best platform for news and views

ਅਵਾਰਾ ਪਸ਼ੂਆਂ ਕਾਰਨ ਹੁੰਦੇ ਹਾਦਸਿਆ ‘ਤੇ ਠੱਲ ਪਾਉਣ ਲਈ ਉਪਰਾਲਾ

Please Click here for Share This News

ਬਰਨਾਲਾ, 21 ਸਤੰਬਰ (ਰਾਕੇਸ਼ ਗੋਇਲ)- ਬੇਸ਼ਹਾਰਾ ਪਸ਼ੂਆ ਕਾਰਨ ਹੁੰਦੇ ਸੜਕੀ ਹਾਦਸਿਆਂ ਨੂੰ ਰੋਕਣ ਦੇ ਮੰਤਵ ਨਾਲ ਜਿਲ੍ਹਾ ਪ੍ਰਸਾਸ਼ਨ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਕੁੱਝ ਹਫਤਿਆਂ ਵਿੱਚ ਬਰਨਾਲਾ ਸ਼ਹਿਰ ਵਿਚੋ ਲਗਭਗ 300 ਬੇਸ਼ਹਾਰਾ ਪਸ਼ੂਆ ਨੂੰ ਫੜ੍ਹ ਕੇ ਪਿੰਡ ਮਨਾਲ ਵਿਖੇ ਮਨਾਈ ਗਈ ਜਿਲ੍ਹਾ ਪੱਧਰੀ ਗਊਸਾਲਾ ਵਿਖੇ ਤਬਦੀਲ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਮਨਾਲ ਗਊਸਾਲਾ ਵਿੱਚ ਗਊਆਂ/ ਢੱਠਿਆ ਦੇ ਰਹਿਣ ਲਈ ਇੱਕ ਨਵੇਂ ਅਤੇ ਵੱਡੇ ਸੈੱਡ ਦੀ ਉਸਾਰੀ ਕੀਤੀ ਗਈ ਹੈ, ਤਾਂ ਜੋ ਇਹਨਾਂ ਬੇਸਹਾਰਾ ਪਸ਼ੂਆ ਦੀ ਸਾਂਭ-ਸੰਭਾਲ ਵਧੀਆਂ ਢੰਗ ਨਾਲ ਕੀਤੀ ਜਾ ਸਕੇ। 
ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਲੰਮੇ ਸਮੇਂ ਤੋਂ ਬੇਸਹਾਰਾ ਪਸ਼ੂਆ ਦੀ ਸਮੱਸਿਆ ਨੂੰ ਹੱਲ ਕਰਨ ਦੀ ਲੋੜ ਮਹਿਸੂਸ ਹੁੰਦੀ ਸੀ, ਕਿਊ ਕਿ ਇਹਨਾ ਕਾਰਨ ਅਕਸਰ ਵੱਡੇ, ਛੋਟੇ ਸੜਕੀ ਹਾਦਸੇ ਵਾਪਰਦੇ ਰਹਿੰਦੇ ਸਨ, ਇਸ ਮੁਹਿੰਮ ਦੇ ਚੱਲਣ ਨਾਲ ਹੁਣ ਇਸ ਸਮੱਸਿਆ ਤੇ ਠੱਲ ਪਵੇਗੀ। ਉਹਨਾਂ ਦੱਸਿਆ ਕਿ ਇਹ ਮੁਹਿੰਮ ਦਫ਼ਤਰ ਨਗਰ ਕੌਂਸਲ, ਬਰਨਾਲਾ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਮਿਲਕੇ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਜਲਦ ਹੀ ਬਰਨਾਲਾ ਸ਼ਹਿਰ ਤੋਂ ਫੜ੍ਹ ਕੇ ਬੇਸ਼ਹਾਰਾ ਪਸ਼ੂਆਂ ਨੂੰ ਮਨਾਲ ਵਿਖੇ ਗਊਸ਼ਾਲਾ ਵਿੱਚ ਛੱਡਿਆ ਜਾਵੇਗਾ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਦੁਰਘਟਨਾਵਾਂ ਤੋਂ ਬਚਾਅ ਕੀਤਾ ਜਾ ਸਕੇ।
ਸ੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਇਹਨਾਂ ਬੇਸ਼ਹਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਤੌਰ ਤੇ ਮਲੇਰਕੋਟਲੇ ਤੋਂ ਕੈਟਲ ਕੈਚਰ ਮੰਗਵਾਇਆ ਗਿਆ ਹੈ। ਜਿਸ ਨਾਲ ਆਸਾਨੀ ਨਾਲ ਇਹਨਾਂ ਪਸ਼ੂਆਂ ਨੂੰ ਫੜ੍ਹ ਕੇ ਟਰਾਲੀ ਜਾਂ ਟੈਂਪੂ ਆਦਿ ਰਾਹੀਂ ਗਊਸ਼ਾਲਾ ਵਿੱਚ ਭੇਜੀਆਂ ਜਾ ਰਿਹਾ ਹੈ।
ਇਸ ਦੌਰਾਨ ਐਸ.ਡੀ.ਐਮ. ਬਰਨਾਲਾ ਸ੍ਰੀ ਮਨਕੰਵਲ ਸਿੰਘ ਚਹਿਲ ਨੇ ਦੱਸਿਆ ਕਿ ਇਸ ਮੁਹਿੰਮ ਦੇ ਚੱਲਣ ਨਾਲ ਬਰਨਾਲਾ ਸ਼ਹਿਰ ਦੀਆਂ ਵੱਖ-ਵੱਖ ਥਾਂਵਾ ਤੇ ਘੁੰਮਦੇ-ਫਿਰਦੇ ਬੇਸ਼ਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਕਾਰਜ ਸਾਧਕ ਅਫ਼ਸਰ ਸ੍ਰੀ ਪਰਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਦੀ ਟੀਮ ਵੱਲੋਂ ਸ਼ਹਿਰ ਬਰਨਾਲਾ ਦੀਆਂ ਵੱਖ-ਵੱਖ ਥਾਂਵਾ ਤੋਂ 10 ਬੇਸਹਾਰਾ ਪਸ਼ੂ ਫੜ੍ਹ ਕੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹੇ ਦੇ ਪਿੰਡ ਮਨਾਲ ਵਿਖੇ ਬਣਾਈ ਗਈ ਗਊਸ਼ਾਲਾ ਵਿੱਚ ਭੇਜੇ ਗਏ

Please Click here for Share This News

Leave a Reply

Your email address will not be published. Required fields are marked *