best platform for news and views

ਅੰਮ੍ਰਿਤਧਾਰੀ ਜੋੜਿਆਂ ਦੇ ਵਿਆਹ 2 ਅਕਤੂਬਰ ਨੂੰ

Please Click here for Share This News

ਭਿੱਖੀਵਿੰਡ, 21 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ ਵੱਲੋਂ ਅੰਮ੍ਰਿਤਧਾਰੀ ਸਿੱਖ ਜੋੜਿਆਂ ਦੇ ਵਿਆਹ ਗੁਰਮਤਿ ਰੀਤੀ-ਰਿਵਾਜਾਂ ਅਨੁਸਾਰ 2 ਅਕਤੂਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਬੀਬੀ ਕੌਲਾ ਜੀ ਭਲਾਈ ਕੇਂਦਰ ਅੰਮ੍ਰਿਤਸਰ ਵਿਖੇ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੇਵਾਦਾਰ ਭਾਈ ਹਰਮਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦਿੱਤੀ ਤੇ ਆਖਿਆ ਕਿ ਵਿਆਹ ਵਾਲੇ ਜੋੜਿਆਂ ਨੂੰ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਵੱਲੋਂ ਅਸ਼ੀਰਵਾਦ ਦੇਣ ਦੇ ਨਾਲ 180 ਲੀਟਰ ਵਾਲੀ ਫਰਿੱਜ ਸਮੇਤ ਹੋਰ ਘਰੇਲੂ ਸਮਾਨ ਵੀ ਦਿੱਤਾ ਜਾਵੇਗਾ। ਭਾਈ ਹਰਮਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਅੰਮ੍ਰਿਤਸਰੀ ਬੱਚੇ-ਬੱਚੀਆਂ ਦੀ ਮੰਗਣੀ ਹੋਈ ਹੈ ਤੇ ਜੇਕਰ ਉਹਨਾਂ ਦੇ ਪਰਿਵਾਰ ਇਸ ਦਿਹਾੜੇ ‘ਤੇ ਆਪਣੇ ਬੱਚਿਆਂ ਦੇ ਵਿਆਹ ਕਰਨਾ ਚਾਹੁੰਦੇ ਹਨ ਤਾਂ ਉਹ ਟਰੱਸਟ ਨਾਲ ਸੰਪਰਕ ਕਰਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਭਾਈ ਹਰਮਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਵਿਆਹ ਧਾਰਮਿਕ ਰੀਤੀ ਰਿਵਾਜਾਂ ਨਾਲ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਫਸੂਲ ਖਰਚਿਆਂ ਤੋਂ ਬੱਚਣ ਤਾਂ ਜੋ ਮਹਿੰਗਾਈ ਦੀ ਮਾਰ ਤੋਂ ਲੋਕ ਬੱਚ ਸਕਣ। ਇਸ ਮੌਕੇ ਕੈਪਟਨ ਬਲਵੰਤ ਸਿੰਘ, ਬਾਬਾ ਕੁਲਵੰਤ ਸਿੰਘ, ਬਾਬਾ ਵਿੱਕੀ, ਬਾਬਾ ਪ੍ਰਗਟ ਸਿੰਘ, ਬਾਬਾ ਪ੍ਰਕਾਸ਼ ਸਿੰਘ, ਰੰਗਾ ਸਿੰਘ ਆਦਿ ਹਾਜਰ ਸਨ।

Please Click here for Share This News

Leave a Reply

Your email address will not be published. Required fields are marked *