best platform for news and views

ਅਹੁਦਾ ਸੰਭਾਲਣ ਤੋਂ ਬਾਅਦ ਐਸ.ਐਚ.ੳ ਭਿੱਖੀਵਿੰਡ ਨੇ ਬਾਜਾਰ ਵਿਚ ਲਾਇਆ ਗੇੜਾ

Please Click here for Share This News

ਭਿੱਖੀਵਿੰਡ 13 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ )-ਪੁਲਿਸ ਥਾਣਾ ਭਿੱਖੀਵਿੰਡ ਦੇ
ਨਵ-ਨਿਯੁਕਤ ਐਸ.ਐਚ.ੳ ਰਣਜੀਤ ਸਿੰਘ ਧਾਲੀਵਾਲ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਹੀ
ਪੁਲਿਸ ਪਾਰਟੀ ਸਮੇਤ ਭਿੱਖੀਵਿੰਡ ਬਾਜਾਰ ਵਿਚ ਪਹੰੁਚੇਂ ਅਤੇ ਦੁਕਾਨਦਾਰਾਂ ਨਾਲ
ਮੁਲਾਕਾਤ ਕਰਕੇ ਹਦਾਇਤਾਂ ਕੀਤੀਆਂ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖ ਕੇ
ਕਾਨੂੰਨ ਦੀ ਪਾਲਣਾ ਕਰਨ। ਉਹਨਾਂ ਨੇ ਰੇਹੜੀ ਚਾਲਕਾਂ ਤੇ ਵਾਹਨ ਚਾਲਕਾਂ ਨੂੰ ਅਪੀਲ
ਕੀਤੀ ਕਿ ਉਹ ਅੰਮ੍ਰਿਤਸਰ-ਖੇਮਕਰਨ ਤੇ ਖਾਲੜਾ-ਹਰੀਕੇ ਮੁੱਖ ਮਾਰਗ ‘ਤੇ ਟਰੈਫਿਕ ਸਮੱਸਿਆ
ਵਿਚ ਪੈ ਰਹੇ ਵਿਘਨ ਨੂੰ ਹੱਲ ਕਰਨ ਲਈ ਸਹਿਯੋਗ ਦੇਣ ਤਾਂ ਜੋ ਟਰੈਫਿਕ ਸਮੱਸਿਆ ਨੂੰ ਹੱਲ
ਕੀਤਾ ਜਾ ਸਕੇ। ਐਸ.ਐਚ.ੳ ਰਣਜੀਤ ਸਿੰਘ ਧਾਲੀਵਾਲ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ
ਲੋਕਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਦੇ ਹੁਕਮਾਂ ਨੂੰ ਨਜਰ-ਅੰਦਾਜ ਕੀਤਾ ਤਾਂ ਉਹਨਾਂ ਖਿਲਾਫ
ਸਖਤ ਕਾਰਵਾਈ ਅਮਨ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਐਸ.ਆਈ ਅਮ੍ਰਿਤਪਾਲ ਸਿੰਘ,
ਏ.ਐਸ.ਆਈ ਸੁਰਿੰਦਰ ਕੁਮਾਰ, ਐਚ.ਸੀ ਮਲਕੀਤ ਸਿੰਘ, ਗੁਰਵਿੰਦਰ ਸਿੰੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਭਿੱਖੀਵਿੰਡ ਬਾਜਾਰ ਵਿਚ ਦੁਕਾਨਦਾਰਾਂ ਨਾਲ ਮੁਲਾਕਾਤ ਦੌਰਾਨ ਐਸ.ਐਚ.ੳ
ਰਣਜੀਤ ਸਿੰੰਘ ਧਾਲੀਵਾਲ ਸਮੇਤ ਪੁਲਿਸ ਪਾਰਟੀ।

Please Click here for Share This News

Leave a Reply

Your email address will not be published. Required fields are marked *