ਫ਼ਰੀਦਕੋਟ – ਜਿਲ•ੇ ਦੇ ਪਿੰਡ ਹੱਸਣਭੱਟੀ ਦੇ ਵਸਨੀਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਛਪਾਲ ਸਿੰਘ ਉਰਫ਼ ਲਾਡੀ ਹੱਸਣਭੱਟੀ ਦਾ ਅੱਜ ਉਸ ਦੇ ਜੱਦੀ ਪਿੰਡ ਹੱਸਣਭੱਟੀ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਵਰਣਯੋਗ ਹੈ ਕਿ ਬੀਤੀ 18 ਨਵੰਬਰ ਨੂੰ ਸਾਈਪਰਸ ਵਿਖੇ ਲਾਡੀ ਹੱਸਣਭੱਟੀ ਦਾ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਸੀ। ਵਿਦੇਸ਼ ‘ਚ ਮ੍ਰਿਤਕ ਦੇਹ ਦੇਰੀ ਨਾਲ ਪਿੰਡ ਆਉਣ ਕਰਕੇ ਕੱਲ 24 ਦਸੰਬਰ ਨੂੰ ਉਸ ਦਾ ਅੰਤਿਮ ਕੀਤਾ ਗਿਆ। ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਆਗੂਆਂ, ਇਲਾਕਾ ਨਿਵਾਸੀਆਂ ਅਤੇ ਪੰਜਾਬ ਭਰ ‘ਚੋਂ ਕਬੱਡੀ ਖਿਡਾਰੀਆਂ ਨੇ ਲਾਡੀ ਹੱਸਣਭੱਟੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਮੂਲੀਅਤ ਕੀਤੀ। ਲਾਡੀ ਹੱਸਣਭੱਟੀ ਕਬੱਡੀ ਦਾ ਅੰਤਰਰਾਸ਼ਟਰੀ ਖਿਡਾਰੀ ਸੀ। ਉਸ ਨੇ ਭਾਰਤ ਦੀ ਟੀਮ ਦੀ ਨੁਮਾਇੰਦੀ ਕਰਦਿਆਂ 2012 ਵਿੱਚ ਏਸ਼ੀਆ ਖੇਡਾਂ ‘ਚ ਗੋਲਡ ਮੈਡਲ ਹਾਸਲ ਕੀਤਾ ਸੀ। ਕਬੱਡੀ ਜਗਤ ਵਿੱਚ ਲਾਡੀ ਹੱਸਣਭੱਟੀ ਦਾ ਨਾਮ ਮੋਹਰੀ ਖਿਡਾਰੀਆਂ ‘ਚ ਸੀ ਅਤੇ ਪੰਜਾਬ ‘ਚ ਵੱਖ-ਵੱਖ ਕਬੱਡੀ ਟੂਰਨਾਮੈਂਟਾਂ ਵਿੱਚ ਬੈਸਟ ਰੇਡਰ ਵਜੋਂ ਜਾਣਿਆ ਜਾਂਦਾ ਸੀ। ਮੌਜ਼ੂਦਾ ਸਮੇਂ ਲਾਡੀ ਹੱਸਣਭੱਟੀ ਸਾਈਪਰਸ ਦੀ ਟੀਮ ‘ਚ ਕਬੱਡੀ ਖੇਡ ਰਿਹਾ ਸੀ। ਲਾਡੀ ਹੱਸਣਭੱਟੀ ਦੇ ਦੋਸਤ ਗੁਰਮੇਲ ਸਿੰਘ ਗੇਲਾ, ਗੋਰਾ ਸਿੰਘ ਗੋਲੇਵਾਲਾ ਅਤੇ ਪੱਪਾ ਹੱਸਣਭੱਟੀ ਨੇ ਦੱਸਿਆ ਕਿ ਲਾਡੀ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਦੋ ਬੱਚੇ ਹਨ ਅਤੇ ਆਪਣੇ ਖੇਡ ਜੀਵਨ ਦੌਰਾਨ ਕਬੱਡੀ ਦੇ ਦਰਜਨਾਂ ਖਿਡਾਰੀ ਤਿਆਰ ਕੀਤੇ। ਅੱਜ ਉੁਸ ਦੇ ਅੰਤਿਮ ਸੰਸਕਾਰ ਮੌਕੇ ਜੈਸ਼ਨਪ੍ਰੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ‘ਆਪ’ ਆਗੂ ਗੁਰਦਿੱਤ ਸਿੰਘ ਸੇਖੋਂ, ਜਗਜੀਤ ਸਿੰਘ, ਬਲਕਰਨ ਸਿੰਘ ਨੰਗਲ ਪ੍ਰਧਾਨ ਯੂਥ ਕਾਂਗਰਸ, ਸਿਮਰਜੀਤ ਸਿੰਘ ਡੱਲੇਵਾਲਾ, ਗੁਰਲਾਲ ਭਲਵਾਨ, ਬੱਬੂ ਮਚਾਕੀ, ਸੇਵਕ ਸਿੰਘ ਭਾਣਾ, ਪਰਮਿੰਦਰ ਸਿੰਘ ਮੰਡਵਾਲਾ, ਸੱਤਨਾਮ ਸਿੰਘ ਡੱਗੋ ਰੋਮਾਣਾ ਆਦਿ ਹਾਜਰ ਸਨ।