best platform for news and views

ਅਵਾਰਾ ਪਸ਼ੂਆਂ ਦੀ ਗਿਣਤੀ ਲੋਕਾਂ ਲਈ ਬਣ ਰਹੀ ਹੈ ਸਿਰਦਰਦੀ 

Please Click here for Share This News
ਦਿੜੵਬਾ ਮੰਡੀ,(ਬਲਵਿੰਦਰ ਸਿੰਘ ਸਰਾਂ ਕਮਾਲਪੁਰ ਕਾਲੇਕੀ)ਅੱਜ ਸਾਡੇ ਪਿੰਡਾਂ  ਅਤੇ   ਸ਼ਹਿਰਾਂ ਅੰਦਰ ਦਿਨ ਪ੍ਰਤੀ ਦਿਨ  ਵੱਧ  ਰਹੀ  ਅਵਾਰਾ ਪਸ਼ੂਆਂ ਦੀ ਗਿਣਤੀ ਲੋਕਾਂ ਲਈ ਬਣ ਰਹੀ ਹੈ ਸਿਰਦਰਦੀ  ਇਹਨਾਂ ਅਵਾਰਾ ਪਸ਼ੂਆਂ ਦੀ ਲੜਾਈ ਦੇ ਕਾਰਨ   ਨਿੱਤ  ਹੀ ਹਾਦਸੇ  ਵਾਪਰ ਰਹੇ ਹਨ।  ਕਈ ਤਰ੍ਹਾਂ ਦੇ ਭਿਆਨਕ ਸ਼ੜਕ ਹਾਦਸੇ  ਹੋ ਚੁੱਕੇ ਹਨ।  ਅਤੇ  ਕਈ  ਕੀਮਤੀ ਜਾਨਾਂ ਗੁਆ ਚੁੱਕੇ ਹਨ।  ਇਥੋਂ ਤੱਕ ਕਿ ਪਿੰਡਾਂ ਦੇ ਲੋਕ ਵੀ ਇਹਨਾਂ ਅਵਾਰਾ ਪਸ਼ੂਆਂ ਦੀ ਲੜਾਈ ਦੇ ਕਾਰਨ ਹੀ ਬੁਰੀ ਤਰ੍ਹਾਂ ਜਖਮੀ ਹੋ ਚੁੱਕੇ ਹਨ।  ਅਤੇ ਕਈ ਇਹਨਾਂ ਅਵਾਰਾ ਪਸ਼ੂਆਂ ਦੀ ਲੜਾਈ ਦੇ ਕਾਰਨ ਜਖਮੀ ਹੋਏ ਆਪਣੇ ਜਖਮਾ ਦੀ ਪੀੜ ਨੂੰ  ਨਾ ਸਹਾਰ ਦੇ ਹੋਏ  ਦਮ ਤੋੜ ਗਏ । ਅਤੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਲੋਂ ਹਰ ਸਮੇਂ ਲਾਪ੍ਰਵਾਹੀ ਦੇ ਕਾਰਨ ਹੀ   ਜੀ ਟੀ। ਰੋੜਾ  ਉੱਤੇ ਇਸ  ਤਰ੍ਹਾਂ  ਘੁੰਮਦੇ ਫਿਰਦੇ ਹਨ ਜਿਵੇਂ ਕੋਈ ਹੜ੍ਹ ਜਿਹਾ ਆਈਆਂ ਹੋਵੇ। ਅਤੇ ਕਈ  ਵਾਰੀ ਇਹਨਾਂ ਅਵਾਰਾ ਪਸ਼ੂਆਂ ਦੇ ਕਾਰਨ ਹੀ ਸ਼ੜਕਾ ਤੇ ਹਾਦਸੇ ਵਾਪਰ ਦੇ ਹਨ।  ਪਰ ਹਰ ਵਾਰ ਜਦੋਂ ਕੋਈ ਵੀ ਚੋਣਾਂ ਹੁੰਦਿਆ ਹਨ ਉਸ ਸਮੇਂ ਹਰ ਕੋਈ ਉਮੀਦਵਾਰ ਵੋਟਰਾਂ ਤੋਂ ਵੋਟਾਂ ਲੈਣ ਲਈ ਲੋਕਾਂ ਨਾਲ ਕਈ ਤਰ੍ਹਾਂ ਦੇ ਝੂਠੇ ਵਾਧੇ  ਕਰਕੇ ਜਾਂਦੇ ਹਨ। ਅਤੇ ਵੋਟਾਂ ਲੈਣ ਤੋਂ ਬਾਅਦ ਆਪਣੇ ਕੀਤੇ ਵਾਅਦੇ ਵੀ ਭੁੱਲ ਜਾਂਦੇ ਹਨ।  ਕੁੱਝ ਅਜਿਹਾ ਹੀ ਹੋਇਆ ਹੈ ਦਿੜਬਾ ਮੰਡੀ  ਦੇ ਲੋਕਾਂ  ਨਾਲ ਜਦੋਂ ਤਾਂ ਇਸ ਹਲਕੇ ਦੇ ਵਿਧਾਇਕ ਨੇ ਲੋਕਾਂ ਦੀਆ  ਵੋਟਾਂ ਲੈਣੀਆਂਸਨ। ਉਸ ਸਮੇਂ ਹਰ ਚੋਣ ਜਲਸੇ ਚੋ ਇਹਨਾਂ ਅਵਾਰਾ ਪਸ਼ੂਆਂ ਦੀ ਸਾਬ ਸੰਭਾਲ ਕਰਨ ਲਈ ਗਊਸ਼ਾਲਾ ਬਣਾਉਣ ਦੇ ਵਾਅਦੇ ਕੀਤੇ ਗਏ। ਜਿਥੇ  ਇਹਨਾਂ ਅਵਾਰਾ ਪਸ਼ੂਆਂ ਦੀ ਸਾਬ ਸੰਭਾਲ  ਅਤੇ ਰਾਖੀ ਕੀਤੀ ਜਾ ਸਕੇ ਪਰ ਹੁਣ ਤਾਂ ਪੰਜਾਬ ਦੇ ਅੰਦਰ ਇਕ ਸਾਲ ਦੇ ਕਰੀਬ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਨੂੰ ਹੋ ਗਿਆ ਹੈ। ਪਰ ਅੱਜ ਤੱਕ ਤਾਂ ਕੋਈ ਵੀ ਨਵੀਂ ਗਊਸ਼ਾਲਾ ਨਹੀਂ ਬਣੀ ਅਤੇ ਨਾ ਹੀ ਕੋਈ ਇਹਨਾਂ ਅਵਾਰਾ ਪਸ਼ੂਆਂ ਦੀ ਸਾਬ ਸੰਭਾਲ ਕਰਨ ਲਈ ਕੋਈ ਖਾਸ ਪ੍ਰਬੰਧ ਕੀਤੇ ਗਏ ਹਨ। ਅਤੇ ਹੁਣ  ਇਸ ਗੱਲ ਦਾ ਸ਼ਾਫ ਪਤਾ ਲੱਗ  ਰਿਹਾ ਹੈ ਕਿ ਅਵਾਰਾ ਪਸ਼ੂਆਂ ਦਾ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ ਹੈ। ਹੁਣ ਤਾਂ ਇਹਨਾਂ ਲੋਕਾਂ ਦੀ ਜਾਨ ਰੱਬ ਆਸਰੇ ਹੀ ਬੱਚ  ਸੱਕਦੀ ਹੈ।
Please Click here for Share This News

Leave a Reply

Your email address will not be published. Required fields are marked *