ਹੁਸ਼ਿਆਰਪੁਰ (ਤਰਸੇਮ ਦੀਵਾਨਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇੱਕ ਵਿਸ਼ੇਸ਼ ਮੀਟਿੰਗ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਸਹੋਤਾ ਦੀ ਪ੍ਰਧਾਨਗੀ ਹੇਠ ਬਾੜੀਆਂ ਕਲਾਂ ਵਿਖੇ ਹੋਈ ਜਿਸ ਵਿਚ ਜਿਲ•ਾ ਪਰਿਸ਼ਦ ਮੈਂਬਰ ਨਿਰਮਲ ਸਿੰਘ ਭੀਲੋਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੀਟਿੰਗ ਵਿਚ ਅਵਤਾਰ ਸਿੰਘ ਤਾਰਾ ਨੂੰ ਅਕਾਲੀ ਦਲ ਹਲਕਾ ਚੱਬੇਵਾਲ ਦਾ ਮੀਤ ਪ੍ਰਧਾਨ ਅਤੇ ਰਾਮਪਾਲ ਸਿੰਘ ਨੂੰ ਅਕਾਲੀ ਦਲ ਐਸ ਸੀ ਵਿੰਗ ਦਾ ਮੀਤ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਨਿਰਮਲ ਸਿੰਘ ਭੀਲੋਵਾਲ ਨੇ ਕਿਹਾ ਕਿ ਅਕਾਲੀ ਦਲ ਦੀਆਂ ਨੀਤੀਆਂ ਨੂੰ ਪਸੰਦ ਕਰਕੇ ਹੀ ਲੋਕ ਵੱਡੀ ਪੱਧਰ ‘ਤੇ ਅਕਾਲੀ ਦਲ ਨਾਲ ਜੁੜ ਰਹੇ ਹਨ। ਉਨ•ਾਂ ਕਿਹਾ ਕਿ ਇਨ•ਾਂ ਨਿਯੁਕਤੀਆਂ ਨਾਲ ਅਕਾਲੀ ਦਲ ਨੂੰ ਲਾਭ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਬੂੜੋਬਾੜੀ, ਪਵਿੱਤਰ ਸਿੰਘ ਚਿੱਤੋਂ, ਹਰਮੇਸ਼ ਲਾਲ, ਗੁਰਮੀਤ ਸਿੰਘ, ਰਾਮ ਰਤਨ, ਚਰਨ ਕਮਲ, ਮੋਹਣ ਸਿੰਘ, ਕੁਲਦੀਪ ਢੰਡਾ, ਓਮ ਪ੍ਰਕਾਸ਼, ਹਰੀ ਪਾਲ, ਸੰਤੋਸ਼ ਕੁਮਾਰੀ, ਮਨਜੀਤ ਕੌਰ, ਗਗਨ ਢੰਡਾ, ਗੌਰਵ ਚੰਦ, ਸੋਹਣ ਸਿੰਘ ਬੇਦੀ, ਸੀਮਾ ਰਾਣੀ, ਦਰਸ਼ਨ ਰਾਮ ਢੰਡਾ, ਗੁਰਮੇਲ ਸਿੰਘ, ਮਲਕੀਤ ਕੌਰ, ਜੋਗਾ ਸਿੰਘ, ਮਹਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿਚ ਅਕਾਲੀ ਆਗੂ ਵੀ ਹਾਜ਼ਰ ਸਨ।
ਪਿੰਡ ਬਾੜੀਆਂ ਕਲਾਂ ਮਾਹਿਲਪੁਰ ਵਿਖੇ ਨਵੇਂ ਆਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਨਿਰਮਲ ਸਿੰਘ ਭੀਲੋਵਾਲ, ਪਵਿੱਤਰ ਸਿੰਘ, ਰਾਜਵਿੰਦਰ ਕੌਰ, ਓਮ ਪ੍ਰਕਾਸ਼ ਅਤੇ ਹੋਰ।