best platform for news and views

ਅੱਖਾਂ ਤੇ ਜਨਰਲ ਬਿਮਾਰੀਆਂ ਦੇ ਮੁਫ਼ਤ ਚੈਕਅਪ ਕੈਂਪ ‘ਚ 120 ਮਰੀਜ਼ਾਂ ਦੀ ਜਾਂਚ

Please Click here for Share This News

ਮਾਛੀਵਾੜਾ ਸਾਹਿਬ, 2 ਜੂਨ (ਹਰਪ੍ਰੀਤ ਸਿੰਘ ਕੈਲੇ) – ਸਥਾਨਕ ਐਸ.ਜੀ.ਬੀ. ਚੈਰੀਟੇਬਲ ਸੇਵਾ ਸੰਮਤੀ ਵੱਲੋਂ ਸਵ: ਕਰਨਵੀਰ ਵਰਮਾ ਦੇ ਜਨਮ ਦਿਨ ਨੂੰ ਸਮਰਪਿਤ ਅੱਖਾਂ ਤੇ ਹੋਰ ਬਿਮਾਰੀਆਂ ਦਾ ਮੁਫ਼ਤ ਚੈਕਅਪ ਕੈਂਪ ਐਸ.ਜੀ.ਬੀ. ਚੈਰੀਟੇਬਲ ਹਸਪਤਾਲ, ਫਰੈਂਡਜ਼ ਕਲੋਨੀ ਵਿਚ ਲਗਾਇਆ ਗਿਆ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਥੋਪੀਆ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਰਮੇਸ਼ ਲਾਲ ਵਰਮਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਮੁੱਖ ਮਹਿਮਾਨ ਵਜੋਂ ਸੁਭਾਸ਼ ਚੰਦਰ ਨਾਗਪਾਲ ਸ਼ਾਮਿਲ ਹੋਏ ਅਤੇ ਸੰਸਥਾ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਤੇ ਜਰੂਰਤਮੰਦ ਮਰੀਜ਼ ਇੱਥੋਂ ਇਲਾਜ਼ ਕਰਵਾ ਕੇ ਲਾਭ ਲੈ ਰਹੇ ਹਨ। ਇਸ ਕੈਂਪ ਵਿਚ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਅਤੇ ਹੋਰ ਬਿਮਾਰੀਆਂ ਦੇ 120 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਮੁੱਤੋਂ, ਹਰਬੰਸ ਲਾਲ ਚਾਨਣਾ, ਰਾਮਪਾਲ ਸਿੰਘ ਠੇਕੇਦਾਰ, ਮਦਨ ਲਾਲ ਪ੍ਰਧਾਨ ਸਮਾਜ ਭਲਾਈ ਗੁੱਜਰ ਸਭਾ, ਹੰਸ ਰਾਜ, ਡਾ. ਰਵਿੰਦਰ ਮੋਦਗਿੱਲ, ਡਾ. ਜੀਐ. ਢਿੱਲੋਂ, ਡਾ. ਹਰਜੋਤ ਕੌਰ ਫਿਜਿਓਥਰੈਪਿਸਟ, ਜਰਨੈਲ ਸਿੰਘ, ਪਰਮਿੰਦਰ ਸਿੰਘ, ਗੁਰਚਰਨ ਸਿੰਘ, ਚਰਨਜੀਤ ਸਿੰਘ, ਚਰਨਦਾਸ, ਸੁਮਨਪ੍ਰੀਤ, ਗੁਰਿੰਦਰ ਸਿੰਘ, ਹਰਪ੍ਰੀਤ ਕੌਰ, ਜਸਵਿੰਦਰ ਕੌਰ, ਸੁਖਵਿੰਦਰ ਸਿੰਘ, ਗੌਰਵ ਕੁਮਾਰ, ਰਣਜੀਤ ਸਿਘ ਕਾਲੋਂ ਆਦਿ ਵੀ ਮੌਜੂਦ ਸਨ।


ਫੋਟੋ ਕੈਪਸ਼ਨ
ਐਸ.ਜੀ.ਬੀ. ਚੈਰੀਟੇਬਲ ਹਸਪਤਾਲ ‘ਚ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਕਰਦੇ ਹੋਏ ਰਮੇਸ਼ ਲਾਲ ਵਰਮਾ।

Please Click here for Share This News

Leave a Reply

Your email address will not be published. Required fields are marked *