੀਆ ਦਿਨੋ ਦਿਨ ਮੁਸਕਲਾ ਵਿੱਚ ਵਾਧਾ ਹੋ ਰਿਹਾ ਹੈ ।ਸਭ ਤੋ ਪਹਿਲਾ ਲੋਕਾ  ਨੂੰ ਨੋਟ ਬੰਦੀ ਨੇ ਉਲਝਾਈ ਰੱਖਿਆ।ਨੋਟ ਬੰਦੀ ਕਰਕੇ ਅਨੇਕਾ ਮੋਤਾ ਹੋਈਆ,ਅਨੇਕਾ ਲੋਕ ਇਲਾਜ ਤੋ ਬਾਝੇ ਰਹਿ ਗਏ,ਅਨੇਕਾ ਵਿਆਹ ਸਾਦੀਆ ਨੁੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ।ਚੋਣਾ ਤੋ ਪਹਿਲਾ ਜਨਤਾ ਨੁੰ ਕਿਹਾ ਗਿਆ ਸੀ। ਕਿ ਸਾਡੀ ਸਰਕਾਰ ਆਉਣ ਤੇ ਕਾਲਾ ਧਨ ਬਾਹਰ ਕੱਢਿਆ ਜਾਵੇਗਾ।ਤੇ ਜਿਸ ਦਾ ਬੈਂਕ ਖਾਤਾ ਖੁਲਿਆ ਹੋਵੇਗਾ ਹਰ ਇੱਕ ਦੇ ਖਾਤੇ ਵਿੱਚ 15-15 ਲੱਖ ਆ ਜਾਵੇਗਾ।ਲੋਕਾ ਨੇ ਖੱਜਲ ਖੁਆਰੀ ਵੀ ਝੱਲੀ ਫਿਰ ਵੀ ਕਾਲੇ ਧਨ ਦਾ ਪਤਾ ਨਹੀ ਚੱਲਿਆ ਕਿ ਕਿਧਰ ਗਿਆ।ਸਪੋਕਮੈਨ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸ੍ਰ ਅਜੀਤ ਇੰਦਰ ਸਿੰਘ ਮੋਫਰ ਨੇ ਕਿਹਾ ਕਿ ਨੋਟ ਬੰਦੀ ਕਾਰਨ ਲੋਕਾ ਨੂੰ ਜਿਥੇ ਭਾਰੀ ਮੁਸਕਲਾ ਦਾ ਸਾਹਮਣਾ ਕਰਨਾ ਪਿਆਂ ਉਥੇ ਆਰ,ਬੀ,ਆਈ ਨੂੰ ਵੀ ਬਹੁਤ ਵੱਡਾ ਘਾਟਾ ਪਿਆ।ਅੰਕੜਿਆ ਮੁਤਾਬਿਕ ਨੋਟ ਬੰਦੀ ਕਰਕੇ ਆਰ ਬੀ ਆਂਈ ਨੂੰ ਜਿਥੇ 16000 ਕਰੋੜ ਦੀ  ਕਮਾਈ ਹੋਈ ਉਥੇ ਨਵੇ ਨੋਟ ਛਾਪਣ ਤੇ ਆਰ.ਬੀ.ਆਈ ਨੂੰ 21000 ਕਰੋੜ ਖਰਚ ਕਰਨਾ ਪਿਆ।ਪਰ ਕਾਲਾ ਧਨ ਫਿਰ ਵੀ ਨਹੀ ਨਿਕਲਿਆ।ਦੂਸਰੀ ਗੱਲ ਕਾਗਰਸ ਸਰਕਾਰ ਸਮੇ 14 ਫੀਸਦੀ ਵਾਲਾ ਜੀ.ਐਸ.ਟੀ ਦੇਸ ਧਰੋਹੀ ਇਸ ਦੇ ਉਲਟ ਮੋਦੀ ਸਰਕਾਰ ਵਿੱਚ ਲੱਗਣ ਵਾਲਾ 28 ਫੀਸਦੀ ਜੀ.ਐਸ.ਟੀ ਦੇਸ ਭਗਤੀ ਕਿਵੇ।ਸ੍ਰ ਮੋਫਰ ਨੇ ਕਿਹਾ ਕਿ ਕਾਗਰਸ ਦੀ ਸਰਕਾਰ ਸਮੇ ਡਾ ਮਨਮੋਹਨ ਸਿੰਘ ਸਮੇ 10 ਸਾਲਾ ਵਿੱਚ 171 ਸੈਨਿਕ ਸਰਹੱਦਾ ਉਪਰ ਸਹੀਦ ਹੋਏ ਉਥੇ ਤਿੰਨ ਸਾਲ ਵਿੱਚ ਮੋਦੀ ਸਰਕਾਰ ਸਮੇ 721 ਸੈਨਿਕ ਸਹੀਦ ਹੋ ਚੁੱਕੇ ਹਨ।ਯਾਦ ਰਹੇ ਚੋਣਾ ਤੋ ਪਹਿਲਾ ਸਾਡੇ ਸਤਿਕਾਰ ਯੋਗ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਪਹਿਲਾ ਵਾਲੇ ਪ੍ਰਧਾਨ ਮੰਤਰੀ ਪਾਕਸਿਤਾਨ ਨਾਲ ਲਵ ਲੈਟਰਾ ਨਾਲ ਕੰਮ ਚਲਾ ਰਹੇ ਸਨ ।ਪਰ ਇਸ ਤੋ ਬਾਦ ਇੰਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ।ਹੋਇਆਂ ਕੀ ਸੈਨਿਕਾ ਦੀਆ ਸਹੀਦੀਆ ਕਿਤੇ ਜਿਆਦਾ ਵਧੀਆ।ਉਹਨਾ ਕਿਹਾ ਕਿ ਜੀ.ਐਸ.ਟੀ ਲਗਾਉਣ ਸਮੇ ਕਿਸਾਨਾ ਨੂੰ ਅੱਖੋ ਪਰੋਖੇ ਕੀਤਾ ਗਿਆ।ਜਿਵੇ ਕਿਸਾਨਾ ਦੀ ਵਰਤੋ ਵਿੱਚ ਆਉਣ  ਵਾਲਾ ਗੈਸ ਸਿੰਲ਼ਡਰ ਕਾਗਰਸ ਸਰਕਾਰ ਸਮੇ 414 ਰੁਪਏ ਦਾ ਮੋਦੀ ਸਰਕਾਰ ਸਮੇ 640 ਰੁਪਏ ਦਾ ਮਿਲਦਾ ਹੈ । ਉਸੇ ਤਰਾ੍ਹ ਟਰੈਕਟਰ ਉਪ ਜੀ.ਐਸ.ਟੀ 12 ਫੀਸਦੀ ਇਸ ਦੇ ਉਲਟ ਲਗਜਰੀ ਗੱਡੀਆ ਉਪਰ 6 ਫਸਿਦੀ ਨਾਲ ਹੀ ਖਾਣ ਵਾਲੇ ਬਿਸਕੁਟਾ ਉਪਰ 18 ਫਸਿਦੀ ਜੀ.ਐਸ.ਟੀ ਉਲਟ ਸੋਨੇ ਉਪਰ 3 ਫੀਸਦੀ ਜੀ ਐਸ ਟੀ ਹੋਰ ਵੀ ਬਹੁਤ ਸਾਰੀਆ ਰੋਜਾਨਾ ਦੀਆ ਵਸਤਾ ਉਪਰ ਜਿਆਂਦਾ ਜੀ,ਐਸ,ਟੀ ਲਗਾਇਆ ਗਿਆ।ਉਹਨਾ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਤਿੰਨ ਮਹੀਨਿਆ ਦੋਰਾਨ ਪੈਟਰੋਲ 7 ਰੁਪਏ ਅਤੇ ਡੀਜਲ 6 ਰੁਪਏ ਪ੍ਰਤੀ ਲੀਟਰ ਵਾਧਾ ਕਰਕੇ ਲੋਕਾ ਦਾ ਕਚੂੰਬਰ ਕੱਢ ਕਿ ਰੱਖ ਦਿੱਤਾ। ਜਦੋ ਕਿ ਨਾਲ ਲਗਦੇ ਗੁਆਢੀ ਪਾਕਸਿਤਾਨ ਵਿੱਚ  ਇਸ ਤੋ ਅੱਧੇ ਰਟ ਹਨ ਪੈਟਰੋਲ ਅਤੇ ਡੀਜਲ ਤੇਲ ਦੇ ਫਿਰ ਪੰਜਾਬ ਵਿੱਚ ਏਨੇ  ਟੈਂਕਸ ਕਿਉ।ਡੀਜਲ ਤੇ ਪੈਟਰੋਲ ਦੀਆ ਵਧਾਈਆ ਕੀਮਤਾ ਤਰੁੰਤ ਵਾਪਿਸ ਲਈਆ ਜਾਣ।ਆਖਰ ਵਿੱਚ ਸ੍ਰ ਅਜੀਤ ਇੰਦਰ ਸਿੰਘ ਮੋਫਰ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਇਸ ਸਮੇ ਆਮ  ਜਨਤਾ,ਕਿਸਾਨ,ਵਪਾਰੀ,ਮਜਦੂਰ  ਹਰ ਵਰਗ ਆਰਥਿਕਤਾ ਤੰਗੀ ਵਿੱਚੋ ਗੁਜਰ ਰਿਹਾ ਹੈ।ਇਸ ਸਮੇ ਕੇਂਦਰ ਸਰਕਾਰ ,ਪੰਜਾਬ ਸਰਕਾਰ ਨੂੰ ਸਹਾਇਤਾ ਦੇਵੇ ਜਿਵੇ ਕਿਸਾਨਾ ਦੇ ਸਿਰ ਚੜੇ ਕਰਜੇ ਮਾਫ ਕੀਤੇ  ਜਾਣ, ਡੀਜਲ ਅਤੇ ਪੈਟਰੋਲ ਤੇਲ ਦੀਆ ਕੀਮਤਾ  ਘੱਟ ਕੀਤੀਆਂ ਜਾਣ,ਕਿਸਾਨਾ ਨੂੰ ਫਸਲਾ ਦੇ ਚੰਗੇ ਭਾਅ ਦਿੱਤੇ ਜਾਣ,ਕੀਟਨਾਸਕਾ ਉਪਰ ਟੈਕਸ ਘੱਟ ਕੀਤਾ ਜਾਵੇ,ਅਤੇ ਜੋ ਕਿਸਾਨਾ ਉਪਰ ਰੋਜਾਨਾ ਦੀਆਂ ਵਸਤਾ ਉਪਰ ਜੀ ਐਸ ਟੀ ਲਗਾਇਆ ਉਹ ਵਾਪਿਸ ਲਿਆਂ ਜਾਵੇ।

Please Click here for Share This News

Leave a Reply

Your email address will not be published. Required fields are marked *