best platform for news and views

ਅਵਾਰਾ ਪਸ਼ੂਆਂ ਨੂੰ ਸ਼ਿਫਟ ਕਰਨ ਦਾ ਪ੍ਰੋਜੈਕਟ ਜਾਰੀ

Please Click here for Share This News

ਬਰਨਾਲਾ,(ਰਾਕੇਸ਼ ਗੋਇਲ):- ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਵਿਸ਼ੇਸ਼ ਮੁਹਿੰਮ ਤਹਿਤ ਅਵਾਰਾ ਪਸ਼ੂਆਂ ਨੂੰ ਪਿੰਡ ਮਨਾਲ ਵਿਖੇ ਸਥਿਤ ਜ਼ਿਲ•ਾ ਪੱਧਰੀ ਗਊਸ਼ਾਲਾ ਵਿੱਚ ਸਿਫਟ ਕਰਕੇ ਦੀਵਾਲੀ ਤੱਕ ਬਰਨਾਲਾ ਸ਼ਹਿਰ ਅਵਾਰਾ ਪਸ਼ੂਆਂ ਤੋਂ ਮੁਕਤ ਹੋ ਜਾਵੇਗਾ।ਉਨ•ਾਂ ਦੱਸਿਆ ਕਿ ਅੱਜ 100 ਦੇ ਕਰੀਬ ਆਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਭੇਜਿਆ ਗਿਆ ਹੈ। ਉਨ•ਾਂ ਦੱਸਿਆ ਕਿ ਪਿੰਡ ਮਨਾਲ ਵਿਖੇ ਨਵੀਂ ਗਊਸ਼ਾਲਾ ਅਤੇ ਸ਼ੈੱਡ ਦੀ ਉਸਾਰੀ ਕੀਤੀ ਗਈ ਹੈ, ਤਾਂ ਜੋ ਇਹਨਾਂ ਬੇਸਹਾਰਾ ਪਸ਼ੂਆ ਦੀ ਸਾਂਭ-ਸੰਭਾਲ ਵਧੀਆਂ ਢੰਗ ਨਾਲ ਕੀਤੀ ਜਾ ਸਕੇ।
ਸ੍ਰੀ ਥੋਰੀ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਅਵਾਰਾ ਪਸ਼ੂਆ ਦੀ ਸਮੱਸਿਆ ਨੂੰ ਹੱਲ ਕਰਨ ਦੀ ਲੋੜ ਮਹਿਸੂਸ ਹੁੰਦੀ ਸੀ, ਕਿਉਂਕਿ ਇੰਨ•ਾਂ ਕਾਰਨ ਅਕਸਰ ਵੱਡੇ, ਛੋਟੇ ਸੜਕੀ ਹਾਦਸੇ ਵਾਪਰਦੇ ਰਹਿੰਦੇ ਸਨ, ਅਤੇ ਕਈ ਵਾਰ ਆਵਾਰਾ ਪਸ਼ੂਆਂ ਦੁਆਰਾ ਲੋਕਾਂ ਨੂੰ ਜਖ਼ਮੀ ਵੀ ਕਰ ਦਿੱਤਾ ਜਾਂਦਾ ਹੈ। ਸ ਮੁਹਿੰਮ ਦੇ ਚੱਲਣ ਨਾਲ ਹੁਣ ਇਸ ਸਮੱਸਿਆ ਤੇ ਠੱਲ ਪਵੇਗੀ।
ਉਨ•ਾਂ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸਨ ਬਰਨਾਲਾ ਸ਼ਹਿਰ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਦੇ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਅਵਾਰਾ ਪਸ਼ੂਆਂ ਨੂੰ ਪਿੰਡ ਮਨਾਲ ਸਥਿਤ ਗਊਸ਼ਾਲਾ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਸ਼੍ਰੀ ਥੋਰੀ ਨੇ ਜ਼ਿਲ•ੇ ਦੀ ਗਊਸ਼ਾਲਾਵਾਂ ਦੀ ਮੈਨਜੇਮੈਂਟ ਅਤੇ ਸ਼ਹਿਰ ਵਾਸੀਆਂ ਨੂੰ ਇਸ ਚੰਗੇ ਕੰਮ ਵਿੱਚ ਉਨ•ਾਂ ਸਹਿਯੋਗ ਦੇਣ ਦੀ ਅਪੀਲ ਕੀਤੀ।
ਉਨ•ਾਂ ਦੱਸਿਆ ਕਿ ਜ਼ਿਲ•ਾਂ ਪ੍ਰਸ਼ਾਸਨ, ਪਸ਼ੂ ਪਾਲਣ ਵਿਭਾਗ, ਮਿਊਂਸਪਲ ਕਾਰਪੋਰੇਸ਼ਨ ਅਤੇ ਸਬੰਧਤ ਵਿਭਾਗਾਂ ਨੂੰ ਸਖਤ ਹਦਾਇਤਾਂ ਜਾਰੀ ਕਰਕੇ ਬਰਨਾਲਾ ਸ਼ਹਿਰ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਸ਼ਹਿਰਾਂ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਅਵਾਰਾ ਪਸ਼ੂਆਂ ਨੂੰ ਵੱਖ ਵੱਖ ਹਿੱਸਿਆ ਤੋਂ ਲਿਆਂਦਾ ਜਾਵੇਗਾ।
ਉਨ•ਾਂ ਹੋਰ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸਨ ਯਕੀਨੀ ਬਣਾਏਗਾ ਕਿ ਲਗਭਗ ਸਾਰੇ ਅਵਾਰਾ ਪਸ਼ੂ ਸ਼ਹਿਰ ਵਿੱਚੋਂ ਸ਼ਿਫਟ ਕੀਤਾ ਜਾਣ, ਪਰੰਤੂ ਉਨ•ਾਂ ਵਿੱਚੋਂ ਕੁੱਝ ਰਹਿ ਜਾਂਦੇ ਹਨ ਤਾਂ ਉਹ ਵੀ ਜਲਦ ਸ਼ਿਫਟ ਕਰ ਦਿੱਤੇ ਜਾਣ।ਡਿਪਟੀ ਕਮਿਸ਼ਨਰ ਵੱਲੋਂ ਰੁਪਿੰਦਰ ਸਿੰਘ ਸੰਧੂ, ਵਿਜੈ ਕੁਮਾਰ ਭਦੌੜੀਆਂ, ਦੀਪਕ ਸੋਨੀ, ਸ਼ਸੀ ਚੋਪੜਾ, ਰਵਿੰਦਰ ਅਰੋੜਾ, ਦੀਪਕ ਬਜਾਜ ਭਦੌੜ, ਰਘੂਨਾਥ ਜੈਨ, ਪੰਡਿਤ ਸ਼ਿਵ ਕੁਮਾਰ ਗੌਰ ਦਾ ਇਸ ਮੁਹਿੰਮ ਵਿੱਚ ਜ਼ਿਲ•ਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤੇ  ਧੰਨਵਾਦ ਪ੍ਰਗਟ ਕੀਤਾ ਗਿਆ

Please Click here for Share This News

Leave a Reply

Your email address will not be published. Required fields are marked *