best platform for news and views

ਅੰਮ੍ਰਿਤਸਰ ਤੋਂ ਭਾਜਪਾ ਦਾ ਬਿਸਤਰਾ ਗੋਲ ਹੋਣਾ ਤੈਅ…ਸੱਚਰ

Please Click here for Share This News

ਰਾਜਨ ਮਾਨ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਭਾਜਪਾ ਨੇ ਹਲਕੇ ਤੋ ਬਾਹਰੀ ਉਮੀਦਵਾਰ ਐਲਾਨ ਨੇ ਪਹਿਲਾਂ ਹੀ ਹਾਰ ਕਬੂਲ ਕਰ ਲਈ ਹੈ।ਉਹਨਾਂ ਕਿਹਾ ਕਿ ਭਾਜਪਾ ਉਮੀਦਵਾਰ ਸ਼੍ਰੀ ਪੁੁੁੁਰੀ ਦਾ ਬਿਸਤਰਾ ਗੋਲ ਹੋਣਾ ਤੈੈੈਅ ਹੋ ਗਿਆ ਹੈ ।

ਅੱਜ ਮਜੀਠਾ ਹਲਕੇ ਵਿੱਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ. ਸੱਚਰ ਨੇ ਕਿਹਾ ਕਿ ਭਾਜਪਾ ਹੁਣ ਜਿੱਤਣ ਲਈ ਨਹੀਂ ਬਲਕਿ ਜ਼ਮਾਨਤ ਬਚਾਉਣ ਲਈ ਲੜਾਈ ਲੜੇਗੀ। ਉਹਨਾਂ ਕਿਹਾ ਕਿ ਕਿੰਨੀ ਨਾਮੋਸ਼ੀ ਵਾਲੀ ਗੱਲ ਹੈ ਕਿ ਭਾਜਪਾ ਨੂੰ ਕੋਈ ਉਮੀਦਵਾਰ ਹੀ ਨਹੀਂ ਲੱਭਾ। ਉਹਨਾਂ ਕਿਹਾ ਕਿ ਸ਼੍ਰੀ ਔਜਲਾ ਦੀ ਜਿੱਤ ਯਕੀਨੀ ਹੋ ਗਈ ਹੈ ਅਤੇ ਪਾਰਟੀ ਪਿਛਲੀ ਵਾਰ ਤੋਂ ਵੱਧ ਲੀਡ ਲੈਣ ਲਈ ਜੋਰ ਲਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਰਾਜ ਸਮੇਂ ਦੇਸ਼ ਵਿੱਚ ਜਿਥੇ ਸੰਵਿਧਾਨਿਕ ਸੰਸਥਾਵਾਂ ਨੂੰ ਕਮਜੋਰ ਕੀਤਾ ਗਿਆ ਉਥੇ ਹੀ ਪਿਛਲੇ ੫ ਸਾਲਾਂ ਅੰਦਰ ਦੇਸ਼ ਵਿੱਚ ਘੱਟ ਗਿਣਤੀ ਸੰਸਥਾਵਾਂ ਤੇ ਘੱਟ ਗਿਣਤੀ ਲੋਕਾਂ ਤੇ ਹਮਲਿਆਂ ਵਿੱਚ ਹੋਏ ਭਾਰੀ ਵਾਧੇ ਨੇ ਘੱਟ ਗਿਣਤੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ।

ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ.ਸੱਚਰ ਨੇ ਕਿਹਾ ਕਿ

ਦੇਸ਼ ਵਾਸੀਆਂ ਨੂੰ ਝੂਠ ਬੋਲਕੇ ਦੇਸ਼ ਦੀ ਸੱਤਾ ਤੇ ਕਾਬਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਹਮੇਸ਼ਾਂ ਝੂਠ ਦੀ ਰਾਜਨੀਤੀ ਕੀਤੀ ਹੈ ਅਤੇ ਦੇਸ਼ ਵਾਸੀਆਂ ਨਾਲ ਚੋਣਾਂ ਤੋਂ ਪਹਿਲ਼ਾਂ ਕੀਤੇ ਵਾਅਦਿਆਂ ਨੂੰ ਭਾਜਪਾ ਆਗੂਆਂ ਨੇ ਜੁਮਲੇ ਦਾ ਨਾਮ ਦਿਤਾ ਜਿਸ ਕਾਰਨ ਦੇਸ਼ ਵਾਸੀ ਪਿਛਲੇ ੫ ਸਾਲ ਲਗਾਤਾਰ ਪ੍ਰਧਾਨ ਮੰਤਰੀ ਦੇ ਮੂੰਹ ਵੱਲ ਵੇਖਦੇ ਰਹੇ ਤੇ ਪ੍ਰਧਾਨ ਮੰਤਰੀ ਵਾਰ ਵਾਰ ਆਪਣਾ ਰੂਪ ਬਦਲਕੇ ਨਵਾਂ ਝੂਠ ਲੋਕਾਂ ਦੀ ਕਚਹਿਰੀ ਵਿੱਚ ਛੱਡਦੇ ਰਹੇ, ਪਰ ਸਿਆਣੇ ਕਹਿੰਦੇ ਹਨ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਦੇ ਅਖਾਣ ਮੁਤਾਬਿਕ ਦੇਸ਼ ਦੀ ਜਨਤਾ ਭਾਜਪਾ ਦੀ ਚਾਲ ਨੂੰ ਸਮਝ ਚੁੱਕੀ ਹੈ ਅਤੇ ਭਾਜਪਾ ਵਲੋਂ ਝੂਠ ਬੋਲਕੇ ਦੇਸ਼ ਵਾਸੀਆਂ ਨੂੰ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਲੁਭਾਉਣ ਦੀ ਕੋਸਿਸ਼ ਨੂੰ ਦੇਸ਼ ਵਾਸੀ ਕਦੇ ਕਾਮਯਾਬ ਨਹੀਂ ਹੋਣ ਦੇਣਗੇ।
ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸ. ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਉਨ੍ਹਾਂ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਜਿੰਨਾਂ ਦਾ ਨੀਂਹ ਪੱਥਰ ਪਿਛਲੀ ਸਰਕਾਰ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਰੱਖੇ ਗਏ ਸੀ ਜਦਕਿ ਉਨ੍ਹਾਂ ਪ੍ਰੋਜੈਕਟਾਂ ਅਤੇ ਸਕੀਮਾਂ ਨੂੰ ਆਪਣੀ ਪ੍ਰਾਪਤੀ ਦੱਸਕੇ ਪ੍ਰਧਾਨ ਮੰਤਰੀ ਮੋਦੀ ਦੇਸ਼ ਵਾਸੀਆਂ ਤੋਂ ਫੋਕੀ ਵਾਹ ਵਾਹ ਲੈਣ ਦੀ ਕੋਸ਼ਿਸ ਚ ਰਹਿੰਦੇ ਹਨ। ਜਿਸ ਸਮੇਂ ਦੇਸ਼ ਵਾਸੀ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਆਪਣੇ ੪੨ ਬਹਾਦਰ ਸੈਨਿਕਾਂ ਦੀਆਂ ਲਾਸ਼ਾਂ ਨੂੰ ਯਾਦ ਕਰ ਰਹੇ ਸਨ ਤੇ ਉਨਾਂ ਦੀਆਂ ਅੱਖਾਂ ਚੋਂ ਵਗਦਾ ਪਾਣੀ ਦਰਿਆ ਦਾ ਰੂਪ ਧਾਰਨ ਕਰ ਰਿਹਾ ਸੀ ਉਸ ਸਮੇਂ ਦੇਸ਼ ਨੂੰ ਸਭ ਤੋਂ ਅੱਗੇ ਰੱਖਣ ਦਾ ਝੂਠਾ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਮਰਿਆਂ ਸਾਹਮਣੇ ਫੋਟੋ ਸ਼ੂਟ ਕਰਨ ਵਿੱਚ ਰੁੱਝੇ ਹੋਏ ਸਨ। ਸ. ਸੱਚਰ ਨੇ ਕਿਹਾ ਕਿ ਦੇਸ਼ ਵਾਸੀਆਂ ਨਾਲ ਝੂਠ ਬੋਲਣ ਦਾ ਹੱਦਬੰਨਾ ਟੱਪ ਚੁੱਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਸੁਰੱਖਿਆ ਦੇ ਨਾਂਅ ਤੇ ਵੀ ਹਮੇਸ਼ਾਂ ਝੂਠ ਬੋਲ ਰਹੇ ਹਨ ਤੇ ਉਹ ਦੇਸ਼ ਵਾਸੀਆਂ ਅੱਗੇ ਵਾਰ ਵਾਰ ਝੂਠ ਬੋਲ ਕੇ ਆਪਣੇ ਝੂਠ ਨੂੰ ਸੱਚ ਸਾਬਤ ਕਰਨ ਤੇ ਲੱਗੇ ਹੋਏ ਹਨ।ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਭਾਜਪਾ ਦੇ ਫ੍ਰੇਬ ਨੂੰ ਸਮਝ ਚੁੱਕੇ ਹਨ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਦੀ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦੇਣਗੇ।
Please Click here for Share This News

Leave a Reply

Your email address will not be published. Required fields are marked *