best platform for news and views

ਅੱਗਰਵਾਲ ਵੂਮੈਨ ਸਭਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

Please Click here for Share This News

ਧੂਰੀ,10 ਅਕਤੂਬਰ (ਮਹੇਸ਼ ਜਿੰਦਲ) ਅੱਗਰਵਾਲ ਵੂਮੈਨ ਸਭਾ ਧੂਰੀ ਵੱਲੋਂ ਕਰਵਾਚੌਥ ਦਾ ਤਿਉਹਾਰ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਦੀ ਅਗੁਵਾਈ ਵਿੱਚ ਸਥਾਨਕ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਵਿਖੇ ਮਨਾਇਆ ਗਿਆ। ਵੰਨ-ਸੁਵੰਨੇ ਪਹਿਰਾਵੇ ਵਿੱਚ ਇਕੱਤਰ ਹੋਈਆਂ ਸੁਹਾਗਣਾਂ ਨੇ ਇੱਕ ਕਿੱਟੀ ਪਾਰਟੀ ਦੇ ਆਯੋਜਨ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਜਿੱਥੇ ਗਿੱਧਾ-ਭੰਗੜਾ ਪਾ ਕੇ ਜਸ਼ਨ ਮਨਾਏ, ਉੱਥੇ ਹੀ ਵੱਖ-ਵੱਖ ਤਰਾਂ੍ਹ ਦੀਆਂ ਗੇਮਾਂ ਵਿੱਚ ਭਾਗ ਲੈ ਕੇ ਆਪਣਾ ਮਨੋਰੰਜਨ ਕੀਤਾ।ਇਸ ਮੌਕੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ । ਇਸ ਮੌਕੇ ਕੁੜੀਆਂ ਦੀ ਦਿਨੋ-ਦਿਨ ਘੱਟ ਰਹੀ ਗਿਣਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਪੂਜਾ ਜਿੰਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧੀਂਆਂ ਅਜੋਕੇ ਯੁੱਗ ਵਿੱਚ ਪੜਾਈ, ਖੇਡਾਂ ਆਦਿ ਦੇ ਨਾਲ-ਨਾਲ ਹਰ ਖੇਤਰ ਵਿੱਚ ਮਾਪਿਆਂ ਦਾ ਸਿਰ ਉੱਚਾ ਕਰ ਰਹੀਆਂ ਹਨ। ਇਸ ਲਈ ਸਾਨੂੰ ਭਰੂਣ ਹੱਤਿਆਂ ਵਰਗੇ ਕਲੰਕ ਨੂੰ ਖਤਮ ਕਰਕੇ ਅਜਿਹਾ ਘੋਰ ਪਾਪ ਕਰਨ ਵਾਲੇ ਲੋਕਾਂ ਦੇ ਖਿਲਾਫ ਵੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਗੀਤਾ ਜਿੰਦਲ ਨੇ ਮਿਸਜ਼ ਕਰਵਾਚੌਥ ਦਾ ਖਿਤਾਬ ਜਿੱਤਿਆ। ਅੱਗਰਵਾਲ ਵੂਮੈਨ ਸਭਾ ਦੀਆਂ ਸਮੂਹ ਔਰਤਾਂ ਨੇ ਗੀਤਾ ਜਿੰਦਲ ਨੂੰ ਮਿਸਜ਼ ਕਰਵਾਚੌਥ ਚੁਣੇ ਜਾਣ ‘ਤੇ ਵਧਾਈ ਦਿੱਤੀ।

Please Click here for Share This News

Leave a Reply

Your email address will not be published. Required fields are marked *