best platform for news and views

ਅੰਬੇਡਕਰ ਟਾਈਗਰ ਫੋਰਸ 8 ਜੂਨ ਨੂੰ ਐਸ.ਐਸ.ਪੀ. ਖੰਨਾ ਦੇ ਦਫ਼ਤਰ ਦਾ ਘਿਰਾਓ ‘ਚ ਸਮਰਥਨ ਕਰੇਗੀ 

Please Click here for Share This News

ਮਾਛੀਵਾੜਾ ਸਾਹਿਬ, 2 ਜੂਨ (ਹਰਪ੍ਰੀਤ ਸਿੰਘ ਕੈਲੇ) – ਅੰਬੇਡਕਰ ਟਾਈਗਰ ਫੋਰਸ ਦੀ ਇੱਕ ਮੀਟਿੰਗ ਰਾਸ਼ਟਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ੰਮੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 8 ਜੂਨ ਨੂੰ ਐਸ.ਐਸ.ਪੀ. ਖੰਨਾ ਦੇ ਦਫ਼ਤਰ ਦਾ ਘਿਰਾਓ ਕਰਨ ਜਾ ਰਹੀਆਂ ਲੋਕ ਇਨਸਾਫ਼ ਪਸੰਦ  ਜਥੇਬੰਦੀਆਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ ਤੇ ਸੰਸਥਾ ਦੇ ਸਾਰੇ ਮੈਂਬਰ ਇਸ ਧਰਨੇ ਵਿਚ ਸ਼ਾਮਿਲ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਸ਼ਟਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ੰਮੀ ਨੇ ਕਿਹਾ ਕਿ ਖੰਨਾ ਖੁਰਦ ਦੀ ਰਹਿਣ ਵਾਲੀ ਵਿਆਹਤਾ ਕਿਰਨਜੀਤ ਕੌਰ ਦੇ ਬੱਚਾ ਨਾ ਹੋਣ ਕਾਰਨ ਹੱਤਿਆ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਹ ਧਰਨਾ ਦਿੱਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਪੁਲਿਸ ਜ਼ਿਲ•ਾ ਖੰਨਾ ਵਿਚ ਪੁਲਿਸ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਭਰਾਤਰੀ ਜਥੇਬੰਦੀਆਂ ਨੂੰ ਇਕੱਠਾ ਹੋਣਾ ਪੈ ਰਿਹਾ ਹੈ ਤੇ ਅੰਬੇਡਕਰ ਟਾਈਗਰ ਫੋਰਸ ਦੇ ਮੈਂਬਰ ਭਾਰੀ ਗਿਣਤੀ ਵਿਚ ਧਰਨੇ ਵਿਚ ਪੁੱਜਣਗੇ ਤਾਂ ਜੋ ਪੀੜਤਾ ਨੂੰ ਇਨਸਾਫ਼ ਦਿਵਾਇਆ ਜਾ ਸਕੇ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾ ਸਕੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਚੇਅਰਮੈਨ ਐਡਵੋਕੇਟ ਅਵਤਾਰ ਮੱਲ•ਣ, ਸਮਰਾਲਾ ਯੂਨਿਟ ਦੇ ਪ੍ਰਧਾਨ ਗੁਰਦੀਪ ਸਿੰਘ ਲੰਮੂ, ਉਪ ਪ੍ਰਧਾਨ ਗੁਰਪ੍ਰੀਤ ਸਿੰਘ ਮਰਾੜ, ਮਾਛੀਵਾੜਾ ਯੂਨਿਟ ਦੇ ਪ੍ਰਧਾਨ ਦਲਬੀਰ ਚੰਦ, ਉਪ ਪ੍ਰਧਾਨ ਹਰਮੇਸ਼ ਸਿੰਘ ਤੇ ਅਮਲੋਹ ਯੂਨਿਟ ਦੇ ਮੈਂਬਰ ਵੀ ਹਾਜ਼ਰ ਸਨ।


ਫੋਟੋ ਕੈਪਸ਼ਨ
8 ਜੂਨ ਦੇ ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਬੇਡਕਰ ਟਾਈਗਰ ਫੋਰਸ ਦੇ ਪ੍ਰਧਾਨ ਰਾਕੇਸ਼ ਕੁਮਾਰ ਸ਼ੰਮੀ ਤੇ ਹੋਰ।

Please Click here for Share This News

Leave a Reply

Your email address will not be published. Required fields are marked *