best platform for news and views

ਅਸਲਾ ਧਾਰਕਾਂ ਨੂੰ ਲਾਇਸੰਸ ਤੇ ਯੂ.ਆਈ.ਐਨ ਨੰਬਰ ਲਗਵਾਉਣ ਲਈ ਆਖ਼ਰੀ ਮੌਕਾ-  ਵਧੀਕ ਡਿਪਟੀ ਕਮਿਸ਼ਨਰ

Please Click here for Share This News
ਫਿਰੋਜ਼ਪੁਰ 20 ਮਾਰਚ 2018( ਸਤਬੀਰ ਬਰਾੜ ): ਜ਼ਿਲ੍ਹੇ ਵਿਚ ਜਿਹੜੇ ਅਸਲਾ ਧਾਰਕਾਂ ਦੇ ਅਸਲਾ ਲਾਇਸੰਸ ਨੂੰ ਯੂ.ਆਈ.ਐਨ ਨੰਬਰ ਨਹੀਂ ਲਗਾ, ਉਨ੍ਹਾਂ ਨੂੰ ਮਿਤੀ 31 ਮਾਰਚ 2018 ਤੱਕ ਲਾਇਸੰਸਾਂ ਨੂੰ ਐਨ.ਡੀ.ਏ.ਐਲ ਸਾਫ਼ਟਵੇਅਰ ਤੇ ਅੱਪਲੋਡ ਕਰਕੇ ਯੂ.ਆਈ.ਐਨ ਨੰਬਰ ਲਗਵਾਉਣ ਲਈ ਆਖ਼ਰੀ ਮੌਕਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦਿੱਤੀ।ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਅਸਲਾ ਧਾਰਕਾਂ ਦੇ ਮਿਤੀ 1 ਅਪ੍ਰੈਲ 2016 ਤੋਂ ਪਹਿਲਾਂ ਦੇ ਅਸਲਾ ਲਾਇੰਸੰਸਾਂ ਨੂੰ ਯੂ.ਆਈ.ਐਨ ਨੰਬਰ ਨਹੀ ਲੱਗਾ ਹੈ, ਉਹ ਅਸਲਾ ਲਾਇਸੰਸ ਧਾਰਕ 31 ਮਾਰਚ 2018 ਤੋਂ ਪਹਿਲਾਂ ਕਿਸੇ ਵੀ ਕੰਮ ਵਾਲੇ ਦਿਨ ਆਪਣੀ ਦਰਖਾਸਤ, ਅਸਲਾ ਲਾਇਸੰਸ ਅਤੇ ਆਧਾਰ/ਵੋਟਰ ਕਾਰਡ ਨਾਲ ਲੈ ਕੇ ਦਫ਼ਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ (ਅਸਲਾ ਲਾਇਸੰਸ ਸ਼ਾਖਾ) ਆਉਣ ਤਾਂ ਜੋ ਉਨ੍ਹਾਂ ਦੇ ਲਾਇਸੰਸ ਨੂੰ ਐਨ.ਡੀ.ਏ.ਐਲ ਸਾਫ਼ਟਵੇਅਰ ਤੇ ਅਪਲੋਡ ਕਰਕੇ ਯੂ.ਆਈ.ਐਨ ਨੰਬਰ ਲਗਾਇਆ ਜਾ ਸਕੇ।
Please Click here for Share This News

Leave a Reply

Your email address will not be published. Required fields are marked *