best platform for news and views

ਅਰਜਨ ਸਿੰਘ ਦੇ ਸਤਿਕਾਰ ਵਿੱਚ ਦੋ ਮਿੰਟ ਦਾ ਮੋਨ

Please Click here for Share This News

ਚੰਡੀਗੜ੍ਹ, 20 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਉਨ੍ਹਾਂ ਦੇ ਵੱਡਮੁਲੇ ਯੋਗਦਾਨ ਨੂੰ ਯਾਦ ਕੀਤਾ।
ਸਮੁੱਚੇ ਮੰਤਰੀ ਮੰਡਲ ਨੇ ਦੂਸਰੀ ਵਿਸ਼ਵ ਜੰਗ ਅਤੇ 1965 ਦੀ ਭਾਰਤ-ਪਾਕਿ ਜੰਗ ਦੇ ਮਹਾਨ ਯੋਧੇ ਦੇ ਸਤਿਕਾਰ ਵਿੱਚ ਖੜੇ ਹੋ ਕੇ ਦੋ ਮਿੰਟ ਦਾ ਮੋਨ ਰੱਖਿਆ।
ਮੁੱਖ ਮੰਤਰੀ ਨੇ ਇਸ ਜੰਗੀ ਨਾਇਕ ਦੇ ਹੌਂਸਲੇ ਅਤੇ ਦ੍ਰਿੜ•ਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਰਜਨ ਸਿੰਘ ਦੀਆਂ ਉਹ ਯਾਦਾਂ ਵਿੱਚ ਹਮੇਸ਼ਾ ਹੀ ਉਨ•ਾਂ ਦੇ ਮੰਨ ਵਿੱਚ ਵਸੀਆਂ ਰਹਿਣਗੀ ਜਦੋਂ ਹਵਾਈ ਫੌਜ ਦੇ ਸਾਬਕਾ ਚੀਫ ਆਫ ਏਅਰ ਸਟਾਫ ਨੇ ਉਨ੍ਹਾਂ ਦੀ ਮਿਲਟਰੀ ਇਤਿਹਾਸ ਬਾਰੇ ਇਕ ਕਿਤਾਬ ਜਾਰੀ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਅਨੇਕਾਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਅਵਾਰਡ ਹਾਸਲ ਕਰਨ ਵਾਲੇ ਅਰਜਨ ਸਿੰਘ ਨੇ ਕੇਵਲ ਭਾਰਤੀ ਹਵਾਈ ਫੌਜ ਦੇ ਇਕ ਫੌਜੀ ਵੱਜੋਂ ਹੀ ਉਚਾਈਆਂ ਨੂੰ ਨਹੀਂ ਛੂਹਿਆ ਸਗੋਂ ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਰਾਜਦੂਤ, ਸਿਆਸਤਦਾਨ ਅਤੇ ਭਾਰਤ ਸਰਕਾਰ ਦੇ ਸਲਾਹਕਾਰ ਵੱਜੋਂ ਵੀ ਵੱਡਾ ਨਾਮਨਾ ਖੱਟਿਆ।

Please Click here for Share This News

Leave a Reply

Your email address will not be published. Required fields are marked *